ਵਿਰਾਟ ਕੋਹਲੀ ਇਸ ਵਿਸ਼ਵ ਕੱਪ ਦੇ ਸਭ ਤੋਂ ਪ੍ਰਭਾਵਸ਼ਾਲੀ ਫੀਲਡਰ, ਰੂਟ ਦੂਜੇ ਅਤੇ ਵਾਰਨਰ ਤੀਜੇ ਸਥਾਨ ‘ਤੇ ਬਿਰਾਜਮਾਨ

ਵਿਰਾਟ ਕੋਹਲੀ ਇਸ ਵਿਸ਼ਵ ਕੱਪ ਦੇ ਸਭ ਤੋਂ ਪ੍ਰਭਾਵਸ਼ਾਲੀ ਫੀਲਡਰ, ਰੂਟ ਦੂਜੇ ਅਤੇ ਵਾਰਨਰ ਤੀਜੇ ਸਥਾਨ ‘ਤੇ ਬਿਰਾਜਮਾਨ

ਆਈਸੀਸੀ ਮੁਤਾਬਕ ਟੂਰਨਾਮੈਂਟ ਦੇ ਪਹਿਲੇ 13 ਦਿਨਾਂ ‘ਚ ਵਿਰਾਟ ਕੋਹਲੀ ਨੇ ਆਪਣੀ ਫੀਲਡਿੰਗ ਨਾਲ ਮੈਦਾਨ ‘ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਾਇਆ ਹੈ। ਸਾਰੀਆਂ ਟੀਮਾਂ ਦੇ ਤਿੰਨ ਗਰੁੱਪ ਮੈਚਾਂ ਤੋਂ ਬਾਅਦ ਆਈਸੀਸੀ ਨੇ ਮੈਦਾਨ ‘ਤੇ ਸਭ ਤੋਂ ਪ੍ਰਭਾਵਸ਼ਾਲੀ ਫੀਲਡਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਕੋਹਲੀ ਚੋਟੀ ‘ਤੇ ਹਨ।

ਵਿਰਾਟ ਕੋਹਲੀ ਨੇ ਇਸ ਵਿਸ਼ਵ ਕੱਪ ‘ਚ ਵਧੀਆ ਸ਼ੁਰੂਆਤ ਕੀਤੀ ਹੈ, ਉਹ ਰਨ ਬਣਾਉਣ ਦੇ ਨਾਲ ਨਾਲ ਵਧੀਆ ਫੀਲਡਿੰਗ ਵੀ ਕਰ ਰਹੇ ਹਨ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਵਿਰਾਟ ਕੋਹਲੀ ਨੂੰ ਵਿਸ਼ਵ ਕੱਪ 2023 ਵਿੱਚ ਹੁਣ ਤੱਕ ਦਾ ਸਭ ਤੋਂ ਪ੍ਰਭਾਵਸ਼ਾਲੀ ਫੀਲਡਰ ਮੰਨਿਆ ਹੈ।

ਆਈਸੀਸੀ ਮੁਤਾਬਕ ਟੂਰਨਾਮੈਂਟ ਦੇ ਪਹਿਲੇ 13 ਦਿਨਾਂ ‘ਚ ਵਿਰਾਟ ਕੋਹਲੀ ਨੇ ਆਪਣੀ ਫੀਲਡਿੰਗ ਨਾਲ ਮੈਦਾਨ ‘ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਾਇਆ ਹੈ। ਸਾਰੀਆਂ ਟੀਮਾਂ ਦੇ ਤਿੰਨ ਗਰੁੱਪ ਮੈਚਾਂ ਤੋਂ ਬਾਅਦ ਆਈਸੀਸੀ ਨੇ ਮੈਦਾਨ ‘ਤੇ ਸਭ ਤੋਂ ਪ੍ਰਭਾਵਸ਼ਾਲੀ ਫੀਲਡਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਕੋਹਲੀ ਚੋਟੀ ‘ਤੇ ਹਨ।

ਕੋਹਲੀ ਨੇ ਟੂਰਨਾਮੈਂਟ ‘ਚ ਹੁਣ ਤੱਕ ਤਿੰਨ ਕੈਚ ਲਏ ਹਨ, ਜੋ ਨਿਊਜ਼ੀਲੈਂਡ ਦੇ ਮੈਟ ਹੈਨਰੀ ਅਤੇ ਆਸਟ੍ਰੇਲੀਆ ਦੇ ਡੇਵਿਡ ਵਾਰਨਰ ਤੋਂ 2 ਘੱਟ ਹਨ, ਪਰ ਉਨ੍ਹਾਂ ਨੇ ਮੈਦਾਨ ‘ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਾਇਆ ਹੈ। ਆਈਸੀਸੀ ਨੇ ਕੋਹਲੀ ਨੂੰ 22.30 ਦੀ ਸਰਵਉੱਚ ਰੇਟਿੰਗ ਦਿੱਤੀ ਹੈ। ਇਸ ਸੂਚੀ ‘ਚ ਦੂਜੇ ਸਥਾਨ ‘ਤੇ ਇੰਗਲੈਂਡ ਦਾ ਜੋਅ ਰੂਟ ਹੈ, ਜਿਸਦੇ 21.73 ਰੇਟਿੰਗ ਅੰਕ ਹਨ। ਰੂਟ ਨੇ ਟੂਰਨਾਮੈਂਟ ‘ਚ ਹੁਣ ਤੱਕ 4 ਕੈਚ ਲਏ ਹਨ।

ਆਈਸੀਸੀ ਦੇ ਅਨੁਸਾਰ, ਟੀਮ ਇੰਡੀਆ ਨੇ ਟੂਰਨਾਮੈਂਟ ਵਿੱਚ ਹੁਣ ਤੱਕ 14 ਕੈਚ ਲਏ ਹਨ, 10 ਦੌੜਾਂ ਬਚਾਈਆਂ ਹਨ ਅਤੇ ਕਈ ਚੰਗੇ ਥਰੋਅ ਕੀਤੇ ਹਨ। ਇਸ ਦੌਰਾਨ ਭਾਰਤ ਨੇ ਤਿੰਨ ਮੈਚਾਂ ਵਿੱਚ ਸਿਰਫ਼ 2 ਕੈਚ ਹੀ ਛੱਡੇ ਹਨ। ਇੰਗਲੈਂਡ ਨੇ ਸਿਰਫ 1 ਕੈਚ ਘੱਟ ਛੱਡਿਆ ਹੈ। ਭਾਰਤ ਨੇ ਟੂਰਨਾਮੈਂਟ ਵਿੱਚ ਆਪਣੇ ਸਾਰੇ ਪਹਿਲੇ ਤਿੰਨ ਮੈਚ ਜਿੱਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਵਿਸ਼ਵ ਕੱਪ ਦੇ ਹਰ ਮੈਚ ਤੋਂ ਬਾਅਦ ਭਾਰਤੀ ਟੀਮ ਦੇ ਫੀਲਡਿੰਗ ਕੋਚ ਵੱਲੋਂ ਸਰਵੋਤਮ ਫੀਲਡਰ ਨੂੰ ਮੈਡਲ ਦਿੱਤਾ ਜਾ ਰਿਹਾ ਹੈ। ਇਹ ਮੈਡਲ ਵਿਰਾਟ ਕੋਹਲੀ ਨੂੰ ਆਸਟ੍ਰੇਲੀਆ ਖਿਲਾਫ ਪਹਿਲੇ ਮੈਚ ਤੋਂ ਬਾਅਦ ਦਿੱਤਾ ਗਿਆ ਸੀ। ਉਥੇ ਹੀ ਅਫਗਾਨਿਸਤਾਨ ਖਿਲਾਫ ਦੂਜੇ ਮੈਚ ‘ਚ ਸ਼ਾਰਦੁਲ ਠਾਕੁਰ ਅਤੇ ਪਾਕਿਸਤਾਨ ਖਿਲਾਫ ਤੀਜੇ ਮੈਚ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਕੇ.ਐੱਲ ਰਾਹੁਲ ਨੂੰ ਸਰਵੋਤਮ ਫੀਲਡਰ ਦਾ ਮੈਡਲ ਦਿਤਾ ਗਿਆ ਸੀ।