ਲੈਂਡ ਫਾਰ ਜੌਬਜ਼ ਮਾਮਲੇ ‘ਚ ਲਾਲੂ ਯਾਦਵ, ਰਾਬੜੀ ਤੇ ਤੇਜਸਵੀ ਨੂੰ ਜ਼ਮਾਨਤ, ਸੀਬੀਆਈ ਨੇ ਕਿਹਾ, ਜੇਕਰ ਜ਼ਮਾਨਤ ਦਿਤੀ ਤਾਂ ਜਾਂਚ ਪ੍ਰਭਾਵਿਤ ਹੋ ਸਕਦੀ ਹੈ

ਲੈਂਡ ਫਾਰ ਜੌਬਜ਼ ਮਾਮਲੇ ‘ਚ ਲਾਲੂ ਯਾਦਵ, ਰਾਬੜੀ ਤੇ ਤੇਜਸਵੀ ਨੂੰ ਜ਼ਮਾਨਤ, ਸੀਬੀਆਈ ਨੇ ਕਿਹਾ, ਜੇਕਰ ਜ਼ਮਾਨਤ ਦਿਤੀ ਤਾਂ ਜਾਂਚ ਪ੍ਰਭਾਵਿਤ ਹੋ ਸਕਦੀ ਹੈ

ਲਾਲੂ, ਤੇਜਸਵੀ, ਰਾਬੜੀ ਦੇਵੀ ਨੂੰ ਅਦਾਲਤ ਨੇ ਇਸ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਸਾਰਿਆਂ ਨੂੰ 50,000 ਰੁਪਏ ਦੇ ਜ਼ਮਾਨਤੀ ਬਾਂਡ ‘ਤੇ ਨਿਯਮਤ ਜ਼ਮਾਨਤ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 16 ਅਕਤੂਬਰ ਨੂੰ ਹੋਵੇਗੀ।


ਲਾਲੂ ਯਾਦਵ, ਰਾਬੜੀ ਤੇ ਤੇਜਸਵੀ ਲਈ ਅੱਜ ਇਕ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ। ਲੈਂਡ ਫਾਰ ਜੌਬਜ਼ ਮਾਮਲੇ ‘ਚ ਲਾਲੂ ਪਰਿਵਾਰ ਨੂੰ ਦਿੱਲੀ ਦੀ ਰਾਉਸ ਐਵੇਨਿਊ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਲਾਲੂ, ਤੇਜਸਵੀ, ਰਾਬੜੀ ਦੇਵੀ ਨੂੰ ਅਦਾਲਤ ਨੇ ਇਸ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਸਾਰਿਆਂ ਨੂੰ 50,000 ਰੁਪਏ ਦੇ ਜ਼ਮਾਨਤੀ ਬਾਂਡ ‘ਤੇ ਨਿਯਮਤ ਜ਼ਮਾਨਤ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 16 ਅਕਤੂਬਰ ਨੂੰ ਹੋਵੇਗੀ। ਇਸ ਦਿਨ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਜਾਵੇਗੀ।

ਸੀਬੀਆਈ ਨੇ ਜ਼ਮਾਨਤ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਸਾਰੇ ਮੁਲਜ਼ਮ ਵੱਡੇ ਅਹੁਦਿਆਂ ’ਤੇ ਹਨ। ਇਹ ਕੇਸ ਨੂੰ ਪ੍ਰਭਾਵਿਤ ਕਰ ਸਕਦੇ ਹਨ। ਅਦਾਲਤ ਨੇ ਕਿਹਾ ਕਿ ਅਸੀਂ ਅਜਿਹਾ ਕੁਝ ਨਹੀਂ ਸੋਚਦੇ। ਲਾਲੂ, ਰਾਬੜੀ ਅਤੇ ਤੇਜਸਵੀ ਦੇ ਨਾਲ ਮੀਸਾ ਭਾਰਤੀ ਵੀ ਅਦਾਲਤ ਪਹੁੰਚੀ ਸੀ। ਇੱਥੇ ਦਿੱਲੀ ਪਹੁੰਚ ਕੇ ਲਾਲੂ ਯਾਦਵ ਨੇ ਕਿਹਾ ਸੀ ਕਿ ਸੁਣਵਾਈ ਹੁੰਦੀ ਰਹਿੰਦੀ ਹੈ, ਅਸੀਂ ਅਜਿਹਾ ਕੁਝ ਨਹੀਂ ਕੀਤਾ ਜਿਸ ਤੋਂ ਡਰੀਏ।

ਤੇਜਸਵੀ ਯਾਦਵ ਦਾ ਬਿਆਨ ਵੀ ਸਾਹਮਣੇ ਆਇਆ ਹੈ, ਉਨ੍ਹਾਂ ਕਿਹਾ ਕਿ ਮੋਦੀ ਜੀ ਦੇ ਰਾਜ ‘ਚ ਸੱਚ ਬੋਲਣ ਵਾਲਿਆਂ ‘ਤੇ ਕਾਰਵਾਈ ਹੁੰਦੀ ਹੈ, ਉਹ ਏਜੰਸੀਆਂ ਅਤੇ ਪੁਲਿਸ ਦੀ ਦੁਰਵਰਤੋਂ ਕਰ ਰਹੇ ਹਨ। ਦਰਅਸਲ, 22 ਸਤੰਬਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਾਲੂ ਯਾਦਵ, ਰਾਬੜੀ ਦੇਵੀ, ਤੇਜਸਵੀ ਯਾਦਵ ਸਮੇਤ 17 ਮੁਲਜ਼ਮਾਂ ਖ਼ਿਲਾਫ਼ ਸੰਮਨ ਜਾਰੀ ਕੀਤੇ ਸਨ। ਸਾਰਿਆਂ ਨੂੰ 4 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਅਦਾਲਤ ਨੇ ਲੈਂਡ ਫਾਰ ਜੌਬਜ਼ ਕੇਸ ਵਿੱਚ ਤੇਜਸਵੀ ਯਾਦਵ ਖ਼ਿਲਾਫ਼ ਦਾਇਰ ਚਾਰਜਸ਼ੀਟ ਨੂੰ ਵੀ ਸਵੀਕਾਰ ਕਰ ਲਿਆ ਹੈ। ਉਸ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇਗਾ। ਸੀਬੀਆਈ ਨੇ ਪਹਿਲੀ ਵਾਰ ਬਿਹਾਰ ਦੇ ਡਿਪਟੀ ਸੀਐਮ ਤੇਜਸਵੀ ਯਾਦਵ ਨੂੰ ਦੋਸ਼ੀ ਬਣਾਇਆ ਹੈ। ਡਿਪਟੀ ਸੀਐਮ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਇਹ ਕੋਈ ਪਹਿਲਾ ਅਤੇ ਆਖਰੀ ਮਾਮਲਾ ਨਹੀਂ ਹੈ। ਇਹ ਸਭ ਜਾਰੀ ਰਹੇਗਾ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਇਨ੍ਹਾਂ ਸਾਰੇ ਮਾਮਲਿਆਂ ਦਾ ਕੋਈ ਮਤਲਬ ਨਹੀਂ ਹੈ।

ਸੁਸ਼ੀਲ ਮੋਦੀ ਨੇ ਕਿਹਾ ਹੈ ਕਿ ਲੈਂਡ ਫਾਰ ਜੌਬਜ਼ ਮਾਮਲੇ ‘ਚ ਕੋਈ ਵੀ ਬਚ ਨਹੀਂ ਸਕੇਗਾ। ਲਲਨ ਸਿੰਘ ਨੇ ਪੱਕਾ ਸਬੂਤ ਦਿੱਤਾ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਅਦਾਲਤ ਨੂੰ ਦੱਸਿਆ ਸੀ ਕਿ ਰੇਲਵੇ ਦੇ ਤਿੰਨ ਅਧਿਕਾਰੀਆਂ ਖ਼ਿਲਾਫ਼ ਕੇਸ ਚਲਾਉਣ ਲਈ ਗ੍ਰਹਿ ਮੰਤਰਾਲੇ ਤੋਂ ਇਜਾਜ਼ਤ ਮਿਲ ਗਈ ਹੈ। ਲੈਂਡ ਫਾਰ ਜੌਬਜ਼ ਕੇਸ ਵਿੱਚ ਇਹ ਬਿਲਕੁਲ ਨਵਾਂ ਮਾਮਲਾ ਹੈ। ਆਰਜੇਡੀ ਸੁਪਰੀਮੋ ਲਾਲੂ ਯਾਦਵ, ਸਾਬਕਾ ਸੀਐਮ ਰਾਬੜੀ ਦੇਵੀ, ਧੀ ਅਤੇ ਸੰਸਦ ਮੈਂਬਰ ਮੀਸਾ ਭਾਰਤੀ ਪੁਰਾਣੇ ਕੇਸ ਵਿੱਚ ਪਹਿਲਾਂ ਹੀ ਜ਼ਮਾਨਤ ‘ਤੇ ਹਨ। ਨਵੇਂ ਮਾਮਲੇ ‘ਚ ਤੇਜਸਵੀ ਦੇ ਨਾਲ ਲਾਲੂ ਅਤੇ ਰਾਬੜੀ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਸੀਬੀਆਈ ਨੇ 3 ਜੁਲਾਈ ਨੂੰ ਤੇਜਸਵੀ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।