‘ਚੋਣਾਂ ਦੀ ਰੇਵੜੀ’ ‘ਤੇ ਨਰਾਇਣ ਮੂਰਤੀ ਨੇ ਕਿਹਾ ‘ਕੁਝ ਵੀ ਮੁਫ਼ਤ ‘ਚ ਨਹੀਂ ਦੇਣਾ ਚਾਹੀਦਾ’

‘ਚੋਣਾਂ ਦੀ ਰੇਵੜੀ’ ‘ਤੇ ਨਰਾਇਣ ਮੂਰਤੀ ਨੇ ਕਿਹਾ ‘ਕੁਝ ਵੀ ਮੁਫ਼ਤ ‘ਚ ਨਹੀਂ ਦੇਣਾ ਚਾਹੀਦਾ’

ਆਈਟੀ ਉਦਯੋਗ ਦੇ ਦਿੱਗਜ ਨਰਾਇਣ ਮੂਰਤੀ ਨੇ ਕਿਹਾ, ਮੈਂ ਮੁਫਤ ਸੇਵਾਵਾਂ ਪ੍ਰਦਾਨ ਕਰਨ ਦੇ ਵਿਰੁੱਧ ਨਹੀਂ ਹਾਂ। ਮੈਂ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਕਿਉਂਕਿ ਮੈਂ ਵੀ ਗਰੀਬ ਪਿਛੋਕੜ ਤੋਂ ਆਇਆ ਸੀ। ਪਰ ਮੈਂ ਸਮਝਦਾ ਹਾਂ ਕਿ ਮੁਫਤ ਸਹੂਲਤਾਂ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਬਦਲੇ ਵਿੱਚ ਕੁਝ ਯੋਗਦਾਨ ਪਾਉਣਾ ਚਾਹੀਦਾ ਹੈ।

ਇੰਫੋਸਿਸ ਦੇ ਸਹਿ-ਸੰਸਥਾਪਕ ਐਨਆਰ ਨਰਾਇਣ ਮੂਰਤੀ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਕਈ ਤਰ੍ਹਾਂ ਦੇ ਮੁਫ਼ਤ ਦੇਣ ਦੇ ਵਾਅਦਿਆਂ ਦੌਰਾਨ ਸਾਫ਼ਟਵੇਅਰ ਕੰਪਨੀ ਇੰਫੋਸਿਸ ਦੇ ਸਹਿ-ਸੰਸਥਾਪਕ ਐਨਆਰ ਨਰਾਇਣ ਮੂਰਤੀ ਨੇ ਕਿਹਾ ਹੈ ਕਿ ਕੁਝ ਵੀ ਮੁਫ਼ਤ ਨਹੀਂ ਦਿੱਤਾ ਜਾਣਾ ਚਾਹੀਦਾ।

ਨਰਾਇਣ ਮੂਰਤੀ ਨੇ ਇਹ ਵੀ ਸੁਝਾਅ ਦਿੱਤਾ ਕਿ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਅਤੇ ਸਬਸਿਡੀਆਂ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਸਾਫਟਵੇਅਰ ਦਿੱਗਜ ਮੂਰਤੀ ਨੇ ਇਹ ਵੀ ਕਿਹਾ ਕਿ ਭਾਰਤ ਵਰਗੇ ਗਰੀਬ ਦੇਸ਼ ਨੂੰ ਖੁਸ਼ਹਾਲ ਰਾਸ਼ਟਰ ਬਣਾਉਣ ਲਈ ਉਦਾਰ ਪੂੰਜੀਵਾਦ ਹੀ ਇੱਕੋ ਇੱਕ ਹੱਲ ਹੈ।

ਮੂਰਤੀ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਮੈਂ ਤੁਹਾਨੂੰ ਮੁਫਤ ਬਿਜਲੀ ਦੇਵਾਂਗਾ ਤਾਂ ਇਹ ਸਰਕਾਰ ਲਈ ਬਹੁਤ ਚੰਗੀ ਗੱਲ ਹੈ। ਪਰ ਤੁਹਾਨੂੰ ਇਹ ਵੀ ਕਹਿਣਾ ਚਾਹੀਦਾ ਹੈ ਕਿ ਜੇਕਰ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ 20 ਪ੍ਰਤੀਸ਼ਤ ਤੱਕ ਪਹੁੰਚ ਜਾਂਦੀ ਹੈ, ਤਾਂ ਅਸੀਂ ਤੁਹਾਨੂੰ ਇਹ ਸਹੂਲਤਾਂ ਪ੍ਰਦਾਨ ਕਰਾਂਗੇ। ਉਹ ਪਿੱਛਲੇ ਦਿਨੀ ਬੈਂਗਲੁਰੂ ਟੈਕ ਸਮਿਟ 2023 ਦੇ 26ਵੇਂ ਐਡੀਸ਼ਨ ਨੂੰ ਸੰਬੋਧਨ ਕਰ ਰਹੇ ਸਨ।

ਆਈਟੀ ਉਦਯੋਗ ਦੇ ਦਿੱਗਜ ਨੇ ਕਿਹਾ, ਮੈਂ ਮੁਫਤ ਸੇਵਾਵਾਂ ਪ੍ਰਦਾਨ ਕਰਨ ਦੇ ਵਿਰੁੱਧ ਨਹੀਂ ਹਾਂ। ਮੈਂ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਕਿਉਂਕਿ ਮੈਂ ਇੱਕ ਵਾਰ ਗਰੀਬ ਪਿਛੋਕੜ ਤੋਂ ਆਇਆ ਸੀ। ਪਰ ਮੈਂ ਸਮਝਦਾ ਹਾਂ ਕਿ ਮੁਫਤ ਸਹੂਲਤਾਂ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਬਦਲੇ ਵਿੱਚ ਕੁਝ ਯੋਗਦਾਨ ਪਾਉਣਾ ਚਾਹੀਦਾ ਹੈ। ਰਾਸ਼ਟਰੀ ਸਿੱਖਿਆ ਨੀਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਵਧਾਈ ਦਿੰਦੇ ਹੋਏ ਮੂਰਤੀ ਨੇ ਕਿਹਾ ਕਿ ਇਹ ਸਹੀ ਦਿਸ਼ਾ ‘ਚ ਚੁੱਕਿਆ ਗਿਆ ਕਦਮ ਹੈ। ਮੂਰਤੀ ਨੇ ਨੌਜਵਾਨ ਪ੍ਰਤਿਭਾ ਨੂੰ ਪਾਲਣ ਲਈ ਹੋਰ ਅੰਗਰੇਜ਼ੀ ਮਾਧਿਅਮ ਸਕੂਲ ਸਥਾਪਤ ਕਰਨ, ਤਿੰਨ ਸ਼ਿਫਟਾਂ ਵਿੱਚ ਕੰਮ ਕਰਨ ਅਤੇ ਚੀਨ ਨਾਲ ਮੁਕਾਬਲਾ ਕਰਨ ਲਈ ਤੁਰੰਤ ਫੈਸਲੇ ਲੈਣ ਦੀ ਵਕਾਲਤ ਕੀਤੀ।