ਮੁਸਲਿਮ ਦੇਸ਼ ਪਾਕਿਸਤਾਨ ‘ਚ ਮਹਾਸ਼ਿਵਰਾਤਰੀ ‘ਤੇ ਗੂੰਜੇਗਾ ‘ਜੈ ਭੋਲੇਨਾਥ’, ਹਿੰਦੂਆਂ ਦਾ ਵੱਡਾ ਸਮੂਹ ਪਹੁੰਚਿਆ ਲਾਹੌਰ

ਮੁਸਲਿਮ ਦੇਸ਼ ਪਾਕਿਸਤਾਨ ‘ਚ ਮਹਾਸ਼ਿਵਰਾਤਰੀ ‘ਤੇ ਗੂੰਜੇਗਾ ‘ਜੈ ਭੋਲੇਨਾਥ’, ਹਿੰਦੂਆਂ ਦਾ ਵੱਡਾ ਸਮੂਹ ਪਹੁੰਚਿਆ ਲਾਹੌਰ

ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਇਸ ਸਬੰਧ ‘ਚ ਕਿਹਾ ਕਿ ‘ਕੁੱਲ 62 ਹਿੰਦੂ ਸ਼ਰਧਾਲੂ ਮਹਾਸ਼ਿਵਰਾਤਰੀ ਦੇ ਜਸ਼ਨ ‘ਚ ਹਿੱਸਾ ਲੈਣ ਲਈ ਭਾਰਤ ਤੋਂ ਲਾਹੌਰ ਪਹੁੰਚੇ ਹਨ।’

ਭਾਰਤ ਵਿਚ ਮਹਾਸ਼ਿਵਰਾਤਰੀ ਦਾ ਤਿਓਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਮੁਸਲਿਮ ਦੇਸ਼ ਪਾਕਿਸਤਾਨ ‘ਚ ਵੀ ਮਹਾਸ਼ਿਵਰਾਤਰੀ ‘ਤੇ ਭਗਵਾਨ ਭੋਲੇਨਾਥ ਦਾ ਤਿਉਹਾਰ ਮਨਾਇਆ ਜਾਵੇਗਾ, ਸ਼ਰਧਾਲੂ ‘ਜੈ ਭੋਲੇਨਾਥ’ ਦੇ ਨਾਅਰੇ ਲਾਉਣਗੇ। ਪਾਕਿਸਤਾਨ ਵਿੱਚ ਮਨਾਏ ਜਾ ਰਹੇ ਮਹਾਸ਼ਿਵਰਾਤਰੀ ਦੇ ਜਸ਼ਨ ਲਈ ਹਿੰਦੂਆਂ ਦਾ ਇੱਕ ਵੱਡਾ ਸਮੂਹ ਭਾਰਤ ਤੋਂ ਲਾਹੌਰ ਪਹੁੰਚ ਗਿਆ ਹੈ।

ਪਾਕਿਸਤਾਨ ਦੇ ਇਤਿਹਾਸਕ ਮੰਦਰ ‘ਚ ਇਸ ਤਿਉਹਾਰ ਦੀ ਯਾਦ ‘ਚ ਸਮਾਗਮ ਕਰਵਾਇਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵਿੱਚ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮਹਾਸ਼ਿਵਰਾਤਰੀ ਦੇ ਜਸ਼ਨ ਵਿੱਚ ਹਿੱਸਾ ਲੈਣ ਲਈ ਬੁੱਧਵਾਰ ਨੂੰ 62 ਹਿੰਦੂ ਵਾਹਗਾ ਸਰਹੱਦ ਰਾਹੀਂ ਭਾਰਤ ਤੋਂ ਲਾਹੌਰ ਪਹੁੰਚੇ।

ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਇਸ ਸਬੰਧ ‘ਚ ਕਿਹਾ ਕਿ ‘ਕੁੱਲ 62 ਹਿੰਦੂ ਸ਼ਰਧਾਲੂ ਮਹਾਸ਼ਿਵਰਾਤਰੀ ਦੇ ਜਸ਼ਨ ‘ਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਭਾਰਤ ਤੋਂ ਲਾਹੌਰ ਪਹੁੰਚੇ।’ ਆਮਿਰ ਹਾਸ਼ਮੀ ਨੇ ਕਿਹਾ ਕਿ ‘ਈਟੀਪੀਬੀ ਦੁਆਰਾ ਆਯੋਜਿਤ ਮਹਾਸ਼ਿਵਰਾਤਰੀ ਦਾ ਮੁੱਖ ਸਮਾਗਮ 9 ਮਾਰਚ ਨੂੰ ਲਾਹੌਰ ਸ਼ਹਿਰ ਤੋਂ ਲਗਭਗ 300 ਕਿਲੋਮੀਟਰ ਦੂਰ ਚਕਵਾਲ ਵਿੱਚ ਮਨਾਇਆ ਜਾਵੇਗਾ। ਚਕਵਾਲ ਵਿੱਚ ਇਤਿਹਾਸਕ ਕਟਾਸ ਰਾਜ ਮੰਦਰ ਹੈ, ਇੱਥੇ ਵਿਸ਼ਾਲ ਸਮਾਗਮ ਕਰਵਾਇਆ ਜਾਵੇਗਾ। ਇਸ ਵਿੱਚ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਆਗੂ ਸ਼ਾਮਲ ਹੋਣਗੇ।

ਪਾਕਿਸਤਾਨ ਅਤੇ ਭਾਰਤ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਇੱਕ ਦੁਵੱਲਾ ਸਮਝੌਤਾ ਹੈ, ਜਿਸ ਦੇ ਤਹਿਤ ਭਾਰਤ ਤੋਂ ਸਿੱਖ ਅਤੇ ਹਿੰਦੂ ਸ਼ਰਧਾਲੂ ਹਰ ਸਾਲ ਪਾਕਿਸਤਾਨ ਜਾਂਦੇ ਹਨ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਬੁਲਾਰੇ ਆਮਿਰ ਹਾਸ਼ਮੀ ਹਨ। ETPB ਇੱਕ ਵਿਧਾਨਕ ਬੋਰਡ ਹੈ, ਜੋ ਵੰਡ ਤੋਂ ਬਾਅਦ ਭਾਰਤ ਆਏ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਜਾਇਦਾਦਾਂ ਅਤੇ ਮੰਦਰਾਂ ਦਾ ਪ੍ਰਬੰਧਨ ਕਰਦਾ ਹੈ।