‘ਮੈਂ ਪੰਜਾਬ ਬੋਲਦਾ ਹਾਂ’ ‘ਤੇ ਅੱਜ ਖੁੱਲ੍ਹੀ ਡਿਬੇਟ, ਸਰਕਾਰ ਤਿਆਰ, ਬੱਸ ਵਿਰੋਧੀ ਧਿਰ ਦਾ ਇੰਤਜ਼ਾਰ, SYL ਸਮੇਤ 19 ਅਹਿਮ ਮੁੱਦਿਆਂ ‘ਤੇ ਹੋਵੇਗੀ ਬਹਿਸ

‘ਮੈਂ ਪੰਜਾਬ ਬੋਲਦਾ ਹਾਂ’ ‘ਤੇ ਅੱਜ ਖੁੱਲ੍ਹੀ ਡਿਬੇਟ, ਸਰਕਾਰ ਤਿਆਰ, ਬੱਸ ਵਿਰੋਧੀ ਧਿਰ ਦਾ ਇੰਤਜ਼ਾਰ, SYL ਸਮੇਤ 19 ਅਹਿਮ ਮੁੱਦਿਆਂ ‘ਤੇ ਹੋਵੇਗੀ ਬਹਿਸ

ਸੱਤਾਧਾਰੀ ਪਾਰਟੀ ਭਾਵ ਸਰਕਾਰ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ, ਜਦੋਂ ਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਕਮਰ ਕੱਸ ਲਈ ਹੈ, ਪਰ ਉਨ੍ਹਾਂ ਦੀ ਪੂਰੀ ਸ਼ਮੂਲੀਅਤ ਬਾਰੇ ਅਜੇ ਤੱਕ ਕੋਈ ਸਪੱਸ਼ਟਤਾ ਨਹੀਂ ਹੈ।


ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਅੱਜ ਯਾਨੀ 1 ਨਵੰਬਰ ਨੂੰ ਪੰਜਾਬ ਦੀਆ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਓਪਨ ਡਿਬੇਟ ਦਾ ਸਦਾ ਦਿਤਾ ਸੀ। ‘ਮੈਂ ਪੰਜਾਬ ਬੋਲਦਾ ਹਾਂ’ (‘ਮੈਂ ਪੰਜਾਬ ਬੋਲਦਾ ਹਾਂ’ ਖੁੱਲ੍ਹੀ ਬਹਿਸ) ਦੀ ਸਿਆਸੀ ਮੰਚ ਤਿਆਰ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ਪੰਜਾਬ ਦੇ ਮੁੱਦਿਆਂ ‘ਤੇ ਬਹਿਸ ਹੋਵੇਗੀ।

ਸੱਤਾਧਾਰੀ ਪਾਰਟੀ ਭਾਵ ਸਰਕਾਰ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ, ਜਦੋਂ ਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਕਮਰ ਕੱਸ ਲਈ ਹੈ, ਪਰ ਉਨ੍ਹਾਂ ਦੀ ਪੂਰੀ ਸ਼ਮੂਲੀਅਤ ਬਾਰੇ ਅਜੇ ਤੱਕ ਕੋਈ ਸਪੱਸ਼ਟਤਾ ਨਹੀਂ ਹੈ। ‘ਮੈਂ ਪੰਜਾਬ ਬੋਲਦਾ ਹਾਂ’ ਦੀ ਖੁੱਲ੍ਹੀ ਬਹਿਸ ‘ਚ ਅੱਜ ਹੰਗਾਮਾ ਹੋਣ ਦੇ ਆਸਾਰ ਹਨ ਕਿਉਂਕਿ ਇਸ ਬਹਿਸ ‘ਚ SYL, ਪੰਜਾਬ ਦੀ ਆਰਥਿਕਤਾ, ਨਸ਼ਾ ਤਸਕਰੀ ਸਮੇਤ 19 ਵੱਖ-ਵੱਖ ਮੁੱਦਿਆਂ ‘ਤੇ ਖੁੱਲ੍ਹ ਕੇ ਬਹਿਸ ਹੋਵੇਗੀ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੱਥੇ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਉਥੇ ਸੁਰੱਖਿਆ ਕਾਰਨਾਂ ਕਰਕੇ ਸਮਾਗਮ ਵਾਲੀ ਥਾਂ ਨੂੰ ਸੁਰੱਖਿਆ ਮੁਲਾਜ਼ਮਾਂ ਨੇ ਸੰਭਾਲ ਲਿਆ ਹੈ। ਆਡੀਟੋਰੀਅਮ ਦੇ ਆਲੇ-ਦੁਆਲੇ ਬੈਰੀਕੇਡ ਲਗਾਉਣ ਤੋਂ ਇਲਾਵਾ ਕਈ ਥਾਵਾਂ ਨੂੰ ਤਾਰਾਂ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਕੋਈ ਵਿਅਕਤੀ ਇਸ ਚੱਕਰ ਨੂੰ ਤੋੜ ਨਾ ਸਕੇ।

ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਹਿਸ ਵਿਚ ਹਿੱਸਾ ਲੈਣ ਦੀ ਸੰਭਾਵਨਾ ਹੈ। ਮੰਗਲਵਾਰ ਸਵੇਰ ਤੋਂ ਹੀ ਪੁਲਿਸ ਅਧਿਕਾਰੀ ਲਗਾਤਾਰ ਪੀਏਯੂ ਵਿਖੇ ਸੁਰੱਖਿਆ ਦਾ ਜਾਇਜ਼ਾ ਲੈ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਫ਼ ਕਿਹਾ ਹੈ ਕਿ ਉਹ ਸਿਰਫ਼ ਪੰਜਾਬ ਦੇ ਪਾਣੀਆਂ ਜਾਂ ਐਸਵਾਈਐਲ ਮੁੱਦੇ ’ਤੇ ਨਹੀਂ ਸਗੋਂ ਪੰਜਾਬ ਦੇ ਸਾਰੇ ਮੁੱਦਿਆਂ ’ਤੇ ਬਹਿਸ ਕਰਨਾ ਚਾਹੁੰਦੇ ਹਨ।