- ਅੰਤਰਰਾਸ਼ਟਰੀ
- No Comment
ਓਬਾਮਾ ਦੀ ਪਤਨੀ ਮਿਸ਼ੇਲ ਕਮਲਾ ਹੈਰਿਸ ਦੇ ਸਮਰਥਨ ‘ਚ ਆਈ ਸਾਹਮਣੇ, ਪੁਰਸ਼ਾਂ ਨੂੰ ਪਹਿਲੀ ਮਹਿਲਾ ਰਾਸ਼ਟਰਪਤੀ ਚੁਣਨ ਦੀ ਦਿੱਤੀ ਚੁਣੌਤੀ

ਮਿਸ਼ੇਲ ਨੇ ਪੁਰਸ਼ਾਂ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਚੋਣ ‘ਚ ਸਹੀ ਢੰਗ ਨਾਲ ਵੋਟ ਨਹੀਂ ਪਾਉਂਦੇ ਤਾਂ ਤੁਹਾਡੀ ਪਤਨੀ, ਬੇਟੀ ਅਤੇ ਮਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ।
ਅਮਰੀਕੀ ਰਾਸ਼ਟਰਪਤੀ ਚੋਣਾਂ ‘ਤੇ ਪੂਰੀ ਦੁਨੀਆਂ ਦੀ ਨਜ਼ਰ ਟਿਕਿਆ ਹੋਇਆ ਹਨ। ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਸਿਰਫ 8 ਦਿਨ ਬਾਕੀ ਹਨ। ਇਸ ਦੌਰਾਨ ਸ਼ਨੀਵਾਰ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਮਿਸ਼ੀਗਨ ‘ਚ ਕਮਲਾ ਹੈਰਿਸ ਲਈ ਰੈਲੀ ਕੀਤੀ। ਰੈਲੀ ਵਿੱਚ ਮਿਸ਼ੇਲ ਨੇ ਕਮਲਾ ਦਾ ਸਮਰਥਨ ਕੀਤਾ ਅਤੇ ਪੁਰਸ਼ਾਂ ਨੂੰ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਚੁਣਨ ਦੀ ਚੁਣੌਤੀ ਦਿੱਤੀ।
ਮਿਸ਼ੇਲ ਨੇ ਪੁਰਸ਼ਾਂ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਚੋਣ ‘ਚ ਸਹੀ ਢੰਗ ਨਾਲ ਵੋਟ ਨਹੀਂ ਪਾਉਂਦੇ ਤਾਂ ਤੁਹਾਡੀ ਪਤਨੀ, ਬੇਟੀ ਅਤੇ ਮਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ। ਕੀ ਤੁਸੀਂ ਉਨ੍ਹਾਂ ਦੀਆਂ ਅੱਖਾਂ ਵਿੱਚ ਝਾਤੀ ਮਾਰ ਕੇ ਕਹਿ ਸਕੋਗੇ ਕਿ ਤੁਹਾਡੇ ਕਾਰਨ ਉਨ੍ਹਾਂ ਦਾ ਮੌਕਾ ਖੋਹ ਲਿਆ ਗਿਆ ਸੀ?
ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੀਆਂ ਬਲੈਕ ਮਹਿਲਾ ਵੋਟਰਾਂ ‘ਚ ਮਿਸ਼ੇਲ ਦਾ ਕਾਫੀ ਪ੍ਰਭਾਵ ਹੈ। ਅਜਿਹੇ ‘ਚ ਹੈਰਿਸ ਲਈ ਉਸ ਦਾ ਸਮਰਥਨ ਬਹੁਤ ਜ਼ਰੂਰੀ ਹੈ। ਰੈਲੀ ‘ਚ ਮਿਸ਼ੇਲ ਨੇ ਕਿਹਾ, ਕਮਲਾ ਨੇ ਹਰ ਤਰ੍ਹਾਂ ਨਾਲ ਸਾਬਤ ਕਰ ਦਿੱਤਾ ਹੈ ਕਿ ਉਹ ਰਾਸ਼ਟਰਪਤੀ ਬਣਨ ਲਈ ਤਿਆਰ ਹੈ। ਹੁਣ ਸਵਾਲ ਇਹ ਹੈ ਕਿ ਕੀ ਇਹ ਦੇਸ਼ ਤਿਆਰ ਹੈ? ਇਸਤੋਂ ਪਹਿਲਾ ਟਰੰਪ ਨੇ ਸ਼ਨੀਵਾਰ ਨੂੰ ਮਿਸ਼ੀਗਨ ਵਿੱਚ ਇੱਕ ਰੈਲੀ ਵੀ ਕੀਤੀ। ਇਸ ਦੌਰਾਨ ਉਹ ਮੁਸਲਿਮ ਅਤੇ ਅਰਬ ਵੋਟਰਾਂ ਨੂੰ ਮਿਲੇ। ਟਰੰਪ ਨੇ ਕਿਹਾ ਕਿ ਇਸ ਨਾਲ ਪੂਰੀ ਚੋਣ ਪਲਟ ਸਕਦੀ ਹੈ। ਸੀਐਨਐਨ ਮੁਤਾਬਕ ਗਾਜ਼ਾ ਵਿੱਚ ਚੱਲ ਰਹੀ ਜੰਗ ਅਤੇ ਇਸ ਉੱਤੇ ਅਮਰੀਕਾ ਦੇ ਰੁਖ਼ ਨੂੰ ਲੈ ਕੇ ਡੈਮੋਕ੍ਰੇਟਿਕ ਪਾਰਟੀ ਨੂੰ ਲੈ ਕੇ ਉਥੋਂ ਦੇ ਮੁਸਲਮਾਨਾਂ ਅਤੇ ਅਰਬਾਂ ਵਿੱਚ ਨਾਰਾਜ਼ਗੀ ਹੈ।