- ਅੰਤਰਰਾਸ਼ਟਰੀ
- No Comment
ਹਮਾਸ ਇੱਕ ਅੱਤਵਾਦੀ ਸੰਗਠਨ, ਇਹ ਇਜ਼ਰਾਈਲ ਦੀ ਤਬਾਹੀ ਅਤੇ ਮੌਤ ਚਾਹੁੰਦਾ ਹੈ : ਇਮੈਨੁਅਲ ਮੈਕਰੋਨ

ਅਮਰੀਕਾ ਅਤੇ ਬ੍ਰਿਟੇਨ ਤੋਂ ਬਾਅਦ ਫਰਾਂਸ ਦੀ ਇਸ ਸਖਤ ਟਿੱਪਣੀ ਨੇ ਇਜ਼ਰਾਈਲ ਨੂੰ ਆਤਮ-ਵਿਸ਼ਵਾਸ ਦੇ ਦਿੱਤਾ ਹੈ, ਉਥੇ ਹੀ ਮੈਕਰੋਨ ਦੇ ਇਸ ਬਿਆਨ ਨੇ ਮੱਧ ਪੂਰਬ ਦੇ ਦੇਸ਼ਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਹਮਾਸ ਵਲੋਂ ਅਚਾਨਕ ਕੀਤੇ ਹਮਲੇ ਨੇ ਇਜ਼ਰਾਇਲ ਦੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ। ਇਜ਼ਰਾਇਲ-ਹਮਾਸ ਜੰਗ ‘ਤੇ ਫਰਾਂਸ ਦੀ ਵੱਡੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹਮਾਸ ਸੰਗਠਨ ‘ਤੇ ਸਭ ਤੋਂ ਵੱਡਾ ਹਮਲਾ ਕੀਤਾ ਹੈ।
ਮੈਕਰੋਨ ਨੇ ਕਿਹਾ ਕਿ ਹਮਾਸ ਇੱਕ ਅੱਤਵਾਦੀ ਸੰਗਠਨ ਹੈ। ਇਹ ਸੰਗਠਨ ਇਜ਼ਰਾਈਲ ਦੀ ਤਬਾਹੀ ਅਤੇ ਮੌਤ ਚਾਹੁੰਦਾ ਹੈ। ਇਹ ਅੱਤਵਾਦੀ ਸੰਗਠਨ ਗਾਜ਼ਾ ਦੇ ਲੋਕਾਂ ਨੂੰ ਅਪਰਾਧਿਕ ਅਤੇ ਨਿੰਦਣਯੋਗ ਤਰੀਕੇ ਨਾਲ ਬੇਨਕਾਬ ਕਰਦਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਇਹ ਟਿੱਪਣੀ ਅਜਿਹੇ ਸਮੇਂ ‘ਚ ਆਈ ਹੈ। ਜਦੋਂ ਇਜ਼ਰਾਈਲ-ਹਮਾਸ ਦੀ ਜੰਗ ਹੋਈ ਤਾਂ ਦੁਨੀਆ ਦੋ ਧਰੁਵਾਂ ਵਿੱਚ ਵੰਡੀ ਜਾਪਦੀ ਹੈ।
ਅਮਰੀਕਾ ਅਤੇ ਬ੍ਰਿਟੇਨ ਤੋਂ ਬਾਅਦ ਫਰਾਂਸ ਦੀ ਇਸ ਸਖਤ ਟਿੱਪਣੀ ਨੇ ਇਜ਼ਰਾਈਲ ਨੂੰ ਆਤਮ-ਵਿਸ਼ਵਾਸ ਦੇ ਦਿੱਤਾ ਹੈ, ਉਥੇ ਹੀ ਮੈਕਰੋਨ ਦੇ ਇਸ ਬਿਆਨ ਨੇ ਮੱਧ ਪੂਰਬ ਦੇ ਦੇਸ਼ਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹੁਣ ਤੱਕ ਅਮਰੀਕਾ ਅਤੇ ਬਰਤਾਨੀਆ ਉਹ ਦੋ ਦੇਸ਼ ਹਨ ਜਿਨ੍ਹਾਂ ਨੇ ਇਸ ਜੰਗ ਵਿੱਚ ਨਾ ਸਿਰਫ਼ ਇਜ਼ਰਾਈਲ ਦਾ ਖੁੱਲ੍ਹ ਕੇ ਸਮਰਥਨ ਕੀਤਾ, ਸਗੋਂ ਇਸ ਲਈ ਆਪਣੀ ਫ਼ੌਜ ਅਤੇ ਹਥਿਆਰ ਵੀ ਭੇਜੇ। ਇਸ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਦਾ ਇਹ ਬਿਆਨ ਇਹ ਸਾਬਤ ਕਰ ਰਿਹਾ ਹੈ ਕਿ ਉਹ ਵੀ ਇਜ਼ਰਾਈਲ ਦੀ ਮਦਦ ਕਰਨ ਦੀ ਦੌੜ ਵਿੱਚ ਆਪਣੇ ਆਪ ਨੂੰ ਪਿੱਛੇ ਨਹੀਂ ਰੱਖਣਾ ਚਾਹੁੰਦੇ।
ਰਾਸ਼ਟਰਪਤੀ ਮੈਕਰੋਨ ਦੇ ਬਿਆਨ ਤੋਂ ਸਾਫ਼ ਹੈ ਕਿ ਫਰਾਂਸ ਵੀ ਜਲਦੀ ਹੀ ਇਜ਼ਰਾਈਲ ਦੀ ਮਦਦ ਲਈ ਹਥਿਆਰ ਤਾਇਨਾਤ ਕਰ ਸਕਦਾ ਹੈ। ਹੁਣ ਤੱਕ ਭਾਰਤ ਸਮੇਤ ਦੁਨੀਆ ਦੇ ਲਗਭਗ ਸਾਰੇ ਵੱਡੇ ਦੇਸ਼ ਹਮਾਸ ਨੂੰ ਅੱਤਵਾਦੀ ਸੰਗਠਨ ਕਹਿ ਚੁੱਕੇ ਹਨ। ਜਦੋਂ ਕਿ ਮੱਧ ਪੂਰਬ ਦੇ ਦੇਸ਼ ਹਮਾਸ ਨੂੰ ਆਜ਼ਾਦੀ ਲਈ ਲੜਨ ਵਾਲੀ ਸੰਸਥਾ ਮੰਨਦੇ ਹਨ। ਅਧਿਕਾਰਤ ਅੰਕੜਿਆਂ ਮੁਤਾਬਕ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹਮਾਸ ਦੇ ਅੱਤਵਾਦੀ ਹਮਲੇ ਤੋਂ ਬਾਅਦ ਇਜ਼ਰਾਇਲੀ ਫੌਜ ਆਪਣੀ ਜਵਾਬੀ ਕਾਰਵਾਈ ਜਾਰੀ ਰੱਖ ਰਹੀ ਹੈ।
ਇਜ਼ਰਾਇਲੀ ਫੌਜ ਗਾਜ਼ਾ ਪੱਟੀ ਖੇਤਰ ‘ਚ ਹਮਾਸ ਦੇ ਟਿਕਾਣਿਆਂ ‘ਤੇ ਲਗਾਤਾਰ ਬੰਬਾਰੀ ਕਰ ਰਹੀ ਹੈ। ਗਾਜ਼ਾ ਪੱਟੀ ਵਿੱਚ ਭਾਰੀ ਤਬਾਹੀ ਹੋਈ ਹੈ। ਇਜ਼ਰਾਈਲ ਅਤੇ ਗਾਜ਼ਾ ਵਿੱਚ ਹੁਣ ਤੱਕ 4000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 10 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਜ਼ਰਾਈਲ ਨੇ ਵੀ ਆਪਣੇ ਸੰਭਾਵੀ ਜ਼ਮੀਨੀ ਆਪ੍ਰੇਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹੀ ਕਾਰਨ ਹੈ ਕਿ ਇਜ਼ਰਾਈਲ ਨੇ ਇਸ ਤਿਆਰੀ ਲਈ ਕਰੀਬ 3.60 ਲੱਖ ਰਿਜ਼ਰਵ ਸੈਨਿਕਾਂ ਨੂੰ ਬੁਲਾਇਆ ਹੈ।