ਰਿਜਿਜੂ ਨੇ ਕਿਹਾ ਹੁਣ ਚੰਗੇ ਕੰਮ ‘ਤੇ ਵੀ ਵੋਟਾਂ ਨਹੀਂ ਮਿਲਦੀਆਂ, ਗਾਲ੍ਹਾਂ ਕੱਢੋ ਤਾਂ ਹੀ ਖ਼ਬਰ ਬਣਦੀ ਹੈ

ਰਿਜਿਜੂ ਨੇ ਕਿਹਾ ਹੁਣ ਚੰਗੇ ਕੰਮ ‘ਤੇ ਵੀ ਵੋਟਾਂ ਨਹੀਂ ਮਿਲਦੀਆਂ, ਗਾਲ੍ਹਾਂ ਕੱਢੋ ਤਾਂ ਹੀ ਖ਼ਬਰ ਬਣਦੀ ਹੈ

ਰਿਜਿਜੂ ਨੇ ਕਿਹਾ ਕਿ ਸਮਾਜ ਵਿੱਚ ਚੰਗੇ ਲੋਕ ਹੁੰਦੇ ਹਨ ਜੋ ਦੇਸ਼ ਦੇ ਭਵਿੱਖ ਨੂੰ ਬਣਾਉਣ ਬਾਰੇ ਸੋਚਦੇ ਹਨ, ਪਰ ਇੱਕ ਵਰਗ ਅਜਿਹਾ ਵੀ ਹੈ ਜੋ ਯੋਗਦਾਨ ਨਹੀਂ ਪਾਉਂਦਾ ਅਤੇ ਸਮਾਜ ਨੂੰ ਗਲਤ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ। ਇਸਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫਾਲੋਅਰਜ਼ ਦੀ ਵੱਡੀ ਗਿਣਤੀ ਹੈ।

ਕਿਰੇਨ ਰਿਜਿਜੂ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਸਿਆਸਤ ਵਿਚ ਹੁਣ ਗਿਰਾਵਟ ਆ ਗਈ ਹੈ। ਪਹਿਲਾਂ ਸੰਸਦ ਵਿੱਚ ਚੰਗੀ ਚਰਚਾ ਅਤੇ ਬਹਿਸ ਹੁੰਦੀ ਸੀ, ਪਰ ਹੁਣ ਸਦਨ ਵਿੱਚ ਸਿਰਫ਼ ਰੌਲਾ-ਰੱਪਾ ਹੀ ਹੈ। ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਹਨ ਤਾਂ ਹੀ ਖ਼ਬਰਾਂ ਬਣਦੀਆਂ ਹਨ।

ਰਿਜਿਜੂ ਨੇ ਅੱਗੇ ਕਿਹਾ – ਅੱਜ ਸਾਨੂੰ ਚੰਗਾ ਕੰਮ ਕਰਨ ਦੇ ਬਾਵਜੂਦ ਵੋਟਾਂ ਨਹੀਂ ਮਿਲਦੀਆਂ। ਜੇ ਤੁਸੀਂ ਕਿਸੇ ਚੰਗੀ ਚੀਜ਼ ਬਾਰੇ ਗੱਲ ਕਰਨਾ ਚਾਹੁੰਦੇ ਹੋ, ਉਸਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ। ਰਿਜਿਜੂ ਨੇ ਇਹ ਗੱਲਾਂ 2 ਅਕਤੂਬਰ ਨੂੰ ਰਾਸ਼ਟਰੀ ਸੇਵਾ ਭਾਰਤੀ ਅਤੇ ਸੰਤ ਈਸ਼ਵਰ ਫਾਊਂਡੇਸ਼ਨ ਵੱਲੋਂ ਆਯੋਜਿਤ ਇਕ ਪ੍ਰੋਗਰਾਮ ‘ਚ ਕਹੀਆਂ। ਰਾਜਨੀਤੀ ਦੇ ਡਿੱਗਦੇ ਪੱਧਰ ‘ਤੇ ਗੱਲ ਕਰਦੇ ਹੋਏ ਰਿਜਿਜੂ ਨੇ ਕਿਹਾ-ਜਦੋਂ ਅਸੀਂ ਨੌਜਵਾਨ ਸੰਸਦ ਮੈਂਬਰ ਸੀ ਤਾਂ ਸੰਸਦ ‘ਚ ਵੱਖਰਾ ਮਾਹੌਲ ਹੁੰਦਾ ਸੀ। ਅੱਜ ਸੰਸਦੀ ਮਾਮਲਿਆਂ ਦਾ ਮੰਤਰੀ ਹੁੰਦਿਆਂ ਮੈਂ ਸੋਚਦਾ ਰਹਿੰਦਾ ਹਾਂ ਕਿ ਅੱਜ ਏਨਾ ਰੌਲਾ ਪਿਆ ਹੋਇਆ ਹੈ ਕਿ ਚੰਗਾ ਬੋਲਣ ਵਾਲਿਆਂ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ।

ਰਿਜਿਜੂ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਹੋਰ ਸੰਸਦ ਮੈਂਬਰਾਂ ਨੂੰ ਵੀ ਪੁੱਛਿਆ, ਉਹ ਵੀ ਇਹੀ ਮੰਨਦੇ ਹਨ। ਮੈਂ ਕਿਸੇ ਦਾ ਨਾਂ ਨਹੀਂ ਲਵਾਂਗਾ ਕਿਉਂਕਿ ਇਹ ਕੋਈ ਸਿਆਸੀ ਮੰਚ ਨਹੀਂ ਹੈ। ਪਰ ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਚੰਗੀਆਂ ਗੱਲਾਂ ਬਾਰੇ ਗੱਲ ਕਰਦੇ ਹੋ ਤਾਂ ਮੀਡੀਆ ਉਨ੍ਹਾਂ ਨੂੰ ਕਵਰ ਨਹੀਂ ਕਰਦਾ। ਸੰਸਦ ਵਿੱਚ ਗਾਲ੍ਹਾਂ ਕੱਢੋ ਅਤੇ ਹੰਗਾਮਾ ਕਰੋ ਤਾਂ ਹੀ ਖ਼ਬਰ ਬਣ ਜਾਂਦੀ ਹੈ। ਰਿਜਿਜੂ ਨੇ ਕਿਹਾ ਕਿ ਸਮਾਜ ਵਿੱਚ ਚੰਗੇ ਲੋਕ ਹੁੰਦੇ ਹਨ ਜੋ ਦੇਸ਼ ਦੇ ਭਵਿੱਖ ਨੂੰ ਬਣਾਉਣ ਬਾਰੇ ਸੋਚਦੇ ਹਨ, ਪਰ ਇੱਕ ਵਰਗ ਅਜਿਹਾ ਵੀ ਹੈ ਜੋ ਯੋਗਦਾਨ ਨਹੀਂ ਪਾਉਂਦਾ ਅਤੇ ਸਮਾਜ ਨੂੰ ਗਲਤ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ। ਇਸਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਫਾਲੋਅਰਜ਼ ਦੀ ਵੱਡੀ ਗਿਣਤੀ ਹੈ।