- ਅੰਤਰਰਾਸ਼ਟਰੀ
- No Comment
ਮਲੇਸ਼ੀਆ ਤੋਂ ਬਾਅਦ ਹੁਣ ਸ਼ੀਆ ਮੁਸਲਿਮ ਦੇਸ਼ ਈਰਾਨ ਨੇ ਭਾਰਤੀਆਂ ਨੂੰ ਦਿੱਤਾ ਤੋਹਫਾ, ਭਾਰਤੀਆਂ ਨੂੰ ਯਾਤਰਾ ਲਈ ਵੀਜ਼ਾ ਨਹੀਂ ਲੈਣਾ ਪਵੇਗਾ
ਈਰਾਨ ਦੇ ਸੈਰ-ਸਪਾਟਾ ਮੰਤਰਾਲੇ ਦਾ ਮੰਨਣਾ ਹੈ ਕਿ ਇਹ ਖੁੱਲ੍ਹੇ ਦਰਵਾਜ਼ੇ ਦੀ ਨੀਤੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਪ੍ਰਤੀ ਉਸਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਈਰਾਨ ਨੇ ਕਿਹਾ ਕਿ ਹੁਣ ਦੁਨੀਆ ‘ਚ ਕੁੱਲ 45 ਦੇਸ਼ ਅਜਿਹੇ ਹਨ, ਜਿਨ੍ਹਾਂ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ੇ ਦੇ ਈਰਾਨ ‘ਚ ਐਂਟਰੀ ਮਿਲੇਗੀ।
ਈਰਾਨ ਤੋਂ ਭਾਰਤ ਲਈ ਇਕ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। ਈਰਾਨ ਸਰਕਾਰ ਨੇ ਭਾਰਤ ਸਮੇਤ 33 ਦੇਸ਼ਾਂ ਦੇ ਲੋਕਾਂ ਨੂੰ ਮੁਫਤ ਵੀਜ਼ਾ ਦਾ ਤੋਹਫਾ ਦਿੱਤਾ ਹੈ। ਈਰਾਨ ਨੇ ਆਪਣੇ ਦੇਸ਼ ‘ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇਹ ਵੱਡਾ ਕਦਮ ਚੁੱਕਿਆ ਹੈ। ਅਮਰੀਕੀ ਪਾਬੰਦੀਆਂ ਕਾਰਨ ਈਰਾਨ ਦੀ ਅਰਥਵਿਵਸਥਾ ਬਹੁਤ ਸੰਕਟ ਵਿੱਚ ਹੈ ਅਤੇ ਇਸੇ ਲਈ ਈਰਾਨ ਨੇ ਮੁਫਤ ਵੀਜ਼ੇ ਦਾ ਐਲਾਨ ਕੀਤਾ ਹੈ।
ਈਰਾਨ ਇੱਕ ਸ਼ੀਆ ਦੇਸ਼ ਹੈ ਜਿੱਥੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਸ਼ੀਆ ਮੁਸਲਮਾਨ ਤੀਰਥ ਯਾਤਰਾ ‘ਤੇ ਜਾਂਦੇ ਹਨ। ਈਰਾਨ ਦੇ ਇਸ ਕਦਮ ਨਾਲ ਭਾਰਤੀ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਜਿਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਈਰਾਨ ਨੇ ਵੀਜ਼ਾ ਫ੍ਰੀ ਕਰ ਦਿੱਤਾ ਹੈ, ਉਨ੍ਹਾਂ ‘ਚ ਰੂਸ ਵੀ ਸ਼ਾਮਲ ਹੈ, ਜਿਸ ਨਾਲ ਉਨ੍ਹਾਂ ਦੀ ਦੋਸਤੀ ਇਨ੍ਹੀਂ ਦਿਨੀਂ ਸਿਖਰਾਂ ‘ਤੇ ਹੈ।
ਈਰਾਨ ਦੇ ਸੱਭਿਆਚਾਰ ਮੰਤਰੀ ਏਜ਼ਾਤੁੱਲਾ ਜ਼ਰਗਾਮੀ ਨੇ ਕਿਹਾ ਕਿ ਸਰਕਾਰੀ ਬੈਠਕ ਦੌਰਾਨ ਵੀਜ਼ਾ ਦੀ ਜ਼ਰੂਰਤ ਨੂੰ ਮੁਆਫ ਕਰਨ ‘ਤੇ ਸਹਿਮਤੀ ਬਣੀ ਸੀ। ਈਰਾਨ ਦੇ ਇਸ ਕਦਮ ਨਾਲ ਰੂਸ ਦੇ ਉਨ੍ਹਾਂ ਨਾਗਰਿਕਾਂ ਨੂੰ ਕਾਫੀ ਫਾਇਦਾ ਹੋਵੇਗਾ ਜੋ ਇਸ ਸਮੇਂ ਵਿਦੇਸ਼ ਜਾਣ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਯੂਕਰੇਨ ਯੁੱਧ ਕਾਰਨ ਅਮਰੀਕਾ ਨੇ ਰੂਸ ‘ਤੇ ਕਈ ਪਾਬੰਦੀਆਂ ਲਗਾਈਆਂ ਹਨ। ਈਰਾਨ ਨੇ ਸਾਊਦੀ ਅਰਬ ਦੇ ਲੋਕਾਂ ਲਈ ਵੀਜ਼ਾ ਦੀ ਸ਼ਰਤ ਵੀ ਖਤਮ ਕਰ ਦਿੱਤੀ ਹੈ।
ਈਰਾਨ ਦੇ ਸੈਰ-ਸਪਾਟਾ ਮੰਤਰਾਲੇ ਦਾ ਮੰਨਣਾ ਹੈ ਕਿ ਇਹ ਖੁੱਲ੍ਹੇ ਦਰਵਾਜ਼ੇ ਦੀ ਨੀਤੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਪ੍ਰਤੀ ਉਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਈਰਾਨ ਨੇ ਕਿਹਾ ਕਿ ਹੁਣ ਦੁਨੀਆ ‘ਚ ਕੁੱਲ 45 ਦੇਸ਼ ਅਜਿਹੇ ਹਨ, ਜਿਨ੍ਹਾਂ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ੇ ਦੇ ਈਰਾਨ ‘ਚ ਐਂਟਰੀ ਮਿਲੇਗੀ। ਹੋਰ ਦੇਸ਼ ਜਿਨ੍ਹਾਂ ਲਈ ਵੀਜ਼ਾ ਸ਼ਰਤਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚ ਲੇਬਨਾਨ, ਟਿਊਨੀਸ਼ੀਆ, ਸਾਊਦੀ ਅਰਬ ਅਤੇ ਕਈ ਮੱਧ ਏਸ਼ੀਆਈ ਅਤੇ ਅਫ਼ਰੀਕੀ ਦੇਸ਼ ਸ਼ਾਮਲ ਹਨ। ਕਈ ਮੁਸਲਿਮ ਦੇਸ਼ਾਂ ਨੂੰ ਇਸ ਵਿੱਚ ਛੋਟ ਦਿੱਤੀ ਗਈ ਹੈ।
ਈਰਾਨ ਨੇ ਪੱਛਮੀ ਦੇਸ਼ ਕ੍ਰੋਏਸ਼ੀਆ ਦੇ ਲੋਕਾਂ ਲਈ ਵੀਜ਼ਾ ਦੀ ਸ਼ਰਤ ਵੀ ਖਤਮ ਕਰ ਦਿੱਤੀ ਹੈ। ਕਰੋਸ਼ੀਆ ਯੂਰਪੀਅਨ ਯੂਨੀਅਨ ਅਤੇ ਨਾਟੋ ਦਾ ਮੈਂਬਰ ਦੇਸ਼ ਹੈ। ਇਸ ਸਮੇਂ ਈਰਾਨ ਅਤੇ ਨਾਟੋ ਦੇ ਪ੍ਰਮੁੱਖ ਦੇਸ਼ ਅਮਰੀਕਾ ਨਾਲ ਤਣਾਅ ਆਪਣੇ ਸਿਖਰ ‘ਤੇ ਹੈ। ਈਰਾਨ ਦਾ ਇਹ ਫੈਸਲਾ ਸਾਊਦੀ ਅਰਬ ਨਾਲ ਉਸਦੇ ਰਿਸ਼ਤਿਆਂ ਵਿੱਚ ਨਿੱਘ ਨੂੰ ਵੀ ਦਰਸਾਉਂਦਾ ਹੈ। ਇਸ ਤੋਂ ਇਲਾਵਾ ਯੂਏਈ, ਕਤਰ ਅਤੇ ਬਹਿਰੀਨ ਦੇ ਨਾਗਰਿਕਾਂ ਨੂੰ ਵੀ ਇਹ ਵੀਜ਼ਾ ਛੋਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮਲੇਸ਼ੀਆ ਅਤੇ ਥਾਈਲੈਂਡ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਫ੍ਰੀ ਐਂਟਰੀ ਦਾ ਐਲਾਨ ਕੀਤਾ ਸੀ।