- ਖੇਡਾਂ
- No Comment
ਮੁਹੰਮਦ ਸ਼ਮੀ ਨੇ ਕੀਤਾ ਵੱਡਾ ਖੁਲਾਸਾ, ਵਨਡੇ ਵਿਸ਼ਵ ਕੱਪ ਦੇ ਪਲੇਇੰਗ 11 ‘ਚ ਉਹ ਕਿਸੇ ਦੀ ਪਹਿਲੀ ਪਸੰਦ ਨਹੀਂ ਸਨ
ਸ਼ਮੀ ਨੇ ਐਂਕਰ ਮਯੰਤੀ ਲੈਂਗਰ ਨਾਲ ਗੱਲਬਾਤ ‘ਚ ਵਿਸ਼ਵ ਕੱਪ ‘ਚ ਆਪਣੇ ਡੈਬਿਊ ਬਾਰੇ ਵਿਸਥਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਤਿੰਨੋਂ ਵਨਡੇ ਵਿਸ਼ਵ ਕੱਪਾਂ (2015, 2019 ਅਤੇ 2023) ‘ਚ ਪਹਿਲੀ ਪਸੰਦ ਦਾ ਖਿਡਾਰੀ ਨਹੀਂ ਸੀ। ਹਾਲਾਂਕਿ ਚੁਣੇ ਜਾਣ ਤੋਂ ਬਾਅਦ ਉਸਨੇ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਮੌਕਾ ਹੱਥੋਂ ਨਹੀਂ ਜਾਣ ਦਿੱਤਾ।
ਭਾਰਤੀ ਕ੍ਰਿਕਟ ਵਿਚ ਜਦੋ ਵੀ ਮਹਾਨ ਗੇਂਦਬਾਜ਼ਾਂ ਦੀ ਗੱਲ ਹੋਵੇਗੀ ਤਾਂ ਮੁਹੰਮਦ ਸ਼ਮੀ ਦਾ ਨਾਂ ਇਸ ‘ਚ ਜ਼ਰੂਰ ਸ਼ਾਮਲ ਹੋਵੇਗਾ। ਮੁਹੰਮਦ ਸ਼ਮੀ ਫਿਲਹਾਲ ਸੱਟ ਕਾਰਨ ਟੀਮ ਇੰਡੀਆ ਤੋਂ ਬਾਹਰ ਹਨ। ਹਾਲਾਂਕਿ ਜਲਦੀ ਹੀ ਉਸਦੀ ਵਾਪਸੀ ਦੀ ਉਮੀਦ ਹੈ। ਮੁਹੰਮਦ ਸ਼ਮੀ ਨੇ ਵਨਡੇ ਵਿਸ਼ਵ ਕੱਪ 2023 ਵਿੱਚ ਭਾਰਤੀ ਟੀਮ ਲਈ ਆਪਣਾ ਆਖਰੀ ਮੈਚ ਖੇਡਿਆ ਸੀ। ਜਿੱਥੇ ਉਸਨੇ ਟੀਮ ਇੰਡੀਆ ਨੂੰ ਫਾਈਨਲ ਤੱਕ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ ਭਾਰਤੀ ਟੀਮ ਨੂੰ ਫਾਈਨਲ ‘ਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵਿਸ਼ਵ ਕੱਪ ਦੌਰਾਨ ਸ਼ਮੀ ਦੇ ਗਿੱਟੇ ਦੀ ਗੰਭੀਰ ਸੱਟ ਲੱਗ ਗਈ ਸੀ, ਫਿਰ ਵੀ ਉਹ ਟੂਰਨਾਮੈਂਟ ਵਿੱਚ ਖੇਡਦਾ ਰਿਹਾ। ਇਸ ਸੱਟ ਕਾਰਨ ਉਹ ਫਿਲਹਾਲ ਕ੍ਰਿਕਟ ਤੋਂ ਦੂਰ ਹੈ ਅਤੇ ਆਪਣੇ ਰੀਹੈਬ ‘ਤੇ ਕੰਮ ਕਰ ਰਿਹਾ ਹੈ। ਵਨਡੇ ਵਿਸ਼ਵ ਕੱਪ 2023 ਦੌਰਾਨ, ਮੁਹੰਮਦ ਸ਼ਮੀ ਪਹਿਲੇ ਕੁਝ ਮੈਚਾਂ ਵਿੱਚ ਟੀਮ ਇੰਡੀਆ ਦੇ ਪਲੇਇੰਗ 11 ਦਾ ਹਿੱਸਾ ਨਹੀਂ ਸਨ। ਹਾਲਾਂਕਿ ਵਿਸ਼ਵ ਕੱਪ ‘ਚ ਬੰਗਲਾਦੇਸ਼ ਖਿਲਾਫ ਖੇਡੇ ਗਏ ਮੈਚ ਦੌਰਾਨ ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਜ਼ਖਮੀ ਹੋ ਗਏ ਸਨ ਅਤੇ ਫਿਰ ਮੁਹੰਮਦ ਸ਼ਮੀ ਨੂੰ ਉਨ੍ਹਾਂ ਦੀ ਜਗ੍ਹਾ ਪਲੇਇੰਗ 11 ‘ਚ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼ਮੀ ਨੇ ਇਸ ਮੌਕੇ ਦਾ ਪੂਰਾ ਫਾਇਦਾ ਉਠਾਇਆ ਅਤੇ ਰੁਕੇ ਨਹੀਂ। ਉਸ ਨੇ ਸਾਰੇ ਮੈਚਾਂ ਵਿੱਚ ਲਗਾਤਾਰ ਭਾਰਤ ਲਈ ਵਿਕਟਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ।
ਸ਼ਮੀ ਨੇ ਟੂਰਨਾਮੈਂਟ ਵਿੱਚ ਸੱਤ ਮੈਚਾਂ ਵਿੱਚ 24 ਵਿਕਟਾਂ ਲਈਆਂ। ਸ਼ਮੀ ਨੇ ਪਿਛਲੇ ਮਹੀਨੇ ਹੋਏ CEAT ਕ੍ਰਿਕਟ ਪੁਰਸਕਾਰਾਂ ਦੌਰਾਨ ਆਪਣੇ ਵਿਸ਼ਵ ਕੱਪ ਦੇ ਸਫ਼ਰ ਬਾਰੇ ਗੱਲ ਕੀਤੀ ਸੀ, ਜਿਸ ਦਾ ਵੀਡੀਓ ਐਤਵਾਰ ਨੂੰ ਸਟਾਰ ਸਪੋਰਟਸ ਨੇ ਜਨਤਕ ਕੀਤਾ ਸੀ। ਸ਼ਮੀ ਨੇ ਐਂਕਰ ਮਯੰਤੀ ਲੈਂਗਰ ਨਾਲ ਗੱਲਬਾਤ ‘ਚ ਵਿਸ਼ਵ ਕੱਪ ‘ਚ ਆਪਣੇ ਡੈਬਿਊ ਬਾਰੇ ਵਿਸਥਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਤਿੰਨੋਂ ਵਨਡੇ ਵਿਸ਼ਵ ਕੱਪਾਂ (2015, 2019 ਅਤੇ 2023) ‘ਚ ਪਹਿਲੀ ਪਸੰਦ ਦਾ ਖਿਡਾਰੀ ਨਹੀਂ ਸੀ। ਹਾਲਾਂਕਿ ਚੁਣੇ ਜਾਣ ਤੋਂ ਬਾਅਦ ਉਸਨੇ ਦਮਦਾਰ ਪ੍ਰਦਰਸ਼ਨ ਕੀਤਾ ਅਤੇ ਮੌਕਾ ਹੱਥੋਂ ਨਹੀਂ ਜਾਣ ਦਿੱਤਾ।