ਦਾਦਾ ਸਾਹਿਬ ਫਾਲਕੇ ਐਵਾਰਡਜ਼ 2024 : ਸ਼ਾਹਰੁਖ ਖਾਨ ਨੇ ਜਿਤਿਆ ਸਰਵੋਤਮ ਅਦਾਕਾਰ ਦਾ ਦਾਦਾ ਸਾਹਿਬ ਫਾਲਕੇ ਐਵਾਰਡ

ਦਾਦਾ ਸਾਹਿਬ ਫਾਲਕੇ ਐਵਾਰਡਜ਼ 2024 : ਸ਼ਾਹਰੁਖ ਖਾਨ ਨੇ ਜਿਤਿਆ ਸਰਵੋਤਮ ਅਦਾਕਾਰ ਦਾ ਦਾਦਾ ਸਾਹਿਬ ਫਾਲਕੇ ਐਵਾਰਡ

ਸ਼ਾਹਰੁਖ ਖਾਨ ਨੇ ਕਿਹਾ ਕਿ ਮੈਨੂੰ ਬੈਸਟ ਐਕਟਰ ਦਾ ਐਵਾਰਡ ਜਿੱਤੇ ਕਈ ਸਾਲ ਹੋ ਗਏ ਹਨ ਅਤੇ ਅਜਿਹਾ ਲੱਗ ਰਿਹਾ ਸੀ ਕਿ ਮੈਨੂੰ ਦੁਬਾਰਾ ਨਹੀਂ ਮਿਲੇਗਾ। ਮੈਂ ਬਹੁਤ ਖੁਸ਼ ਹਾਂ ਅਤੇ ਮੈਨੂੰ ਪੁਰਸਕਾਰ ਪਸੰਦ ਹਨ।

ਸ਼ਾਹਰੁਖ ਖਾਨ ਲਈ ਸਾਲ 2023 ਬਹੁਤ ਵਧੀਆ ਰਿਹਾ ਸੀ, ਉਨ੍ਹਾਂ ਦੀਆ ਇਕ ਤੋਂ ਬਾਅਦ ਇਕ ਫ਼ਿਲਮਾਂ ਹਿੱਟ ਹੋਇਆ ਸਨ। ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਨੇ ਪਿਛਲੇ ਸਾਲ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਸੀ। ਹੁਣ ਅਦਾਕਾਰ ਨੂੰ ਉਸਦੇ ਕੰਮ ਲਈ ਸਰਵੋਤਮ ਅਦਾਕਾਰ ਦਾ ਐਵਾਰਡ ਦਿੱਤਾ ਗਿਆ ਹੈ।

‘ਦਾਦਾ ਸਾਹਿਬ ਫਾਲਕੇ ਐਵਾਰਡ 2024’ ਬੀਤੀ ਦੇਰ ਸ਼ਾਮ ਸ਼ੁਰੂ ਹੋਇਆ ਅਤੇ ਇਸ ਸਮਾਗਮ ‘ਚ ਸ਼ਾਹਰੁਖ ਖਾਨ ਨੂੰ ਫਿਲਮ ‘ਜਵਾਨ’ ਲਈ ਸਰਵੋਤਮ ਅਦਾਕਾਰ ਦਾ ਐਵਾਰਡ ਦਿੱਤਾ ਗਿਆ। ਇਸ ਦੇ ਨਾਲ ਹੀ ਐਵਾਰਡ ਜਿੱਤਣ ਤੋਂ ਬਾਅਦ ਸ਼ਾਹਰੁਖ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਨਹੀਂ ਸੋਚਿਆ ਸੀ ਕਿ ਉਹ ਬੈਸਟ ਐਕਟਰ ਦਾ ਐਵਾਰਡ ਜਿੱਤਣਗੇ।

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਸ਼ਾਹਰੁਖ ਖਾਨ ‘ਦਾਦਾ ਸਾਹਿਬ ਫਾਲਕੇ ਐਵਾਰਡ 2024’ ‘ਚ ਸਰਵੋਤਮ ਅਦਾਕਾਰ ਦਾ ਐਵਾਰਡ ਜਿੱਤਣ ਤੋਂ ਬਾਅਦ ਜਿਊਰੀ ਦਾ ਧੰਨਵਾਦ ਕਰ ਰਹੇ ਹਨ। ਇਸ ਦੌਰਾਨ ਸ਼ਾਹਰੁਖ ਨੇ ਕਿਹਾ ਕਿ ਜਿਊਰੀ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਸਰਵੋਤਮ ਅਦਾਕਾਰ ਦੇ ਯੋਗ ਸਮਝਿਆ। ਸ਼ਾਹਰੁਖ ਖਾਨ ਨੇ ਕਿਹਾ ਕਿ ਮੈਨੂੰ ਬੈਸਟ ਐਕਟਰ ਦਾ ਐਵਾਰਡ ਜਿੱਤੇ ਕਈ ਸਾਲ ਹੋ ਗਏ ਹਨ ਅਤੇ ਅਜਿਹਾ ਲੱਗ ਰਿਹਾ ਸੀ ਕਿ ਮੈਨੂੰ ਦੁਬਾਰਾ ਨਹੀਂ ਮਿਲੇਗਾ। ਮੈਂ ਬਹੁਤ ਖੁਸ਼ ਹਾਂ ਅਤੇ ਮੈਨੂੰ ਪੁਰਸਕਾਰ ਪਸੰਦ ਹਨ। ਸ਼ਾਹਰੁਖ ਖਾਨ ਨੇ ਕਿਹਾ ਕਿ ਮੈਂ ਥੋੜਾ ਲਾਲਚੀ ਹਾਂ ਅਤੇ ਇਸ ਫਿਲਮ ਲਈ ਕਈ ਲੋਕਾਂ ਦੀ ਬਹੁਤ ਮਿਹਨਤ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਸ਼ਾਹਰੁਖ ਖਾਨ ਨੇ ਬਾਕਸ ਆਫਿਸ ਨੂੰ ਲੁੱਟਣ ‘ਚ ਕੋਈ ਕਸਰ ਨਹੀਂ ਛੱਡੀ ਸੀ। ਪਿਛਲੇ ਸਾਲ ਅਦਾਕਾਰ ਦੀਆਂ ਇੱਕ-ਦੋ ਨਹੀਂ ਸਗੋਂ ਤਿੰਨ ਫ਼ਿਲਮਾਂ ਰਿਲੀਜ਼ ਹੋਈਆਂ ਸਨ, ਜਿਨ੍ਹਾਂ ਵਿੱਚ ‘ਪਠਾਨ’, ਫਿਰ ‘ਜਵਾਨ’ ਅਤੇ ਫਿਰ ‘ਡੰਕੀ’ ਨੇ ਸਾਲ ਦੀ ਸ਼ੁਰੂਆਤ ਵਿੱਚ ਟਿਕਟ ਖਿੜਕੀਆਂ ‘ਤੇ ਦਸਤਕ ਦਿੱਤੀ ਸੀ। ਸ਼ਾਹਰੁਖ ਦੀਆਂ ਇਨ੍ਹਾਂ ਤਿੰਨ ਫਿਲਮਾਂ ਨੇ ਖੂਬ ਕਮਾਈ ਕੀਤੀ ਅਤੇ ਕਈ ਰਿਕਾਰਡ ਵੀ ਆਪਣੇ ਨਾਂ ਕੀਤੇ। ਪ੍ਰਸ਼ੰਸਕਾਂ ਨੇ ਵੀ ਇਨ੍ਹਾਂ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਅਤੇ ਦਰਸ਼ਕਾਂ ਨੇ ਫਿਲਮਾਂ ਨੂੰ ਹਿੱਟ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ ਸੀ ।