ਪਾਕਿਸਤਾਨ ‘ਚ ਬਣੇਗੀ ਨਵਾਜ਼-ਬਿਲਾਵਲ ਦੀ ਗਠਜੋੜ ਸਰਕਾਰ, ਸ਼ਾਹਬਾਜ਼ ਪ੍ਰਧਾਨ ਮੰਤਰੀ, ਆਸਿਫ਼ ਅਲੀ ਜ਼ਰਦਾਰੀ ਬਣਨਗੇ ਰਾਸ਼ਟਰਪਤੀ

ਪਾਕਿਸਤਾਨ ‘ਚ ਬਣੇਗੀ ਨਵਾਜ਼-ਬਿਲਾਵਲ ਦੀ ਗਠਜੋੜ ਸਰਕਾਰ, ਸ਼ਾਹਬਾਜ਼ ਪ੍ਰਧਾਨ ਮੰਤਰੀ, ਆਸਿਫ਼ ਅਲੀ ਜ਼ਰਦਾਰੀ ਬਣਨਗੇ ਰਾਸ਼ਟਰਪਤੀ

ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਅਤੇ ਸੁੰਨੀ ਇਤੇਹਾਦ ਕੌਂਸਲ (ਐਸਆਈਸੀ) ਦੇ ਸਮਰਥਨ ਵਾਲੇ ਉਮੀਦਵਾਰ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਸੰਸਦ ਵਿੱਚ ਬਹੁਮਤ ਹਾਸਲ ਨਹੀਂ ਕਰ ਸਕੇ।

ਪਾਕਿਸਤਾਨ ‘ਚ ਪਿੱਛਲੇ ਦਿਨੀ ਚੋਣਾਂ ਹੋਇਆ ਸਨ, ਜਿਸ ਵਿਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਸੀ। ਨਵਾਜ਼ ਦੀ ਪਾਰਟੀ ਪੀਐਮਐਲ-ਐਨ ਅਤੇ ਬਿਲਾਵਲ ਦੀ ਪਾਰਟੀ ਪੀਪੀਪੀ ਪਾਕਿਸਤਾਨ ਵਿੱਚ ਸਰਕਾਰ ਬਣਾਉਣ ਲਈ ਸਹਿਮਤ ਹੋ ਗਏ ਹਨ। ਗਠਜੋੜ ਦੀਆਂ ਸ਼ਰਤਾਂ ‘ਤੇ ਮੰਗਲਵਾਰ ਦੇਰ ਰਾਤ ਦੋਵਾਂ ਪਾਰਟੀਆਂ ਵਿਚਾਲੇ ਸਹਿਮਤੀ ਬਣੀ।

ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ, ਸ਼ਾਹਬਾਜ਼ ਸ਼ਰੀਫ ਇਕ ਵਾਰ ਫਿਰ ਪ੍ਰਧਾਨ ਮੰਤਰੀ ਹੋਣਗੇ। ਆਸਿਫ਼ ਅਲੀ ਜ਼ਰਦਾਰੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ। ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਅਤੇ ਸੁੰਨੀ ਇਤੇਹਾਦ ਕੌਂਸਲ (ਐਸਆਈਸੀ) ਦੇ ਸਮਰਥਨ ਵਾਲੇ ਉਮੀਦਵਾਰ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਸੰਸਦ ਵਿੱਚ ਬਹੁਮਤ ਹਾਸਲ ਨਹੀਂ ਕਰ ਸਕੇ।

ਪੀਪੀਪੀ ਅਤੇ ਪੀਐਮਐਲ-ਐਨ ਨੂੰ ਸਰਕਾਰ ਬਣਾਉਣ ਲਈ ਬਹੁਮਤ ਮਿਲ ਗਿਆ ਹੈ। ਹੁਣ ਅਸੀਂ ਸਰਕਾਰ ਬਣਾ ਸਕਦੇ ਹਾਂ। ਪਾਕਿਸਤਾਨ ਵਿੱਚ 8 ਫਰਵਰੀ ਨੂੰ ਚੋਣਾਂ ਹੋਈਆਂ ਸਨ। ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ (134 ਸੀਟਾਂ) ਨਹੀਂ ਮਿਲੀਆਂ, ਇਸ ਲਈ ਨਤੀਜਿਆਂ ਦੇ 12 ਦਿਨਾਂ ਬਾਅਦ ਵੀ ਪਾਕਿਸਤਾਨ ਵਿੱਚ ਕੋਈ ਸਰਕਾਰ ਨਹੀਂ ਬਣ ਸਕੀ। ਚੋਣ ਨਤੀਜਿਆਂ ਵਿੱਚ ਇਮਰਾਨ ਦਾ ਸਮਰਥਨ ਕਰਨ ਵਾਲੇ ਆਜ਼ਾਦ ਉਮੀਦਵਾਰਾਂ ਨੂੰ ਸਭ ਤੋਂ ਵੱਧ 93 ਸੀਟਾਂ ਮਿਲੀਆਂ ਸਨ।

ਇਸ ਤੋਂ ਬਾਅਦ 19 ਫਰਵਰੀ ਨੂੰ ਇਮਰਾਨ ਸਮਰਥਕ ਆਜ਼ਾਦਾਂ ਨੇ ਪਾਕਿਸਤਾਨ ਦੀ ਧਾਰਮਿਕ ਪਾਰਟੀ ਸੁੰਨੀ ਇਤਿਹਾਦ ਕੌਂਸਲ (ਐਸਆਈਸੀ) ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਸ ਪਾਰਟੀ ਨੇ ਚੋਣਾਂ ਵਿੱਚ ਸਿਰਫ਼ 1 ਸੀਟ ਜਿੱਤੀ ਸੀ। ਪੀਟੀਆਈ ਚੇਅਰਮੈਨ ਗੌਹਰ ਖਾਨ ਨੇ 19 ਫਰਵਰੀ ਨੂੰ ਕਿਹਾ ਸੀ, ਕੇਂਦਰ ਵਿੱਚ 70 ਅਤੇ ਪੂਰੇ ਦੇਸ਼ ਵਿੱਚ 227 ਰਾਖਵੀਆਂ ਸੀਟਾਂ ਹਨ। ਇਹ ਸੀਟਾਂ ਸਿਰਫ਼ ਸਿਆਸੀ ਪਾਰਟੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਆਪਣੇ ਅਧਿਕਾਰਾਂ ਦੀਆਂ ਰਾਖਵੀਆਂ ਸੀਟਾਂ ਨੂੰ ਬਚਾਉਣ ਲਈ, ਅਸੀਂ SIC ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।