ਮੁਸਲਿਮ ਦੇਸ਼ ਫ਼ਿਲਸਤੀਨੀਆਂ ਨੂੰ ਆਪਣਾ ਕਿਉਂ ਨਹੀਂ ਮੰਨਦੇ, ਉਹ ਸਿਰਫ਼ ਅਮਰੀਕਾ-ਇਜ਼ਰਾਈਲ ਨੂੰ ਦੋਸ਼ੀ ਠਹਿਰਾਉਂਦੇ ਹਨ : ਨਿੱਕੀ ਹੈਲੀ

ਮੁਸਲਿਮ ਦੇਸ਼ ਫ਼ਿਲਸਤੀਨੀਆਂ ਨੂੰ ਆਪਣਾ ਕਿਉਂ ਨਹੀਂ ਮੰਨਦੇ, ਉਹ ਸਿਰਫ਼ ਅਮਰੀਕਾ-ਇਜ਼ਰਾਈਲ ਨੂੰ ਦੋਸ਼ੀ ਠਹਿਰਾਉਂਦੇ ਹਨ : ਨਿੱਕੀ ਹੈਲੀ

ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਸੀਐਨਐਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, ”ਸਾਨੂੰ ਫਿਲਸਤੀਨੀ ਨਾਗਰਿਕਾਂ ਦੀ ਚਿੰਤਾ ਜ਼ਰੂਰ ਕਰਨੀ ਚਾਹੀਦੀ ਹੈ, ਖਾਸ ਤੌਰ ‘ਤੇ ਜਿਹੜੇ ਨਿਰਦੋਸ਼ ਹਨ, ਪਰ ਇਸ ਸਭ ਦੇ ਵਿਚਕਾਰ ਅਰਬ ਦੇਸ਼ ਕਿੱਥੇ ਹਨ।


ਇਜ਼ਰਾਈਲ-ਹਮਾਸ ਯੁੱਧ ਨੂੰ ਲੈ ਕੇ ਯੂਐੱਸ ਰਾਸ਼ਟਰਪਤੀ ਉਮੀਦਵਾਰ ਨਿੱਕੀ ਹੈਲੀ ਨੇ ਆਪਣੀ ਪ੍ਰਤੀਕ੍ਰਿਆ ਦਿਤੀ ਹੈ। ਇਜ਼ਰਾਈਲ-ਹਮਾਸ ਜੰਗ ਦਰਮਿਆਨ ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੇਲੀ ਨੇ ਇਸਲਾਮਿਕ ਦੇਸ਼ਾਂ ਦੀ ਆਲੋਚਨਾ ਕੀਤੀ ਹੈ। ਨਿੱਕੀ ਹੈਲੀ ਨੇ ਪੁੱਛਿਆ ਹੈ ਕਿ ਮੁਸਲਿਮ ਦੇਸ਼ ਗਾਜ਼ਾ ਛੱਡਣ ਵਾਲੇ ਫਲਸਤੀਨੀਆਂ ਨੂੰ ਪਨਾਹ ਕਿਉਂ ਨਹੀਂ ਦੇ ਰਹੇ ਹਨ।

ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਸੀਐਨਐਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ – ਸਾਨੂੰ ਫਿਲਸਤੀਨੀ ਨਾਗਰਿਕਾਂ ਦੀ ਚਿੰਤਾ ਜ਼ਰੂਰ ਕਰਨੀ ਚਾਹੀਦੀ ਹੈ, ਖਾਸ ਤੌਰ ‘ਤੇ ਜਿਹੜੇ ਨਿਰਦੋਸ਼ ਹਨ, ਪਰ ਇਸ ਸਭ ਦੇ ਵਿਚਕਾਰ ਅਰਬ ਦੇਸ਼ ਕਿੱਥੇ ਹਨ। ਉਸਨੇ ਕਿਹਾ- ਕਤਰ, ਲੇਬਨਾਨ, ਜਾਰਡਨ, ਮਿਸਰ ਕੀ ਕਰ ਰਹੇ ਹਨ? ਉਹ ਫਲਸਤੀਨੀਆਂ ਲਈ ਆਪਣੇ ਦਰਵਾਜ਼ੇ ਕਿਉਂ ਨਹੀਂ ਖੋਲ੍ਹ ਰਹੇ ਹਨ।

ਨਿੱਕੀ ਹੇਲੀ ਨੇ ਇਸ ਲਈ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਅਰਬ ਦੇਸ਼ ਵੀ ਹਮਾਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਜਦੋਂ ਉਹ ਹਮਾਸ ਨੂੰ ਸਵੀਕਾਰ ਨਹੀਂ ਕਰ ਰਹੇ ਹਨ ਤਾਂ ਇਜ਼ਰਾਈਲ ਕਿਉਂ ਕਰੇਗਾ? ਨਿੱਕੀ ਹੈਲੀ ਨੇ ਕਿਹਾ ਕਿ ਮੁਸਲਿਮ ਦੇਸ਼ ਅਮਰੀਕਾ ਅਤੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੁੰਦੇ ਹਨ। ਹੇਲੀ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ। ਇਹ ਦੇਸ਼ ਚਾਹੇ ਤਾਂ ਸਭ ਕੁਝ ਠੀਕ ਕਰ ਸਕਦੇ ਹਨ।

ਇਨ੍ਹਾਂ ਦੇਸ਼ ਕੋਲ ਹਮਾਸ ਜਾ ਕੇ ਉਨ੍ਹਾਂ ਨੂੰ ਹਮਲਾ ਬੰਦ ਕਰਨ ਲਈ ਕਹਿਣ ਦੀ ਸਮਰੱਥਾ ਹੈ। ਕਤਰ ਅਜੇ ਵੀ ਹਮਾਸ ਦੀ ਅਗਵਾਈ ਨਾਲ ਕੰਮ ਕਰੇਗਾ। ਈਰਾਨ ਅਜੇ ਵੀ ਹਮਾਸ ਨੂੰ ਫੰਡ ਦੇਵੇਗਾ ਅਤੇ ਸਾਰੇ ਅਰਬ ਦੇਸ਼ ਚੁੱਪ ਰਹਿਣਗੇ। ਹੇਲੀ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਸ਼ਾਸਨ ਦੌਰਾਨ ਹੋਏ ਈਰਾਨ ਪ੍ਰਮਾਣੂ ਸਮਝੌਤੇ ਨੇ ਗਾਜ਼ਾ ‘ਚ ਹਮਾਸ ਅਤੇ ਲੇਬਨਾਨ ‘ਚ ਹਿਜ਼ਬੁੱਲਾ ਨੂੰ ਤਾਕਤ ਦਿੱਤੀ। ਦਰਅਸਲ 2015 ‘ਚ ਈਰਾਨ ਨੇ ਚੀਨ, ਫਰਾਂਸ, ਰੂਸ, ਬ੍ਰਿਟੇਨ, ਜਰਮਨੀ ਅਤੇ ਅਮਰੀਕਾ ਨਾਲ ਪ੍ਰਮਾਣੂ ਸਮਝੌਤਾ ਕੀਤਾ ਸੀ। ਇਹ ਸਮਝੌਤਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਪੱਛਮੀ ਦੇਸ਼ਾਂ ਨੂੰ ਡਰ ਸੀ ਕਿ ਈਰਾਨ ਪ੍ਰਮਾਣੂ ਹਥਿਆਰ ਬਣਾ ਸਕਦਾ ਹੈ ਜਾਂ ਇਹ ਇੱਕ ਅਜਿਹਾ ਦੇਸ਼ ਬਣ ਸਕਦਾ ਹੈ ਜਿਸ ਕੋਲ ਪਰਮਾਣੂ ਹਥਿਆਰ ਨਹੀਂ ਹਨ, ਪਰ ਉਹਨਾਂ ਨੂੰ ਬਣਾਉਣ ਦੀਆਂ ਸਾਰੀਆਂ ਸਮਰੱਥਾਵਾਂ ਹੋਣਗੀਆਂ। ਉਹ ਕਿਸੇ ਵੀ ਸਮੇਂ ਇਹਨਾਂ ਦੀ ਵਰਤੋਂ ਕਰਨ ਦੇ ਯੋਗ ਹੋਵੇਗਾ।