- ਅੰਤਰਰਾਸ਼ਟਰੀ
- No Comment
ਅਮਰੀਕਾ : ਟਰੰਪ ਦਾ ਵਾਅਦਾ ਬਿਜਲੀ ਦਾ ਬਿੱਲ ਅੱਧਾ ਕਰ ਦੇਵਾਂਗੇ, ਕੇਜਰੀਵਾਲ ਨੇ ਕਿਹਾ ਅਮਰੀਕਾ ਪਹੁੰਚਿਆ ਮੁਫ਼ਤ ਦੀਆਂ ਰੇਵੜੀਆਂ

ਟਰੰਪ ਨੇ ਵੋਟਰਾਂ ਨਾਲ ਵਾਅਦਾ ਕੀਤਾ ਕਿ ਜੇਕਰ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਵਾਤਾਵਰਣ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕਰਕੇ ਬਿਜਲੀ ਦਾ ਉਤਪਾਦਨ ਦੁੱਗਣਾ ਕਰ ਦੇਣਗੇ। ਇਸ ਨਾਲ ਬਿਜਲੀ ਦੇ ਬਿੱਲ ਦੀ ਲਾਗਤ ਅੱਧੀ ਘੱਟ ਜਾਵੇਗੀ।
ਅਮਰੀਕਾ ਰਾਸ਼ਟਰਪਤੀ ਚੋਣਾਂ ਵਿਚ ਬਹੁਤ ਘੱਟ ਸਮਾਂ ਰਹਿ ਗਿਆ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਿਜਲੀ ਦੇ ਬਿੱਲਾਂ ਨੂੰ ਘਟਾਉਣ ਦਾ ਉਨ੍ਹਾਂ ਦਾ ਵਿਚਾਰ ਹੁਣ ਅਮਰੀਕੀ ਚੋਣਾਂ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਬਿਆਨ ਬਾਰੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਅਮਰੀਕਾ ‘ਚ ‘ਫ੍ਰੀ ਦੀ ਰੇਵੜੀ’ ਪਹੁੰਚ ਗਈ ਹੈ।

ਦਰਅਸਲ ਆਪਣੇ ਇੱਕ ਭਾਸ਼ਣ ਵਿੱਚ ਟਰੰਪ ਨੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਵਾਤਾਵਰਣ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕਰਕੇ ਬਿਜਲੀ ਦਾ ਉਤਪਾਦਨ ਦੁੱਗਣਾ ਕਰ ਦੇਣਗੇ। ਇਸ ਨਾਲ ਬਿਜਲੀ ਦੇ ਬਿੱਲ ਦੀ ਲਾਗਤ ਅੱਧੀ ਘੱਟ ਜਾਵੇਗੀ। ਟਰੰਪ ਮਿਸ਼ੀਗਨ ਵਿੱਚ ਆਯੋਜਿਤ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇੱਥੇ ਉਨ੍ਹਾਂ ਕਮਲਾ ਹੈਰਿਸ ਨੂੰ ‘ਮੂਰਖ’ ਕਿਹਾ ਅਤੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਬਣ ਗਈ ਤਾਂ ਪੂਰਾ ਦੇਸ਼ ਬਰਬਾਦ ਹੋ ਜਾਵੇਗਾ।
ਟਰੰਪ ਰਿਪਬਲਿਕਨ ਪਾਰਟੀ ਵੱਲੋਂ ਤੀਜੀ ਵਾਰ ਰਾਸ਼ਟਰਪਤੀ ਅਹੁਦੇ ਲਈ ਚੋਣ ਲੜ ਰਹੇ ਹਨ। ਪੈਨਸਿਲਵੇਨੀਆ ਦੇ ਪਿਟਸਬਰਗ ‘ਚ ਹੋਈ ਚੋਣ ਰੈਲੀ ‘ਚ ਓਬਾਮਾ ਨੇ ਟਰੰਪ ਨੂੰ ਤਾਅਨੇ ਮਾਰਦੇ ਹੋਏ ਕਿਹਾ ਕਿ ਟਰੰਪ ਬਾਰੇ ਕੋਈ ਕਿਵੇਂ ਸੋਚ ਸਕਦਾ ਹੈ ਕਿ ਉਹ ਚੀਜ਼ਾਂ ਨੂੰ ਬਿਹਤਰ ਬਣਾਵੇਗਾ, ਕੀ ਤੁਹਾਨੂੰ ਲੱਗਦਾ ਹੈ ਕਿ ਟਰੰਪ ਨੇ ਕਦੇ ਬੱਚਿਆਂ ਦੇ ਡਾਇਪਰ ਬਦਲੇ ਹਨ, ਉਹ ਕਿਸੇ ਵੀ ਚੀਜ਼ ਵਿਚ ਮਾਹਰ ਨਹੀਂ ਹੈ।