- ਖੇਡਾਂ
- No Comment
ਭਾਰਤ 8ਵੀਂ ਵਾਰ ਏਸ਼ੀਆ ਕੱਪ ਜਿਤਿਆ, ਫਾਈਨਲ ‘ਚ ਸਿਰਾਜ ਨੇ 21 ਦੌੜਾਂ ਦੇ ਕੇ ਸ਼੍ਰੀਲੰਕਾ ਦੀਆਂ 6 ਵਿਕਟਾਂ ਲਈਆਂ

ਮੁਹੰਮਦ ਸਿਰਾਜ ਨੂੰ ਪਲੇਅਰ ਆਫ ਦਾ ਫਾਈਨਲ ਚੁਣਿਆ ਗਿਆ, ਇਸ ਦੇ ਲਈ ਉਨ੍ਹਾਂ ਨੂੰ 5 ਹਜ਼ਾਰ ਡਾਲਰ (ਕਰੀਬ 4 ਲੱਖ ਰੁਪਏ) ਦੀ ਇਨਾਮੀ ਰਾਸ਼ੀ ਮਿਲੀ। ਸਿਰਾਜ ਨੇ ਇਹ ਰਾਸ਼ੀ ਗਰਾਊਂਡ ਸਟਾਫ ਟੀਮ ਨੂੰ ਦਾਨ ਕੀਤੀ।
ਭਾਰਤ ਨੇ ਕੱਲ ਸ਼੍ਰੀਲੰਕਾ ‘ਤੇ ਧਮਾਕੇਦਾਰ ਜਿੱਤ ਹਾਸਿਲ ਕੀਤੀ। ਟੀਮ ਇੰਡੀਆ ਨੇ 8ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਐਤਵਾਰ ਨੂੰ ਖੇਡੇ ਗਏ ਫਾਈਨਲ ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਮੈਚ ਦੇ ਅੰਤ ਵਿੱਚ ਬਾਕੀ ਬਚੀਆਂ ਗੇਂਦਾਂ ਦੇ ਲਿਹਾਜ਼ ਨਾਲ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਟੀਮ 263 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਗਈ।

ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2001 ‘ਚ ਕੀਨੀਆ ਨੂੰ 231 ਗੇਂਦਾਂ ਬਾਕੀ ਰਹਿੰਦਿਆਂ ਹਰਾਇਆ ਸੀ। ਫਾਈਨਲ ਮੈਚ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 15.2 ਓਵਰਾਂ ‘ਚ 50 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ‘ਚ ਟੀਮ ਇੰਡੀਆ ਨੇ 6.1 ਓਵਰਾਂ ‘ਚ 51 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਭਾਰਤ ਨੇ ਸਭ ਤੋਂ ਘੱਟ ਗੇਂਦਾਂ ਖੇਡ ਕੇ ਟੀਚੇ ਦਾ ਪਿੱਛਾ ਕਰਨ ਦਾ ਆਪਣਾ ਰਿਕਾਰਡ ਵੀ ਸੁਧਾਰਿਆ ਹੈ। ਟੀਮ ਇੰਡੀਆ ਨੇ ਬੱਲੇਬਾਜ਼ੀ ਕਰਦੇ ਹੋਏ ਸਿਰਫ 37 ਗੇਂਦਾਂ ਖੇਡ ਕੇ ਮੈਚ ਜਿੱਤ ਲਿਆ। ਪਿਛਲਾ ਰਿਕਾਰਡ 69 ਗੇਂਦਾਂ ਦਾ ਸੀ।

ਭਾਰਤ ਨੇ 2001 ਵਿੱਚ ਕੀਨੀਆ ਨੂੰ ਇੰਨੀਆਂ ਗੇਂਦਾਂ ਖੇਡ ਕੇ ਹਰਾਇਆ ਸੀ। ਮੁਹੰਮਦ ਸਿਰਾਜ ਨੂੰ ਪਲੇਅਰ ਆਫ ਦਾ ਫਾਈਨਲ ਚੁਣਿਆ ਗਿਆ, ਇਸ ਦੇ ਲਈ ਉਨ੍ਹਾਂ ਨੂੰ 5 ਹਜ਼ਾਰ ਡਾਲਰ (ਕਰੀਬ 4 ਲੱਖ ਰੁਪਏ) ਦੀ ਇਨਾਮੀ ਰਾਸ਼ੀ ਮਿਲੀ। ਸਿਰਾਜ ਨੇ ਇਹ ਰਾਸ਼ੀ ਗਰਾਊਂਡ ਸਟਾਫ ਟੀਮ ਨੂੰ ਦਾਨ ਕੀਤੀ। ਏਸ਼ੀਅਨ ਕ੍ਰਿਕਟ ਕੌਂਸਲ ਨੇ ਗਰਾਊਂਡ ਸਟਾਫ ਨੂੰ 50 ਹਜ਼ਾਰ ਡਾਲਰ (ਕਰੀਬ 40 ਲੱਖ ਰੁਪਏ) ਵੀ ਦਿੱਤੇ ਹਨ।

ਏਸ਼ੀਆ ਕੱਪ ਦੇ ਜ਼ਿਆਦਾਤਰ ਮੈਚ ਮੀਂਹ ਨਾਲ ਪ੍ਰਭਾਵਿਤ ਹੋਏ ਅਤੇ ਗਰਾਊਂਡ ਸਟਾਫ ਨੇ ਸਖਤ ਮਿਹਨਤ ਕੀਤੀ। ਭਾਰਤੀ ਟੀਮ ਨੇ 51 ਦੌੜਾਂ ਦੇ ਟੀਚੇ ਨੂੰ ਸਿਰਫ਼ 6.1 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ। ਟੀਮ ਵੱਲੋਂ ਓਪਨਿੰਗ ਕਰਨ ਆਏ ਸ਼ੁਭਮਨ ਗਿੱਲ ਅਤੇ ਇਸ਼ਾਨ ਕਿਸ਼ਨ ਨੇ 51 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ। ਗਿੱਲ ਨੇ 27 ਦੌੜਾਂ ਦੀ ਨਾਬਾਦ ਪਾਰੀ ਖੇਡੀ ਅਤੇ ਕਿਸ਼ਨ ਨੇ 23 ਦੌੜਾਂ ਦੀ ਅਜੇਤੂ ਪਾਰੀ ਖੇਡੀ।