ਓਬਰਾਏ ਗਰੁੱਪ ਦੇ ਚੇਅਰਮੈਨ ਪ੍ਰਿਥਵੀ ਰਾਜ ਸਿੰਘ ਓਬਰਾਏ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਭਾਰਤ ‘ਚ ਹੋਟਲ ਕਾਰੋਬਾਰ ਨੂੰ ਦਿੱਤੀ ਨਵੀਂ ਦਿਸ਼ਾ

ਓਬਰਾਏ ਗਰੁੱਪ ਦੇ ਚੇਅਰਮੈਨ ਪ੍ਰਿਥਵੀ ਰਾਜ ਸਿੰਘ ਓਬਰਾਏ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਭਾਰਤ ‘ਚ ਹੋਟਲ ਕਾਰੋਬਾਰ ਨੂੰ ਦਿੱਤੀ ਨਵੀਂ ਦਿਸ਼ਾ

ਪ੍ਰਿਥਵੀ ਰਾਜ ਸਿੰਘ ਓਬਰਾਏ ਦਾ ਜਨਮ ਸਾਲ 1929 ਵਿੱਚ ਦਿੱਲੀ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਰਾਏ ਬਹਾਦਰ ਐਮਐਸ ਓਬਰਾਏ ‘ਦਿ ਓਬਰਾਏ ਗਰੁੱਪ’ ਦੇ ਸੰਸਥਾਪਕ ਸਨ।

ਮਸ਼ਹੂਰ ਹੋਟਲ ਕਾਰੋਬਾਰੀ ਓਬਰਾਏ ਗਰੁੱਪ ਦੇ ਚੇਅਰਮੈਨ ਪ੍ਰਿਥਵੀ ਰਾਜ ਸਿੰਘ ਓਬਰਾਏ ਦਾ ਮੰਗਲਵਾਰ ਨੂੰ 94 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਪੀਆਰਐਸ ਓਬਰਾਏ ਦਾ ਭਾਰਤ ਵਿੱਚ ਹੋਟਲ ਕਾਰੋਬਾਰ ਨੂੰ ਇੱਕ ਨਵੀਂ ਦਿਸ਼ਾ ਦੇਣ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਮੰਨਿਆ ਜਾਂਦਾ ਹੈ।

ਉਨ੍ਹਾਂ ਨੇ ਸਾਲ 2022 ਵਿੱਚ EIH ਲਿਮਟਿਡ ਦੇ ਕਾਰਜਕਾਰੀ ਚੇਅਰਮੈਨ ਅਤੇ EIH ਐਸੋਸੀਏਟਿਡ ਹੋਟਲਜ਼ ਲਿਮਟਿਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 2008 ਵਿੱਚ, ਭਾਰਤ ਸਰਕਾਰ ਨੇ ਪ੍ਰਿਥਵੀ ਰਾਜ ਸਿੰਘ ਓਬਰਾਏ ਨੂੰ ਭਾਰਤ ਵਿੱਚ ਹੋਟਲ ਕਾਰੋਬਾਰ ਨੂੰ ਅੱਗੇ ਲਿਜਾਣ ਅਤੇ ਇਸਨੂੰ ਇੱਕ ਨਵੀਂ ਦਿਸ਼ਾ ਦੇਣ ਵਿੱਚ ਯੋਗਦਾਨ ਲਈ ਭਾਰਤ ਦੇ ਦੂਜੇ ਸਭ ਤੋਂ ਵੱਡੇ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ ਇੰਟਰਨੈਸ਼ਨਲ ਲਗਜ਼ਰੀ ਟਰੈਵਲ ਮਾਰਕਿਟ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਫੋਰਬਸ ਇੰਡੀਆ ਲੀਡਰਸ਼ਿਪ ਐਵਾਰਡ, ਹੋਟਲਜ਼ (ਮੈਗਜ਼ੀਨ) ਯੂਐਸਏ ਵੱਲੋਂ ‘ਕਾਰਪੋਰੇਟ ਹੋਟਲੀਅਰ ਆਫ਼ ਦਾ ਵਰਲਡ ਐਵਾਰਡ’ ਆਦਿ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਬਹੁਤ ਹੀ ਦੁੱਖ ਦੇ ਨਾਲ ਅਸੀਂ ਅੱਜ ਓਬਰਾਏ ਗਰੁੱਪ ਦੇ ਚੇਅਰਮੈਨ, ਪੀਆਰਐਸ ਓਬਰਾਏ ਦੇ ਸ਼ਾਂਤਮਈ ਦੇਹਾਂਤ ਦਾ ਐਲਾਨ ਕਰਦੇ ਹਾਂ।” ਪਰਾਹੁਣਚਾਰੀ ਉਦਯੋਗ ਵਿੱਚ ਇੱਕ ਮਹਾਨ ਸ਼ਖਸੀਅਤ, ਓਬਰਾਏ ਦੀ ਵਿਰਾਸਤ ਨੇ ਸੀਮਾਵਾਂ ਨੂੰ ਪਾਰ ਕਰਕੇ ਵਿਸ਼ਵ ਵਿੱਚ ਇੱਕ ਅਮਿੱਟ ਛਾਪ ਛੱਡੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਜਿਵੇਂ ਕਿ ਅਸੀਂ ਇੱਕ ਸੱਚੇ ਪ੍ਰਤੀਕ ਦੇ ਗੁਆਚਣ ‘ਤੇ ਸੋਗ ਮਨਾਉਂਦੇ ਹਾਂ, ਅਸੀਂ ਪੀਆਰਐਸ ਓਬਰਾਏ ਦੁਆਰਾ ਛੱਡੀ ਗਈ ਅਸਾਧਾਰਣ ਵਿਰਾਸਤ ਨੂੰ ਮਨਾਉਣ ਦਾ ਵੀ ਟੀਚਾ ਰੱਖਦੇ ਹਾਂ।’ ਆਉਣ ਵਾਲੇ ਦਿਨਾਂ ਵਿੱਚ, ਅਸੀਂ ਉਨ੍ਹਾਂ ਨੂੰ ਸਨਮਾਨਿਤ ਕਰਨ ਅਤੇ ਯਾਦ ਕਰਨ ਲਈ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕਰਾਂਗੇ।

ਪੀਆਰਐਸ ਓਬਰਾਏ ਦਾ ਜਨਮ ਸਾਲ 1929 ਵਿੱਚ ਦਿੱਲੀ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਰਾਏ ਬਹਾਦਰ ਐਮਐਸ ਓਬਰਾਏ ‘ਦਿ ਓਬਰਾਏ ਗਰੁੱਪ’ ਦੇ ਸੰਸਥਾਪਕ ਸਨ।’ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਕਾਪਾਸਹੇੜਾ ਸਥਿਤ ਭਾਗਵੰਤੀ ਓਬਰਾਏ ਚੈਰੀਟੇਬਲ ਟਰੱਸਟ (ਓਬਰਾਏ ਫਾਰਮ) ਵਿਖੇ ਕੀਤਾ ਜਾਵੇਗਾ।