- ਅੰਤਰਰਾਸ਼ਟਰੀ
- No Comment
Exit Poll : ਦੁਨੀਆ ਦਾ ਪਹਿਲਾ ਐਗਜ਼ਿਟ ਪੋਲ ਅਮਰੀਕਾ ‘ਚ ਹੋਇਆ ਸੀ, ਨਤੀਜੇ ਇੰਨੇ ਸਹੀ ਸਨ ਕਿ ਹਰ ਕੋਈ ਹੈਰਾਨ ਰਹਿ ਗਿਆ ਸੀ
ਦੁਨੀਆ ਦਾ ਪਹਿਲਾ ਐਗਜ਼ਿਟ ਪੋਲ 1936 ਵਿੱਚ ਸੰਯੁਕਤ ਰਾਜ ਅਮਰੀਕਾ (USA) ਵਿੱਚ ਕਰਵਾਇਆ ਗਿਆ ਸੀ। ਭਾਰਤ ਵਿੱਚ ਪਹਿਲਾ ਐਗਜ਼ਿਟ ਪੋਲ 1996 ਵਿੱਚ ਕਰਵਾਇਆ ਗਿਆ ਸੀ।
ਭਾਰਤ ਵਿਚ ਪਿਛਲੇ ਕੁਝ ਸਾਲਾਂ ਤੋਂ ਐਗਜ਼ਿਟ ਪੋਲ ਦਾ ਚਲਣ ਬਹੁਤ ਜ਼ਿਆਦਾ ਵੱਧ ਗਿਆ ਹੈ। ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਸਬੰਧੀ ਐਗਜ਼ਿਟ ਪੋਲ ਦੇਸ਼ ਭਰ ਵਿੱਚ ਚਰਚਾ ਦਾ ਕੇਂਦਰ ਬਣੇ ਹੋਏ ਹਨ। ਹਰ ਕੋਈ ਇਸ ਬਾਰੇ ਗੱਲ ਕਰ ਰਿਹਾ ਹੈ। ਐਗਜ਼ਿਟ ਪੋਲ ਇਸ ਵਾਰ ਕਿੰਨੇ ਸਹੀ ਸਾਬਤ ਹੁੰਦੇ ਹਨ, ਇਹ ਤਾਂ 3 ਦਸੰਬਰ ਨੂੰ ਹੀ ਪਤਾ ਲੱਗੇਗਾ, ਪਰ ਫਿਲਹਾਲ ਇਸ ਨੂੰ ਲੈ ਕੇ ਕਾਫੀ ਸਿਆਸੀ ਚਰਚਾਵਾਂ ਚੱਲ ਰਹੀਆਂ ਹਨ। ਇਹ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਲੈ ਕੇ ਨਿਊਜ਼ ਚੈਨਲਾਂ ਅਤੇ ਅਖਬਾਰਾਂ ਤੱਕ ਦਿਖਾਈ ਦੇ ਰਿਹਾ ਹੈ।
ਅੱਜ ਅਸੀਂ ਤੁਹਾਨੂੰ ਐਗਜ਼ਿਟ ਪੋਲ ਨਾਲ ਜੁੜੀਆਂ ਕੁਝ ਜਾਣਕਾਰੀਆਂ ਦੱਸਾਂਗੇ ਜਿਨ੍ਹਾਂ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਅਸੀਂ ਦੁਨੀਆ ਦੇ ਪਹਿਲੇ ਐਗਜ਼ਿਟ ਪੋਲ ਬਾਰੇ ਗੱਲ ਕਰਾਂਗੇ, ਆਓ ਜਾਣਦੇ ਹਾਂ ਇਹ ਕਦੋਂ ਹੋਇਆ ਸੀ। ਦੁਨੀਆ ਦਾ ਪਹਿਲਾ ਐਗਜ਼ਿਟ ਪੋਲ 1936 ਵਿੱਚ ਸੰਯੁਕਤ ਰਾਜ ਅਮਰੀਕਾ (USA) ਵਿੱਚ ਕਰਵਾਇਆ ਗਿਆ ਸੀ।
ਰਿਪੋਰਟ ਮੁਤਾਬਕ ਉਸ ਸਮੇਂ ਜਾਰਜ ਗੈਲਪ ਅਤੇ ਕਲਾਉਡ ਰੌਬਿਨਸਨ ਨੇ ਨਿਊਯਾਰਕ ਵਿੱਚ ਚੋਣ ਸਰਵੇਖਣ ਕਰਵਾਇਆ ਸੀ। ਇਸ ਵਿੱਚ ਵੋਟ ਪਾਉਣ ਤੋਂ ਬਾਅਦ ਪੋਲਿੰਗ ਕੇਂਦਰ ਤੋਂ ਬਾਹਰ ਆਏ ਲੋਕਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਦੇ ਕਿਸ ਉਮੀਦਵਾਰ ਨੂੰ ਵੋਟ ਪਾਈ ਹੈ। ਸਰਵੇਖਣ ਦੌਰਾਨ ਪ੍ਰਾਪਤ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ, ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਫਰੈਂਕਲਿਨ ਡੀ ਰੂਜ਼ਵੈਲਟ ਚੋਣ ਜਿੱਤਣਗੇ। ਇਹ ਪਹਿਲਾ ਐਗਜ਼ਿਟ ਪੋਲ ਬਿਲਕੁਲ ਸਹੀ ਸਾਬਤ ਹੋਇਆ ਅਤੇ ਰੂਜ਼ਵੈਲਟ ਨੇ ਚੋਣ ਜਿੱਤ ਲਈ ਸੀ। ਕੁਝ ਸਮੇਂ ਵਿੱਚ ਹੀ ਐਗਜ਼ਿਟ ਪੋਲ ਦੂਜੇ ਦੇਸ਼ਾਂ ਵਿੱਚ ਵੀ ਪ੍ਰਸਿੱਧ ਹੋ ਗਿਆ।
ਇਸ ਤੋਂ ਬਾਅਦ ਬਰਤਾਨੀਆ ਵਿੱਚ ਵੀ 1937 ਵਿੱਚ ਪਹਿਲਾ ਐਗਜ਼ਿਟ ਪੋਲ ਕਰਵਾਇਆ ਗਿਆ ਸੀ। ਫਰਾਂਸ ਵਿੱਚ ਪਹਿਲਾ ਐਗਜ਼ਿਟ ਪੋਲ 1938 ਵਿੱਚ ਕਰਵਾਇਆ ਗਿਆ ਸੀ। ਭਾਰਤ ਵਿੱਚ ਪਹਿਲਾ ਐਗਜ਼ਿਟ ਪੋਲ 1996 ਵਿੱਚ ਕਰਵਾਇਆ ਗਿਆ ਸੀ। ਇਹ ਸੈਂਟਰ ਫਾਰ ਸਟੱਡੀ ਆਫ ਡਿਵੈਲਪਿੰਗ ਸੋਸਾਇਟੀਜ਼ (ਸੀ.ਐੱਸ.ਡੀ.ਐੱਸ.) ਨੇ ਕੀਤਾ ਹੈ। ਇਸ ਐਗਜ਼ਿਟ ਪੋਲ ‘ਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਜਿੱਤੇਗੀ। ਨਤੀਜੇ ਐਗਜ਼ਿਟ ਪੋਲ ਵਾਂਗ ਹੀ ਆਏ ਸਨ। ਹਾਲਾਂਕਿ ਕਿਹਾ ਗਿਆ ਸੀ ਕਿ ਐਗਜ਼ਿਟ ਪੋਲ ਕਾਰਨ ਚੋਣ ਨਤੀਜੇ ਕਾਫੀ ਹੱਦ ਤੱਕ ਪ੍ਰਭਾਵਿਤ ਹੋਏ ਹਨ। ਇਸ ਤੋਂ ਬਾਅਦ ਭਾਰਤ ਵਿੱਚ ਵੀ ਐਗਜ਼ਿਟ ਪੋਲ ਦਾ ਰੁਝਾਨ ਵਧਿਆ ਹੈ।