ਮੈਕਸਵੈੱਲ ਦੀ ਬੱਲੇਬਾਜ਼ੀ ਨੂੰ ਸਲਾਮ : ਜ਼ਖਮੀ ਮੈਕਸਵੈੱਲ ਨੇ ਅਫਗਾਨਿਸਤਾਨ ਨੂੰ ਹਰਾਇਆ, ਇਕੱਲੇ 11 ਖਿਡਾਰੀਆਂ ‘ਤੇ ਰਿਹਾ ਹਾਵੀ

ਮੈਕਸਵੈੱਲ ਦੀ ਬੱਲੇਬਾਜ਼ੀ ਨੂੰ ਸਲਾਮ : ਜ਼ਖਮੀ ਮੈਕਸਵੈੱਲ ਨੇ ਅਫਗਾਨਿਸਤਾਨ ਨੂੰ ਹਰਾਇਆ, ਇਕੱਲੇ 11 ਖਿਡਾਰੀਆਂ ‘ਤੇ ਰਿਹਾ ਹਾਵੀ

ਇਸ ਦੇ ਨਾਲ ਹੀ ਮੈਕਸਵੈੱਲ ਨੂੰ ਹੈਮਸਟ੍ਰਿੰਗ ਦੀ ਵੀ ਗੰਭੀਰ ਸੱਟ ਲੱਗੀ ਸੀ, ਪਰ ਉਹ ਮੈਦਾਨ ‘ਤੇ ਡਟੇ ਰਹੇ। ਮੈਚ ਦੌਰਾਨ ਇਕ ਵਾਰ ਮੈਕਸਵੈੱਲ ਰੁਕ ਕੇ ਮੈਦਾਨ ‘ਤੇ ਲੇਟ ਗਿਆ। ਇਹ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਕਿ ਅਫਗਾਨਿਸਤਾਨ ਨੂੰ ਆਸਟ੍ਰੇਲੀਆ ਨੇ ਨਹੀਂ ਸਗੋਂ ਮੈਕਸਵੈਲ ਨੇ ਹਰਾਇਆ ਸੀ।

ਵਰਲਡ ਕਪ ਦੇ ਬੀਤੇ ਕੱਲ ਹੋਏ ਮੈਚ ‘ਚ ਅਫਗਾਨਿਸਤਾਨ ਕ੍ਰਿਕਟ ਟੀਮ ਨੂੰ ਆਸਟ੍ਰੇਲੀਆ ਨੇ ਬੁਰੀ ਤਰਾਂ ਨਾਲ ਹਰਾ ਦਿਤਾ। ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਆਸਟ੍ਰੇਲੀਆ ਨੇ ਅਫਗਾਨਿਸਤਾਨ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਇਹ ਮੈਚ ਅਫਗਾਨਿਸਤਾਨ ਦੇ ਹੱਕ ‘ਚ ਹੋ ਗਿਆ ਸੀ, ਪਰ ਗਲੇਨ ਮੈਕਸਵੈੱਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਉਸਨੇ ਵਿਸ਼ਵ ਕੱਪ 2023 ਦੇ ਇਸ ਮੈਚ ਵਿੱਚ ਦੋਹਰਾ ਸੈਂਕੜਾ ਲਗਾਇਆ ਸੀ।

ਮੈਕਸਵੈੱਲ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ, ਪਰ ਇਸਦੇ ਬਾਵਜੂਦ ਉਹ ਨਾ ਰੁਕਿਆ ਅਤੇ ਅਫਗਾਨਿਸਤਾਨ ਦੇ ਜਬਾੜਿਆਂ ਤੋਂ ਜਿੱਤ ਖੋਹ ਕੇ ਹੀ ਜਿੱਤ ਮੰਨ ਲਈ। ਦਰਅਸਲ, ਮੈਕਸਵੇਲ ਨੇ ਮੈਚ ਦੌਰਾਨ ਪਿੱਠ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ। ਇਸ ਦੇ ਨਾਲ ਹੀ ਉਸ ਨੂੰ ਹੈਮਸਟ੍ਰਿੰਗ ‘ਤੇ ਵੀ ਗੰਭੀਰ ਸੱਟ ਲੱਗੀ ਸੀ, ਪਰ ਉਹ ਮੈਦਾਨ ‘ਤੇ ਡਟੇ ਰਹੇ। ਮੈਚ ਦੌਰਾਨ ਇਕ ਵਾਰ ਅਜਿਹਾ ਹੋਇਆ ਕਿ ਮੈਕਸਵੈੱਲ ਰੁਕ ਕੇ ਮੈਦਾਨ ‘ਤੇ ਲੇਟ ਗਿਆ, ਪਰ ਫਿਰ ਖੜ੍ਹਾ ਹੋ ਗਿਆ। ਇਹ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਕਿ ਅਫਗਾਨਿਸਤਾਨ ਨੂੰ ਆਸਟਰੇਲੀਆ ਨੇ ਨਹੀਂ ਸਗੋਂ ਮੈਕਸਵੈਲ ਨੇ ਹਰਾਇਆ ਸੀ।

ਮੈਕਸਵੈੱਲ ਨੇ 128 ਗੇਂਦਾਂ ਦਾ ਸਾਹਮਣਾ ਕਰਦਿਆਂ ਅਜੇਤੂ 201 ਦੌੜਾਂ ਬਣਾਈਆਂ। ਉਸ ਨੇ ਇਸ ਪਾਰੀ ਦੌਰਾਨ 21 ਚੌਕੇ ਅਤੇ 10 ਛੱਕੇ ਲਗਾਏ। ਵਿਸ਼ਵ ਕੱਪ 2023 ਦੇ 39ਵੇਂ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ 291 ਦੌੜਾਂ ਬਣਾਈਆਂ। ਜਵਾਬ ‘ਚ ਆਸਟ੍ਰੇਲੀਆ ਨੇ 7 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ। ਟੀਮ ਨੇ 18.3 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 91 ਦੌੜਾਂ ਬਣਾ ਲਈਆਂ ਸਨ। ਉਸ ਦੀ ਅੱਧੀ ਤੋਂ ਵੱਧ ਟੀਮ ਪੈਵੇਲੀਅਨ ਪਰਤ ਚੁੱਕੀ ਸੀ। ਪਰ ਫਿਰ ਮੈਕਸਵੈੱਲ ਬੱਲੇਬਾਜ਼ੀ ਕਰਨ ਆਏ ਅਤੇ ਮਾਹੌਲ ਬਦਲ ਦਿੱਤਾ।

ਮੈਕਸਵੈੱਲ ਦੇ ਨਾਲ-ਨਾਲ ਕਪਤਾਨ ਪੈਟ ਕਮਿੰਸ ਵੀ ਅਜੇਤੂ ਰਹੇ, ਪਰ ਉਹ ਕੁਝ ਖਾਸ ਨਹੀਂ ਕਰ ਸਕੇ। 68 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਉਸ ਨੇ ਸਿਰਫ 12 ਦੌੜਾਂ ਬਣਾਈਆਂ। ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਨੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਟੀਮ ਨੇ 8 ਮੈਚ ਖੇਡੇ ਹਨ ਅਤੇ 6 ਜਿੱਤੇ ਹਨ, ਆਸਟ੍ਰੇਲੀਆ ਦੇ 12 ਅੰਕ ਹਨ। ਆਸਟ੍ਰੇਲੀਆ ਦੇ ਨਾਲ-ਨਾਲ ਦੱਖਣੀ ਅਫਰੀਕਾ ਵੀ ਸੈਮੀਫਾਈਨਲ ‘ਚ ਪਹੁੰਚ ਗਿਆ ਹੈ, ਉਸਦੇ ਵੀ 12 ਅੰਕ ਹਨ। ਟੀਮ ਇੰਡੀਆ ਨੇ ਪਹਿਲਾਂ ਕੁਆਲੀਫਾਈ ਕੀਤਾ ਸੀ। ਉਸ ਨੇ 8 ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ, ਇੰਡੀਆ ਦੇ 16 ਅੰਕ ਹਨ।