ਭਾਰਤੀਆਂ ਲਈ ਖੁਸ਼ਖਬਰੀ, ਭਾਰਤੀ ਹੁਣ ਬਿਨਾਂ ਵੀਜ਼ਾ ਦੇ ਮਲੇਸ਼ੀਆ ਜਾ ਸਕਣਗੇ

ਭਾਰਤੀਆਂ ਲਈ ਖੁਸ਼ਖਬਰੀ, ਭਾਰਤੀ ਹੁਣ ਬਿਨਾਂ ਵੀਜ਼ਾ ਦੇ ਮਲੇਸ਼ੀਆ ਜਾ ਸਕਣਗੇ

ਮਲੇਸ਼ੀਆ ਦੇ ਰਾਸ਼ਟਰਪਤੀ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਅਤੇ ਥਾਈਲੈਂਡ ਨੇ ਵੀ ਭਰਤੀਆਂ ਲਈ ਮੁਫ਼ਤ ਵੀਜ਼ਾ ਕੀਤਾ ਸੀ। ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਨੇ ਭਾਰਤ ਲਈ ਮੁਫਤ ਵੀਜ਼ਾ ਦੀ ਵਿਵਸਥਾ ਕੀਤੀ ਹੈ।

ਭਾਰਤੀ ਸੈਲਾਨੀਆਂ ਲਈ ਇਕ ਵਡੀ ਖੁਸ਼ਖਬਰੀ ਦੀ ਖਬਰ ਸਾਹਮਣੇ ਆ ਰਹੀ ਹੈ। ਦੱਖਣੀ ਪੂਰਬੀ ਏਸ਼ੀਆ ਦਾ ਦੇਸ਼ ਮਲੇਸ਼ੀਆ ਵੀ ਹੁਣ ਭਾਰਤੀਆਂ ਨੂੰ ਮੁਫਤ ਵੀਜ਼ਾ ਦੇ ਰਿਹਾ ਹੈ। ਮਲੇਸ਼ੀਆ ਦੇ ਰਾਸ਼ਟਰਪਤੀ ਨੇ ਖੁਦ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਅਤੇ ਥਾਈਲੈਂਡ ਨੇ ਵੀ ਭਰਤੀਆਂ ਲਈ ਵੀਜ਼ਾ ਮੁਫ਼ਤ ਕੀਤਾ ਸੀ। ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਨੇ ਭਾਰਤ ਲਈ ਮੁਫਤ ਵੀਜ਼ਾ ਦੀ ਵਿਵਸਥਾ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤੀ ਨਾਗਰਿਕ 57 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਦਾਖਲ ਹੋ ਸਕਦੇ ਸਨ। ਹੁਣ ਮਲੇਸ਼ੀਆ ਨੇ ਵੀ ਭਾਰਤੀਆਂ ਲਈ ਵੀਜ਼ਾ ਫਰੀ ਐਂਟਰੀ ਦਾ ਐਲਾਨ ਕੀਤਾ ਹੈ।

ਮਲੇਸ਼ੀਆ ਵਿੱਚ ਵਰਤਮਾਨ ਵਿੱਚ, ਸਾਊਦੀ ਅਰਬ, ਬਹਿਰੀਨ, ਕੁਵੈਤ, ਸੰਯੁਕਤ ਅਰਬ ਅਮੀਰਾਤ, ਈਰਾਨ, ਤੁਰਕੀ, ਜਾਰਡਨ ਦੇ ਨਾਗਰਿਕਾਂ ਨੂੰ ਇਹ ਸਹੂਲਤ ਮਿਲਦੀ ਹੈ, ਹੁਣ ਭਾਰਤ ਵੀ ਇਸ ਵਿੱਚ ਸ਼ਾਮਲ ਹੋ ਗਿਆ ਹੈ। ਮਲੇਸ਼ੀਆ ਨੇ ਭਾਰਤੀ ਨਾਗਰਿਕਾਂ ਨੂੰ 30 ਦਿਨਾਂ ਲਈ ਮੁਫਤ ਵੀਜ਼ਾ ਦੇਣ ਦੀ ਗੱਲ ਕਹੀ ਹੈ। ਹਾਲਾਂਕਿ ਮਲੇਸ਼ੀਆ ਨੇ ਇਸ ਪ੍ਰਣਾਲੀ ਨੂੰ ਚੀਨੀ ਨਾਗਰਿਕਾਂ ਲਈ ਵੀ ਖੋਲ੍ਹ ਦਿੱਤਾ ਹੈ, ਜਿਸ ਨੂੰ 1 ਦਸੰਬਰ ਤੋਂ ਲਾਗੂ ਕੀਤਾ ਜਾਵੇਗਾ।

ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਦੇ ਇਕ ਬਿਆਨ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਮੁਫਤ ਵੀਜ਼ਾ ਛੋਟ ਸੁਰੱਖਿਆ ਕਲੀਅਰੈਂਸ ਦੇ ਅਧੀਨ ਹੋਵੇਗੀ। ਇਸ ਤੋਂ ਪਹਿਲਾਂ ਚੀਨ ਨੇ ਮਲੇਸ਼ੀਆ ਦੇ ਨਾਗਰਿਕਾਂ ਲਈ 15 ਦਿਨਾਂ ਦੀ ਵੀਜ਼ਾ ਮੁਕਤ ਨੀਤੀ ਦਾ ਐਲਾਨ ਕੀਤਾ ਸੀ। ਅੰਕੜਿਆਂ ਮੁਤਾਬਕ ਪਿਛਲੇ 9 ਸਾਲਾਂ ‘ਚ ਵਿਦੇਸ਼ ਜਾਣ ਵਾਲੇ ਭਾਰਤੀਆਂ ਦੀ ਗਿਣਤੀ 1.4 ਤੋਂ ਵਧ ਕੇ 2.7 ਕਰੋੜ ਹੋ ਗਈ ਹੈ। ਹਾਲਾਂਕਿ ਕੋਵਿਡ ਮਹਾਮਾਰੀ ਕਾਰਨ ਸੈਰ-ਸਪਾਟਾ ਖੇਤਰ ਕਾਫੀ ਪ੍ਰਭਾਵਿਤ ਹੋਇਆ ਸੀ, ਪਰ ਲੌਕਡਾਊਨ ਪਾਬੰਦੀਆਂ ‘ਚ ਢਿੱਲ ਮਿਲਣ ਤੋਂ ਬਾਅਦ ਸੈਰ-ਸਪਾਟਾ ਖੇਤਰ ‘ਚ ਯਾਤਰੀਆਂ ਦੀ ਆਵਾਜਾਈ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ।

ਭਾਰਤ ਇੱਕ ਵੱਡੇ ਆਲਮੀ ਬਾਜ਼ਾਰ ਵਜੋਂ ਉੱਭਰ ਰਿਹਾ ਹੈ। ਅੱਜ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਸ਼ਕਤੀ ਵਜੋਂ ਦੇਖਿਆ ਜਾ ਰਿਹਾ ਹੈ। ਅਜਿਹੇ ‘ਚ ਕਈ ਦੇਸ਼ਾਂ ਨੇ ਆਪਣੇ ਦੇਸ਼ ‘ਚ ਸੈਰ-ਸਪਾਟਾ ਵਧਾਉਣ ਅਤੇ ਆਪਣੀ ਕਮਜ਼ੋਰ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਭਾਰਤੀ ਸੈਲਾਨੀਆਂ ਨੂੰ ਵੀਜ਼ਾ ਮੁਕਤ ਦਾਖਲਾ ਦੇਣਾ ਸ਼ੁਰੂ ਕਰ ਦਿੱਤਾ ਹੈ। ਹੈਨਲੇ ਪਾਸਪੋਰਟ ਇੰਡੈਕਸ ਰੈਂਕਿੰਗ ਵਿੱਚ ਭਾਰਤ ਦੀ ਛਾਲ ਭਾਰਤ ਦੀ ਵਧਦੀ ਤਾਕਤ ਨੂੰ ਦਰਸਾਉਂਦੀ ਹੈ। ਦਰਅਸਲ, ਭਾਰਤ ਹੁਣ ਇਸ ਰੈਂਕਿੰਗ ‘ਚ 80ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸਦਾ ਮਤਲਬ ਹੈ ਕਿ ਇਹ 2022 ਤੋਂ ਪੰਜ ਸਥਾਨ ਉੱਚਾ ਹੈ।