IPL 2024 ‘ਚ ਮੁੰਬਈ ਇੰਡੀਅਨਜ਼ ਦੇ ਹਾਲਾਤ ਹੋਏ ਮਾੜੇ, ਪੰਡਯਾ ਦੀ ਕਪਤਾਨੀ ‘ਚ ਟੀਮ ਦੇ ਨਾਂ ਦਰਜ਼ ਹੋਈ ਸ਼ਰਮਨਾਕ ਹਾਰ

IPL 2024 ‘ਚ ਮੁੰਬਈ ਇੰਡੀਅਨਜ਼ ਦੇ ਹਾਲਾਤ ਹੋਏ ਮਾੜੇ, ਪੰਡਯਾ ਦੀ ਕਪਤਾਨੀ ‘ਚ ਟੀਮ ਦੇ ਨਾਂ ਦਰਜ਼ ਹੋਈ ਸ਼ਰਮਨਾਕ ਹਾਰ

ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਦੀ ਜਗ੍ਹਾ ਹਾਰਦਿਕ ਪੰਡਯਾ ਨੂੰ ਟੀਮ ਦਾ ਕਪਤਾਨ ਬਣਾਇਆ ਸੀ। ਪਰ ਹਾਰਦਿਕ ਦੀ ਕਪਤਾਨੀ ‘ਚ ਟੀਮ ਅਜੇ ਤੱਕ ਕੁਝ ਖਾਸ ਨਹੀਂ ਕਰ ਸਕੀ ਹੈ। ਉਹ ਇਸ ਸੀਜ਼ਨ ਦੀ ਇਕਲੌਤੀ ਟੀਮ ਹੈ, ਜਿਸ ਨੇ ਅਜੇ ਤੱਕ ਇਕ ਵੀ ਮੈਚ ਨਹੀਂ ਜਿੱਤਿਆ ਹੈ।

IPL 2024 ‘ਚ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਬਹੁਤ ਖ਼ਰਾਬ ਹੋਈ ਹੈ, ਟੀਮ ਆਪਣੇ ਸ਼ੁਰੂਆਤੀ ਮੈਚ ਹਰ ਗਈ ਹੈ। ਮੁੰਬਈ ਇੰਡੀਅਨਜ਼ ਦੀ ਟੀਮ ਨੇ ਵੱਡੇ ਬਦਲਾਅ ਨਾਲ IPL 2024 ‘ਚ ਪ੍ਰਵੇਸ਼ ਕੀਤਾ। ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਦੀ ਜਗ੍ਹਾ ਹਾਰਦਿਕ ਪੰਡਯਾ ਨੂੰ ਟੀਮ ਦਾ ਕਪਤਾਨ ਬਣਾਇਆ ਸੀ। ਪਰ ਹਾਰਦਿਕ ਦੀ ਕਪਤਾਨੀ ‘ਚ ਟੀਮ ਅਜੇ ਤੱਕ ਕੁਝ ਖਾਸ ਨਹੀਂ ਕਰ ਸਕੀ ਹੈ। ਉਹ ਇਸ ਸੀਜ਼ਨ ਦੀ ਇਕਲੌਤੀ ਟੀਮ ਹੈ ਜਿਸ ਨੇ ਅਜੇ ਤੱਕ ਇਕ ਵੀ ਮੈਚ ਨਹੀਂ ਜਿੱਤਿਆ ਹੈ।

ਮੁੰਬਈ ਨੂੰ ਆਪਣੇ ਪਹਿਲੇ ਤਿੰਨ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਇਸ ਦੌਰਾਨ MI ਟੀਮ ਨੇ ਦੋ ਸ਼ਰਮਨਾਕ ਰਿਕਾਰਡ ਵੀ ਆਪਣੇ ਨਾਂ ਕੀਤੇ ਹਨ। ਮੁੰਬਈ ਇੰਡੀਅਨਜ਼ ਨੇ IPL 2024 ਵਿੱਚ ਆਪਣਾ ਤੀਜਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਦੇ ਖਿਲਾਫ ਖੇਡਿਆ। ਇਸ ਮੈਚ ‘ਚ ਮੁੰਬਈ ਦੀ ਟੀਮ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ‘ਚ ਮੁੰਬਈ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 125 ਦੌੜਾਂ ਹੀ ਬਣਾ ਸਕੀ। ਇਹ ਇਸ ਸੀਜ਼ਨ ਦਾ ਸਭ ਤੋਂ ਛੋਟਾ ਸਕੋਰ ਹੈ। ਇਸ ਤੋਂ ਪਹਿਲਾਂ ਆਈਪੀਐਲ 2024 ਵਿੱਚ ਕਿਸੇ ਵੀ ਟੀਮ ਨੇ ਇੱਕ ਪਾਰੀ ਵਿੱਚ ਇੰਨੀਆਂ ਘੱਟ ਦੌੜਾਂ ਨਹੀਂ ਬਣਾਈਆਂ ਸਨ।

ਇਸ ਤੋਂ ਪਹਿਲਾਂ ਆਈਪੀਐਲ 2024 ਵਿੱਚ ਕਿਸੇ ਵੀ ਟੀਮ ਨੇ ਇੱਕ ਪਾਰੀ ਵਿੱਚ ਇੰਨੀਆਂ ਘੱਟ ਦੌੜਾਂ ਨਹੀਂ ਬਣਾਈਆਂ ਸਨ। IPL 2024 ਦਾ 8ਵਾਂ ਮੈਚ ਸਨਰਾਈਜ਼ਰਸ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਵਿਚਕਾਰ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ‘ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਖਿਲਾਫ ਤਿੰਨ ਵਿਕਟਾਂ ‘ਤੇ 277 ਦੌੜਾਂ ਬਣਾਈਆਂ, ਜੋ ਇੰਡੀਅਨ ਪ੍ਰੀਮੀਅਰ ਲੀਗ ਦਾ ਨਵਾਂ ਰਿਕਾਰਡ ਹੈ।

ਇਸ ਤੋਂ ਪਹਿਲਾਂ ਕਿਸੇ ਵੀ ਟੀਮ ਨੇ ਆਈਪੀਐਲ ਮੈਚ ਵਿੱਚ ਇੰਨਾ ਵੱਡਾ ਸਕੋਰ ਨਹੀਂ ਬਣਾਇਆ ਸੀ। ਯਾਨੀ ਮੁੰਬਈ ਦੇ ਕੋਲ ਹੁਣ ਇਸ ਸੀਜ਼ਨ ਵਿੱਚ ਇੱਕ ਮੈਚ ਵਿੱਚ ਸਭ ਤੋਂ ਘੱਟ ਦੌੜਾਂ ਬਣਾਉਣ ਅਤੇ ਸਭ ਤੋਂ ਵੱਧ ਦੌੜਾਂ ਦੇਣ ਦਾ ਸ਼ਰਮਨਾਕ ਰਿਕਾਰਡ ਹੈ। ਮੁੰਬਈ ਇੰਡੀਅਨਜ਼ ਨੇ ਆਪਣੇ ਆਈਪੀਐਲ ਇਤਿਹਾਸ ਵਿੱਚ ਛੇਵੀਂ ਵਾਰ ਇੱਕ ਸੀਜ਼ਨ ਦੇ ਪਹਿਲੇ 3 ਮੈਚ ਹਾਰੇ ਹਨ। ਇਸ ਤੋਂ ਪਹਿਲਾਂ 2008, 2014, 2015, 2018 ਅਤੇ 2022 ਵਿੱਚ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਖ਼ਰਾਬ ਰਹੀ ਸੀ ਅਤੇ ਉਹ ਪਹਿਲੇ ਤਿੰਨ ਮੈਚ ਹਾਰ ਗਈ ਸੀ।