ਪਾਕਿਸਤਾਨ ਕ੍ਰਿਕਟ ਟੀਮ 7 ਸਾਲ ਬਾਅਦ ਭਾਰਤ ਆਈ, ਵਿਸ਼ਵ ਕੱਪ ‘ਚ ਹਿੱਸਾ ਲੈਣ ਲਈ ਹੈਦਰਾਬਾਦ ਪਹੁੰਚੀ ਟੀਮ

ਪਾਕਿਸਤਾਨ ਕ੍ਰਿਕਟ ਟੀਮ 7 ਸਾਲ ਬਾਅਦ ਭਾਰਤ ਆਈ, ਵਿਸ਼ਵ ਕੱਪ ‘ਚ ਹਿੱਸਾ ਲੈਣ ਲਈ ਹੈਦਰਾਬਾਦ ਪਹੁੰਚੀ ਟੀਮ

ਪਾਕਿਸਤਾਨੀ ਟੀਮ ਦਾ ਭਾਰਤ ਆਉਣ ‘ਤੇ ਜ਼ੋਰਦਾਰ ਸਵਾਗਤ ਹੋਇਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪਾਕਿਸਤਾਨੀ ਟੀਮ ਦਾ ਹੈਦਰਾਬਾਦ ਵਿੱਚ ਨਿੱਘਾ ਸਵਾਗਤ ਕੀਤਾ ਗਿਆ।

ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨ ਕ੍ਰਿਕਟ ਟੀਮ ਵਨਡੇ ਵਿਸ਼ਵ ਕੱਪ ‘ਚ ਹਿੱਸਾ ਲੈਣ ਲਈ ਭਾਰਤ ਪਹੁੰਚ ਗਈ ਹੈ। ਪਾਕਿਸਤਾਨੀ ਟੀਮ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ 6 ਅਕਤੂਬਰ ਨੂੰ ਰਾਜੀਵ ਗਾਂਧੀ ਸਟੇਡੀਅਮ ਵਿੱਚ ਨੀਦਰਲੈਂਡ ਖ਼ਿਲਾਫ਼ ਖੇਡੇਗੀ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਭਾਰਤ ਆਉਣ ਲਈ ਵੀਜ਼ਾ ਨਹੀਂ ਮਿਲਦਾ ਸੀ।

ਪਾਕਿਸਤਾਨ ਨੇ ਇਸ ਦੀ ਸ਼ਿਕਾਇਤ ਆਈਸੀਸੀ ਨੂੰ ਕੀਤੀ ਸੀ। ਹੁਣ ਪਾਕਿਸਤਾਨੀ ਟੀਮ ਦਾ ਭਾਰਤ ਆਉਣ ‘ਤੇ ਜ਼ੋਰਦਾਰ ਸਵਾਗਤ ਹੋਇਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪਾਕਿਸਤਾਨੀ ਟੀਮ ਦਾ ਹੈਦਰਾਬਾਦ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ, ਬਹੁਤ ਸਾਰੇ ਪਾਕਿਸਤਾਨੀ ਪ੍ਰਸ਼ੰਸਕ ਅਤੇ ਇੱਥੋਂ ਤੱਕ ਕਿ ਭਾਰਤੀ ਪ੍ਰਸ਼ੰਸਕ ਵੀ ਬਾਬਰ ਆਜ਼ਮ ਐਂਡ ਕੰਪਨੀ ਦੀ ਇੱਕ ਝਲਕ ਪਾਉਣ ਲਈ ਬੇਤਾਬ ਸਨ। ਬੱਸ ਤੋਂ ਉਤਰਨ ਤੋਂ ਲੈ ਕੇ ਹੋਟਲ ਜਾਣ ਤੱਕ ਪਾਕਿਸਤਾਨੀ ਖਿਡਾਰੀਆਂ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਪੁਲਿਸ ਵਾਲੇ ਵੀ ਪਾਕਿਸਤਾਨ ਖਿਡਾਰੀਆਂ ਨਾਲ ਸੈਲਫੀ ਲੈਂਦੇ ਨਜ਼ਰ ਆਏ। ਪਾਕਿਸਤਾਨ ਨੇ ਆਖਰੀ ਵਾਰ ਟੀ-20 ਵਿਸ਼ਵ ਕੱਪ 2016 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਹੁਣ ਸੱਤ ਸਾਲ ਬਾਅਦ ਪਾਕਿਸਤਾਨੀ ਟੀਮ ਫਿਰ ਤੋਂ ਭਾਰਤੀ ਧਰਤੀ ‘ਤੇ ਆਈ ਹੈ। ਦੋਵਾਂ ਦੇਸ਼ਾਂ ਵਿਚਾਲੇ ਆਖਰੀ ਦੁਵੱਲੀ ਸੀਰੀਜ਼ 2012 ‘ਚ ਖੇਡੀ ਗਈ ਸੀ। 2008 ‘ਚ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਿਆਸੀ ਰਿਸ਼ਤੇ ਵਿਗੜ ਗਏ, ਜਿਸ ਦਾ ਅਸਰ ਕ੍ਰਿਕਟ ‘ਤੇ ਵੀ ਪਿਆ ਸੀ। ਹੁਣ ਭਾਰਤੀ ਅਤੇ ਪਾਕਿਸਤਾਨੀ ਟੀਮਾਂ ਸਿਰਫ਼ ਆਈਸੀਸੀ ਟੂਰਨਾਮੈਂਟਾਂ ਅਤੇ ਏਸ਼ੀਆ ਕੱਪ ਵਿੱਚ ਹੀ ਭਿੜਦੀਆਂ ਨਜ਼ਰ ਆ ਰਹੀਆਂ ਹਨ।

ਪਾਕਿਸਤਾਨ ਨੇ ਹੁਣ ਤੱਕ 1992 ‘ਚ ਸਿਰਫ ਇਕ ਵਾਰ ਵਨਡੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਸਾਲ 1999 ‘ਚ ਟੀਮ ਫਾਈਨਲ ‘ਚ ਪਹੁੰਚੀ, ਪਰ ਖਿਤਾਬ ਨਹੀਂ ਜਿੱਤ ਸਕੀ। ਵਨਡੇ ਵਿਸ਼ਵ ਕੱਪ 2023 ‘ਚ ਪਾਕਿਸਤਾਨ ਨੇ 29 ਸਤੰਬਰ ਨੂੰ ਨਿਊਜ਼ੀਲੈਂਡ ਖਿਲਾਫ ਅਭਿਆਸ ਮੈਚ ਖੇਡਣਾ ਹੈ। ਇਸ ਤੋਂ ਬਾਅਦ ਪਾਕਿਸਤਾਨ ਦੀ ਟੀਮ ਆਸਟ੍ਰੇਲੀਆ ਦੇ ਖਿਲਾਫ ਅਭਿਆਸ ਮੈਚ ਵੀ ਖੇਡੇਗੀ। ਵਨਡੇ ਵਿਸ਼ਵ ਕੱਪ ਲਈ ਭਾਰਤ ਆਈ ਟੀਮ ‘ਚ ਮੁਹੰਮਦ ਨਵਾਜ਼ ਇਕਲੌਤੇ ਅਜਿਹੇ ਖਿਡਾਰੀ ਹਨ, ਜੋ ਇਸ ਤੋਂ ਪਹਿਲਾਂ ਭਾਰਤ ਆ ਚੁੱਕੇ ਹਨ। ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ, ਫਖਰ ਜ਼ਮਾਨ, ਇਮਾਮ-ਉਲ-ਹੱਕ, ਅਬਦੁੱਲਾ ਸ਼ਫੀਕ, ਮੁਹੰਮਦ ਰਿਜ਼ਵਾਨ, ਸੌਦ ਸ਼ਕੀਲ, ਇਫਤਿਖਾਰ ਅਹਿਮਦ, ਸਲਮਾਨ ਅਲੀ ਆਗਾ, ਮੁਹੰਮਦ ਨਵਾਜ਼, ਉਸਾਮਾ ਮੀਰ, ਹਰਿਸ ਰਾਊਫ, ਹਸਨ ਅਲੀ, ਸ਼ਾਹੀਨ ਅਫਰੀਦੀ, ਮੁਹੰਮਦ ਵਸੀਮ ਸ਼ਾਮਿਲ ਹਨ। ਰਾਖਵਾਂ: ਅਬਰਾਰ ਅਹਿਮਦ, ਮੁਹੰਮਦ ਹੈਰਿਸ, ਜ਼ਮਾਨ ਖਾਨ ਸ਼ਾਮਿਲ ਹਨ।