ਇੰਗਲੈਂਡ ਦੇ ਬੱਲੇਬਾਜ਼ ਅਫਗਾਨੀ ਸਪਿਨਰਾਂ ਨੂੰ ਪੜ੍ਹਨ ‘ਚ ਹੋਏ ਫੇਲ, ਜਿਸ ਕਾਰਨ ਇੰਗਲੈਂਡ ਮੈਚ ਹਾਰਿਆ : ਸਚਿਨ ਤੇਂਦੁਲਕਰ

ਇੰਗਲੈਂਡ ਦੇ ਬੱਲੇਬਾਜ਼ ਅਫਗਾਨੀ ਸਪਿਨਰਾਂ ਨੂੰ ਪੜ੍ਹਨ ‘ਚ ਹੋਏ ਫੇਲ, ਜਿਸ ਕਾਰਨ ਇੰਗਲੈਂਡ ਮੈਚ ਹਾਰਿਆ : ਸਚਿਨ ਤੇਂਦੁਲਕਰ

ਇਸ ਮੈਚ ਤੋਂ ਬਾਅਦ ਜਿੱਥੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਇੰਗਲੈਂਡ ਦੀ ਟੀਮ ਦੀ ਹਾਰ ਦਾ ਮੁੱਖ ਕਾਰਨ ਦੱਸਿਆ, ਉੱਥੇ ਹੀ ਇਸ ਇਤਿਹਾਸਕ ਜਿੱਤ ‘ਤੇ ਅਫਗਾਨਿਸਤਾਨ ਦੀ ਟੀਮ ਨੂੰ ਵਧਾਈ ਵੀ ਦਿੱਤੀ। ਇਸ ਮੈਚ ‘ਚ ਅਫਗਾਨਿਸਤਾਨ ਦੀ ਟੀਮ ਦੀ ਜਿੱਤ ਦਾ ਮੁੱਖ ਕਾਰਨ ਉਨ੍ਹਾਂ ਦੇ ਤਿੰਨ ਸਪਿਨ ਗੇਂਦਬਾਜ਼ ਸਨ, ਜਿਨ੍ਹਾਂ ਨੇ ਮਿਲ ਕੇ ਕੁੱਲ 8 ਵਿਕਟਾਂ ਲਈਆਂ।

ਐਤਵਾਰ ਨੂੰ ਵਰਲਡ ਕਪ ਮੈਚ ਵਿਚ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ। ਅਫਗਾਨਿਸਤਾਨ ਕ੍ਰਿਕਟ ਟੀਮ ਨੇ ਵਨਡੇ ਵਿਸ਼ਵ ਕੱਪ 2023 ਵਿੱਚ 15 ਅਕਤੂਬਰ ਦੇ ਦਿਨ ਨੂੰ ਆਪਣੇ ਲਈ ਯਾਦਗਾਰ ਬਣਾ ਲਿਆ ਹੈ। ਦਿੱਲੀ ਦੇ ਮੈਦਾਨ ‘ਤੇ ਮੌਜੂਦਾ ਚੈਂਪੀਅਨ ਇੰਗਲੈਂਡ ਖਿਲਾਫ ਮੈਚ ‘ਚ ਅਫਗਾਨਿਸਤਾਨ ਦੀ ਟੀਮ ਨੇ ਵਿਸ਼ਵ ਕੱਪ ਦੇ ਇਤਿਹਾਸ ‘ਚ ਦੂਜੀ ਜਿੱਤ ਦਰਜ ਕੀਤੀ। ਇਹ ਮੈਚ ਇੰਗਲੈਂਡ ਲਈ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਸਾਬਤ ਨਹੀਂ ਹੋਇਆ। 285 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲਿਸ਼ ਟੀਮ ਇਸ ਮੈਚ ‘ਚ 215 ਦੌੜਾਂ ‘ਤੇ ਹੀ ਸਿਮਟ ਗਈ।

ਇਸ ਮੈਚ ਤੋਂ ਬਾਅਦ ਜਿੱਥੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਇੰਗਲੈਂਡ ਦੀ ਟੀਮ ਦੀ ਹਾਰ ਦਾ ਮੁੱਖ ਕਾਰਨ ਦੱਸਿਆ, ਉੱਥੇ ਹੀ ਇਸ ਇਤਿਹਾਸਕ ਜਿੱਤ ‘ਤੇ ਅਫਗਾਨਿਸਤਾਨ ਦੀ ਟੀਮ ਨੂੰ ਵਧਾਈ ਵੀ ਦਿੱਤੀ। ਇਸ ਮੈਚ ‘ਚ ਅਫਗਾਨਿਸਤਾਨ ਦੀ ਟੀਮ ਦੀ ਜਿੱਤ ਦਾ ਮੁੱਖ ਕਾਰਨ ਉਨ੍ਹਾਂ ਦੇ ਤਿੰਨ ਸਪਿਨ ਗੇਂਦਬਾਜ਼ ਸਨ, ਜਿਨ੍ਹਾਂ ਨੇ ਮਿਲ ਕੇ ਕੁੱਲ 8 ਵਿਕਟਾਂ ਲਈਆਂ।

ਇਸ ਮੈਚ ਤੋਂ ਬਾਅਦ ਸਚਿਨ ਤੇਂਦੁਲਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਟਵੀਟ ਕੀਤਾ ਇਸ ਸ਼ਾਨਦਾਰ ਸਪਿਨ ਹਮਲੇ ਨੂੰ ਖੇਡਣ ਲਈ ਤੁਹਾਨੂੰ ਉਨ੍ਹਾਂ ਦੇ ਹੱਥੋਂ ਗੇਂਦ ਨੂੰ ਸਮਝਣਾ ਹੋਵੇਗਾ, ਪਰ ਇੰਗਲੈਂਡ ਦੇ ਬੱਲੇਬਾਜ਼ ਗੇਂਦ ਨੂੰ ਪਿੱਚ ‘ਤੇ ਡਿੱਗਣ ਤੋਂ ਬਾਅਦ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਉਨ੍ਹਾਂ ਦੀ ਹਾਰ ਦਾ ਵੱਡਾ ਕਾਰਨ ਸੀ। ਅਫਗਾਨਿਸਤਾਨ ਦੀ ਟੀਮ ਨੇ ਮੈਦਾਨ ‘ਤੇ ਸ਼ਾਨਦਾਰ ਊਰਜਾ ਦਿਖਾਈ ਅਤੇ ਇਸ ਇਤਿਹਾਸਕ ਜਿੱਤ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ।

ਸਚਿਨ ਤੇਂਦੁਲਕਰ ਤੋਂ ਇਲਾਵਾ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੀ ਇਸ ਮੈਚ ਤੋਂ ਬਾਅਦ ਟਵੀਟ ਕੀਤਾ ਕਿ ਇੰਗਲੈਂਡ ਅਤੇ ਆਸਟ੍ਰੇਲੀਆ ਲਈ ਟਾਪ-4 ‘ਚ ਪਹੁੰਚਣਾ ਮੁਸ਼ਕਿਲ ਹੈ। ਦੱਸ ਦਈਏ ਕਿ ਇੰਗਲੈਂਡ ਦੀ ਟੀਮ ਹੁਣ ਤੱਕ 3 ਮੈਚਾਂ ‘ਚੋਂ ਸਿਰਫ ਇਕ ‘ਚ ਹੀ ਜਿੱਤ ਸਕੀ ਹੈ, ਉਥੇ ਹੀ 5 ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਹੁਣ ਤੱਕ ਖੇਡੇ ਗਏ 2 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।