ਹਮਾਸ ਦੇ ਅੱਤਵਾਦੀਆਂ ਦੇ ਹਮਲੇ ਦੀ ਭਿਆਨਕ ਕਹਾਣੀ, ਘੰਟਿਆਂ ਤੱਕ ਬੁਆਏਫ੍ਰੈਂਡ ਦੀ ਲਾਸ਼ ਹੇਠਾਂ ਲੁਕੀ ਰਹੀ ਮਾਡਲ

ਹਮਾਸ ਦੇ ਅੱਤਵਾਦੀਆਂ ਦੇ ਹਮਲੇ ਦੀ ਭਿਆਨਕ ਕਹਾਣੀ, ਘੰਟਿਆਂ ਤੱਕ ਬੁਆਏਫ੍ਰੈਂਡ ਦੀ ਲਾਸ਼ ਹੇਠਾਂ ਲੁਕੀ ਰਹੀ ਮਾਡਲ

ਸੁਪਰਨੋਵਾ ਮਿਊਜ਼ਿਕ ਫੈਸਟੀਵਲ ਅਤੇ ਇਸ ‘ਚ ਹਾਜ਼ਰ ਲੋਕ ਵੀ ਹਮਲੇ ਦਾ ਸ਼ਿਕਾਰ ਹੋਏ। ਨੋਅਮ ਮਜ਼ਲ ਬੇਨ-ਡੇਵਿਡ ਦੀ ਵੀ ਲੱਤ ਅਤੇ ਕਮਰ ਵਿੱਚ ਗੋਲੀ ਮਾਰੀ ਗਈ ਸੀ ਅਤੇ ਬਹੁਤ ਖੂਨ ਵਹਿ ਰਿਹਾ ਸੀ। ਪਰ ਉਸਨੂੰ ਡਰ ਸੀ ਕਿ ਉਸਦੇ ਚੀਕਦੇ ਹੀ ਉਸਦੀ ਮੌਤ ਯਕੀਨੀ ਹੋ ਜਾਵੇਗੀ।

ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿਤਾ ਸੀ। ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਵਿੱਚ ਕਈ ਡਰਾਉਣੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇੱਕ ਦਰਦਨਾਕ ਕਹਾਣੀ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਹਮਾਸ ਦੇ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ, 27 ਸਾਲਾ ਇਜ਼ਰਾਈਲੀ ਔਰਤ ਨੋਆਮ ਮਜ਼ਲ ਬੇਨ-ਡੇਵਿਡ ਇੱਕ ਦਰਜਨ ਹੋਰ ਪੀੜਤਾਂ ਦੇ ਨਾਲ ਇੱਕ ਵੱਡੇ ਕੂੜੇ ਦੇ ਡੱਬੇ ਵਿੱਚ ਆਪਣੇ ਮ੍ਰਿਤਕ ਪ੍ਰੇਮੀ ਦੀ ਲਾਸ਼ ਦੇ ਹੇਠਾਂ ਚੁੱਪ-ਚਾਪ ਲੇਟ ਗਈ ਸੀ।

ਨੋਅਮ ਮਜ਼ਲ ਬੇਨ-ਡੇਵਿਡ ਇੱਕ ਪੇਸ਼ੇਵਰ ਮਾਡਲ ਹੈ, ਜੋ ਫੈਸ਼ਨ ਉਦਯੋਗ ਨਾਲ ਕੰਮ ਕਰਦੀ ਹੈ ਅਤੇ ਸੁਪਰਨੋਵਾ ਸੰਗੀਤ ਉਤਸਵ ਵਿੱਚ ਸ਼ਾਮਲ ਹੋਣ ਲਈ ਉਤਸੁਕ ਸੀ। ਨੋਅਮ ਮਜ਼ਲ ਬੇਨ-ਡੇਵਿਡ, ਉਸਦਾ ਬੁਆਏਫ੍ਰੈਂਡ ਅਤੇ ਹੋਰ ਦੋਸਤ ਸ਼ਨੀਵਾਰ, ਅਕਤੂਬਰ 7 ਦੀ ਸਵੇਰ ਨੂੰ ਸੁਪਰਨੋਵਾ ਸੰਗੀਤ ਉਤਸਵ ਵਿੱਚ ਨੱਚਣ ਵਿੱਚ ਰੁੱਝੇ ਹੋਏ ਸਨ, ਜਦੋਂ ਹਮਾਸ ਨੇ ਦੱਖਣੀ ਇਜ਼ਰਾਈਲੀ ਸ਼ਹਿਰਾਂ ‘ਤੇ ਅੱਤਵਾਦੀ ਹਮਲੇ ਸ਼ੁਰੂ ਕਰ ਦਿੱਤੇ।

ਸੁਪਰਨੋਵਾ ਮਿਊਜ਼ਿਕ ਫੈਸਟੀਵਲ ਅਤੇ ਇਸ ਦੇ ਹਾਜ਼ਰ ਲੋਕ ਵੀ ਹਮਲੇ ਦਾ ਸ਼ਿਕਾਰ ਹੋਏ। ਨੋਅਮ ਮਜ਼ਲ ਬੇਨ-ਡੇਵਿਡ ਦੀ ਵੀ ਲੱਤ ਅਤੇ ਕਮਰ ਵਿੱਚ ਗੋਲੀ ਮਾਰੀ ਗਈ ਸੀ ਅਤੇ ਬਹੁਤ ਖੂਨ ਵਹਿ ਰਿਹਾ ਸੀ। ਪਰ ਉਸਨੂੰ ਡਰ ਸੀ ਕਿ ਉਸਦੇ ਚੀਕਦੇ ਹੀ ਉਸਦੀ ਮੌਤ ਯਕੀਨੀ ਹੋ ਜਾਵੇਗੀ, ਕਿਉਂਕਿ ਹਮਾਸ ਦੇ ਬੰਦੂਕਧਾਰੀਆਂ ਨੂੰ ਪਤਾ ਲੱਗ ਜਾਵੇਗਾ ਕਿ ਉਹ ਕਿੱਥੇ ਲੁਕੀ ਹੋਈ ਹੈ। ਇਸ ਲਈ ਉਸ ਨੇ ਕਰੀਬ ਦੋ ਘੰਟੇ ਤਕ ਆਪਣੇ ਦਰਦ ਨੂੰ ਦਬਾਇਆ, ਜਿਸ ਨਾਲ ਉਸ ਦੀ ਜਾਨ ਬਚ ਗਈ।

ਨੋਅਮ ਨੇ ਕਿਹਾ, ‘ਮੈਂ ਡੇਵਿਡ ਨੂੰ ਕਿਹਾ, ਚਲੋ ਕੰਟੇਨਰ ਦੇ ਅੰਦਰ ਚੱਲੀਏ, ਮੈਂ ਉਨ੍ਹਾਂ ਨੂੰ ਨੇੜੇ ਆਉਂਦੇ ਮਹਿਸੂਸ ਕਰ ਸਕਦੀ ਹਾਂ। ਅਸੀਂ ਖੱਬੇ ਪਾਸੇ ਜਾਣ ਦੀ ਚੋਣ ਕੀਤੀ। ਫਿਰ ਉਨ੍ਹਾਂ ਨੇ ਸੱਜੇ ਪਾਸੇ ਗ੍ਰੇਨੇਡ ਸੁੱਟਿਆ, ਫਿਰ ਸਾਨੂੰ ਪਤਾ ਲੱਗਾ ਕਿ ਉਥੇ ਮੌਜੂਦ ਸਾਰੇ ਮਰ ਚੁੱਕੇ ਹਨ।” ਔਰਤ ਦਾ ਪ੍ਰੇਮੀ ਫਿਰ ਉਸ ਨੂੰ ਇਕ ਹੋਰ ਡੱਬੇ ਵਿਚ ਲੈ ਗਿਆ ਅਤੇ ਉਸ ਨੂੰ ਅੰਦਰ ਜਾਣ ਲਈ ਕਿਹਾ। ਇਸ ਤੋਂ ਬਾਅਦ ਉਸਨੇ ਨੋਅਮ ਨੂੰ ਕਿਹਾ ਕਿ ਉਹ ਜ਼ਖਮੀਆਂ ਅਤੇ ਲਾਸ਼ਾਂ ਵਿਚਕਾਰ ਲੁਕ ਜਾਵੇ।

ਨੋਅਮ ਨੇ ਕਿਹਾ, ‘ਜਿਵੇਂ ਹੀ ਹਮਾਸ ਦੇ ਬੰਦੂਕਧਾਰੀ ਨੇੜੇ ਆਏ, ਡੇਵਿਡ ਨੇ ਮੈਨੂੰ ਕੰਟੇਨਰ ‘ਚ ਜਾਣ ਲਈ ਕਿਹਾ। ਪਰ ਇਸ ਦੌਰਾਨ ਹਮਾਸ ਦੇ ਇੱਕ ਅੱਤਵਾਦੀ ਨੇ ਕੰਟੇਨਰ ਵਿੱਚ ਛਾਲ ਮਾਰ ਕੇ ‘ਅੱਲ੍ਹਾ ਹੂ ਅਕਬਰ’ ਦਾ ਨਾਅਰਾ ਮਾਰਿਆ ਅਤੇ ਬੰਬ ਧਮਾਕਾ ਹੋ ਗਿਆ। ਇਸ ਤੋਂ ਬਾਅਦ ਬੰਦੂਕਧਾਰੀਆਂ ਨੇ ਡੇਵਿਡ ‘ਤੇ ਗੋਲੀਆਂ ਚਲਾ ਦਿੱਤੀਆਂ ਜੋ ਉਸ ਦੀ ਛਾਤੀ ‘ਚ ਲੱਗੀਆਂ। ਡੇਵਿਡ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਅਤੇ ਨੋਅਮ ਡੇਵਿਡ ਦੇ ਸਰੀਰ ਹੇਂਠਾ ਲੁਕ ਗਈ ਸੀ।