- ਖੇਡਾਂ
- No Comment
ਸਿੱਧੂ ਦੀ ਕੁਮੈਂਟਰੀ ‘ਚ ਵਾਪਸੀ : ਨਵਜੋਤ ਸਿੱਧੂ IPL 2024 ‘ਚ ਛੇ ਸਾਲ ਬਾਅਦ ਫਿਰ ਤੋਂ ਮਾਈਕ ਸੰਭਾਲਣਗੇ
ਸਟਾਰ ਸਪੋਰਟਸ ਨੇ ਇਸ ਸੰਬੰਧੀ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਲਿਖਿਆ ਹੈ ਸਰਦਾਰ ਆਫ ਕਮੈਂਟਰੀ ਇਜ਼ ਬੈਕ। ਸਿੱਧੂ ਨੇ ਵੀ ਇਸ ਪੋਸਟ ਨੂੰ ਦੁਬਾਰਾ ਪੋਸਟ ਕੀਤਾ ਹੈ।
ਨਵਜੋਤ ਸਿੰਘ ਸਿੱਧੂ ਹੁਣ ਇਕ ਵਾਰ ਫਿਰ ਕ੍ਰਿਕਟ ਦੀ ਕੰਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ। ਲੋਕ ਸਭਾ ਚੋਣਾਂ ਨੇੜੇ ਹਨ। ਮੁਹਿੰਮ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜੋ ਪੰਜਾਬ ‘ਚ ਕਾਂਗਰਸ ਨੂੰ ਹੈਰਾਨ ਕਰ ਦੇਵੇਗੀ। ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਇੱਕ ਵਾਰ ਫਿਰ ਕ੍ਰਿਕਟ ਵਿੱਚ ਵਾਪਸੀ ਕਰ ਰਹੇ ਹਨ।
IPL 2024 ‘ਚ ਨਵਜੋਤ ਸਿੱਧੂ ਕੁਮੈਂਟਰੀ ਕਰਦੇ ਨਜ਼ਰ ਆਉਣਗੇ। IPL 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਖੁਦ ਸਟਾਰ ਸਪੋਰਟਸ ਨੇ ਇਸ ਸੰਬੰਧੀ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਲਿਖਿਆ ਹੈ-ਸਰਦਾਰ ਆਫ ਕਮੈਂਟਰੀ ਇਜ਼ ਬੈਕ। ਸਿੱਧੂ ਨੇ ਵੀ ਇਸ ਪੋਸਟ ਨੂੰ ਦੁਬਾਰਾ ਪੋਸਟ ਕੀਤਾ ਹੈ। ਪੰਜਾਬ ਵਿੱਚ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਣੀ ਹੈ। ਨਵਜੋਤ ਸਿੱਧੂ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਸਰਗਰਮ ਹਨ। ਉਹ ਤਿੰਨ ਵਾਰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ ਇੱਕ ਵਾਰ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਇੱਕ ਵਾਰ ਵਿਧਾਇਕ ਦੀ ਚੋਣ ਵੀ ਜਿੱਤ ਚੁੱਕੇ ਹਨ।
ਸਿੱਧੂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ। ਹਾਲਾਂਕਿ, ਉਨ੍ਹਾਂ ਦਾ ਕਾਰਜਕਾਲ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਇਸ ਵਾਰ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਆਪਣੀ ਬੋਲ-ਚਾਲ ਲਈ ਮਸ਼ਹੂਰ ਨਵਜੋਤ ਸਿੱਧੂ ਪਿਛਲੇ ਪੰਜ-ਛੇ ਸਾਲਾਂ ਤੋਂ ਛੋਟੇ ਪਰਦੇ ਅਤੇ ਕ੍ਰਿਕਟ ਕੁਮੈਂਟਰੀ ਤੋਂ ਦੂਰ ਹਨ। ਉਸਨੇ ਆਖਰੀ ਵਾਰ 2018 ਵਿੱਚ ਇੱਕ ਕ੍ਰਿਕਟ ਮੈਚ ਵਿੱਚ ਕੁਮੈਂਟਰੀ ਕੀਤੀ ਸੀ। ਸਿੱਧੂ ਦਾ ਕ੍ਰਿਕਟ ਕਰੀਅਰ 15 ਸਾਲਾਂ ਦਾ ਹੈ।