- ਖੇਡਾਂ
- No Comment
ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਵਿੱਚ 89.45 ਮੀਟਰ ਦੀ ਸਰਵੋਤਮ ਥਰੋਅ ਨਾਲ ਚਾਂਦੀ ਦਾ ਮੈਡਲ ਜਿੱਤਿਆ
ਨੀਰਜ ਆਜ਼ਾਦੀ ਤੋਂ ਬਾਅਦ ਐਥਲੈਟਿਕਸ ‘ਚ ਦੋ ਓਲੰਪਿਕ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਗਿਆ ਹੈ। ਨੀਰਜ ਨੇ ਟੋਕੀਓ ਓਲੰਪਿਕ ਵਿੱਚ 87.58 ਮੀਟਰ ਦੀ ਆਪਣੀ ਸਰਵੋਤਮ ਕੋਸ਼ਿਸ਼ ਨਾਲ ਗੋਲਡ ਮੈਡਲ ਜਿੱਤਿਆ ਸੀ, ਪਰ ਉਹ ਪੈਰਿਸ ਵਿੱਚ ਟੋਕੀਓ ਦਾ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕਿਆ।
ਨੀਰਜ ਚੋਪੜਾ ਤੋਂ ਭਾਰਤ ਤੋਂ ਗੋਲਡ ਮੈਡਲ ਦੀ ਉਮੀਦ ਸੀ, ਪਰ ਉਨ੍ਹਾਂ ਨੂੰ ਚਾਂਦੀ ਦੇ ਮੈਡਲ ਨਾਲ ਸੰਤੁਸਟ ਹੋਣਾ ਪਿਆ ਹੈ । ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਵਿੱਚ 89.45 ਮੀਟਰ ਦੀ ਸਰਵੋਤਮ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਇਹ ਨੀਰਜ ਦਾ ਇਸ ਸੀਜ਼ਨ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸ ਦੇ ਨਾਲ ਹੀ ਨੀਰਜ ਆਜ਼ਾਦੀ ਤੋਂ ਬਾਅਦ ਐਥਲੈਟਿਕਸ ‘ਚ ਦੋ ਓਲੰਪਿਕ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਬਣ ਗਿਆ ਹੈ। ਨੀਰਜ ਨੇ ਟੋਕੀਓ ਓਲੰਪਿਕ ਵਿੱਚ 87.58 ਮੀਟਰ ਦੀ ਆਪਣੀ ਸਰਵੋਤਮ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ ਸੀ, ਪਰ ਉਹ ਪੈਰਿਸ ਵਿੱਚ ਟੋਕੀਓ ਵਿੱਚ ਆਪਣੇ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕਿਆ।
ਪਾਕਿਸਤਾਨ ਦੇ ਨਦੀਮ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 92.97 ਮੀਟਰ ਦਾ ਰਿਕਾਰਡ ਸੁੱਟ ਕੇ ਸੋਨ ਤਗ਼ਮਾ ਜਿੱਤਿਆ। 1992 ਬਾਰਸੀਲੋਨਾ ਓਲੰਪਿਕ ਤੋਂ ਬਾਅਦ ਪਾਕਿਸਤਾਨ ਦਾ ਇਹ ਪਹਿਲਾ ਓਲੰਪਿਕ ਤਮਗਾ ਹੈ। ਗ੍ਰੇਨਾਡਾ ਦਾ ਐਂਡਰਸਨ ਪੀਟਰਸ 88.54 ਮੀਟਰ ਦੀ ਸਰਵੋਤਮ ਥਰੋਅ ਨਾਲ ਤੀਜੇ ਸਥਾਨ ‘ਤੇ ਰਿਹਾ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਪਹਿਲੀ ਕੋਸ਼ਿਸ਼ ਵਿੱਚ ਫਾਊਲ ਨਾਲ ਸ਼ੁਰੂਆਤ ਕੀਤੀ। ਨੀਰਜ ਨੂੰ ਸ਼ੁਰੂ ਤੋਂ ਹੀ ਨਦੀਮ ਤੋਂ ਸਖ਼ਤ ਚੁਣੌਤੀ ਦੀ ਉਮੀਦ ਸੀ। ਇਸ ਦੇ ਨਾਲ ਹੀ ਜੂਲੀਅਨ ਵੇਬਰ ਨੇ ਵੀ ਪਹਿਲੀ ਕੋਸ਼ਿਸ਼ ਵਿੱਚ ਫਾਊਲ ਕੀਤਾ। ਪੈਰਿਸ ਓਲੰਪਿਕ ਦੇ ਫਾਈਨਲ ‘ਚ ਮੌਜੂਦਾ ਚੈਂਪੀਅਨ ਨੀਰਜ ਚੋਪੜਾ ਨੇ ਵੀ ਫਾਊਲ ਨਾਲ ਸ਼ੁਰੂਆਤ ਕੀਤੀ।
ਨੀਰਜ ਜੈਵਲਿਨ ਸੁੱਟਣ ਤੋਂ ਬਾਅਦ ਆਪਣੇ ਆਪ ‘ਤੇ ਕਾਬੂ ਨਹੀਂ ਰੱਖ ਸਕਿਆ ਅਤੇ ਲਾਈਨ ਨੂੰ ਛੂਹ ਗਿਆ, ਜਿਸ ਕਾਰਨ ਉਸ ਦੀ ਕੋਸ਼ਿਸ਼ ਨੂੰ ਫਾਊਲ ਕਰਾਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਨੀਰਜ ਨੇ ਕੁਆਲੀਫਿਕੇਸ਼ਨ ਵਿੱਚ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ 89.34 ਮੀਟਰ ਥਰੋਅ ਕਰਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਨੀਰਜ ਚੋਪੜਾ ਭਾਵੇਂ ਹੀ ਸੋਨ ਤਗਮੇ ਦਾ ਬਚਾਅ ਸਫ਼ਲਤਾਪੂਰਵਕ ਨਾ ਕਰ ਸਕੇ ਪਰ ਉਹ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੇ ਚੌਥੇ ਭਾਰਤੀ ਖਿਡਾਰੀ ਬਣ ਗਏ ਹਨ।