ਪਾਕਿਸਤਾਨ ਲਗਾਤਾਰ ਕਰ ਰਿਹਾ ਇਜ਼ਰਾਈਲ ਦੀ ਮਦਦ, ਹੁਣ ਭੇਜੇ 155mm ਤੋਪ ਦੇ ਗੋਲੇ

ਪਾਕਿਸਤਾਨ ਲਗਾਤਾਰ ਕਰ ਰਿਹਾ ਇਜ਼ਰਾਈਲ ਦੀ ਮਦਦ, ਹੁਣ ਭੇਜੇ 155mm ਤੋਪ ਦੇ ਗੋਲੇ

ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਇਜ਼ਰਾਈਲ ਨੂੰ ਮਾਨਤਾ ਨਹੀਂ ਦਿੰਦਾ ਹੈ। ਪਾਕਿਸਤਾਨੀ ਪਾਸਪੋਰਟ ਦੇ ਪਿਛਲੇ ਪਾਸੇ ਇੱਕ ਚੇਤਾਵਨੀ ਵੀ ਹੈ, ਜਿਸ ਵਿੱਚ ਲਿਖਿਆ ਹੈ- ਇਹ ਪਾਸਪੋਰਟ ਇਜ਼ਰਾਈਲ ਨੂੰ ਛੱਡ ਕੇ ਦੁਨੀਆ ਦੇ ਸਾਰੇ ਦੇਸ਼ਾਂ ਲਈ ਵੈਧ ਹੈ।

ਪਾਕਿਸਤਾਨ ਨਾਲ ਨਾ ਤਾਂ ਦੋਸਤੀ ਚੰਗੀ ਹੈ ਅਤੇ ਨਾ ਹੀ ਦੁਸ਼ਮਣੀ ਚੰਗੀ ਹੈ । ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਪਾਕਿਸਤਾਨ ਕਿਸੇ ਦਾ ਸਗਾ ਨਹੀਂ ਹੈ। ਪਾਕਿਸਤਾਨ ਉਨ੍ਹਾਂ ਮੁਸਲਿਮ ਦੇਸ਼ਾਂ ਵਿੱਚ ਸ਼ਾਮਲ ਹੈ, ਜੋ ਇਜ਼ਰਾਈਲ ਨੂੰ ਇੱਕ ਦੇਸ਼ ਨਹੀਂ ਮੰਨਦੇ, ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਪਾਕਿਸਤਾਨ ਨੇ ਇਜ਼ਰਾਈਲ ਨੂੰ ਤੋਪ ਦੇ ਗੋਲੇ ਭੇਜੇ ਹਨ।

ਕੁਝ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਆਰਏਐਫ ਅਕਰੋਟੀਰੀ ਬੇਸ ਰਾਹੀਂ ਤੋਪ ਦੇ ਗੋਲੇ ਇਜ਼ਰਾਈਲ ਨੂੰ ਪਹੁੰਚਾਏ ਗਏ ਹਨ। ਇਜ਼ਰਾਇਲੀ ਅਖਬਾਰ ਹਾਰੇਟਜ਼ ਨੇ ਵੀ ਹਾਲ ਹੀ ‘ਚ ਅਜਿਹਾ ਹੀ ਦਾਅਵਾ ਕੀਤਾ ਸੀ। ਇਜ਼ਰਾਇਲੀ ਅਖਬਾਰ ਨੇ ਦਾਅਵਾ ਕੀਤਾ, ’40 ਤੋਂ ਜ਼ਿਆਦਾ ਅਮਰੀਕੀ ਟਰਾਂਸਪੋਰਟ ਏਅਰਕ੍ਰਾਫਟ, 20 ਬ੍ਰਿਟਿਸ਼ ਟਰਾਂਸਪੋਰਟ ਏਅਰਕ੍ਰਾਫਟ ਅਤੇ ਸੱਤ ਹੈਵੀ ਕਾਰਗੋ ਹੈਲੀਕਾਪਟਰਾਂ ਨੇ ਆਰਏਐੱਫ ਅਕਰੋਟੀਰੀ ਬੇਸ ‘ਤੇ ਉਡਾਣ ਭਰੀ ਹੈ। ਇਨ੍ਹਾਂ ਜਹਾਜ਼ਾਂ ‘ਚ ਹਥਿਆਰਾਂ ਸਮੇਤ ਹੋਰ ਕਈ ਉਪਕਰਨ ਮੌਜੂਦ ਹਨ।’

ਹਾਰੇਟਜ਼ ਨੇ ਅੱਗੇ ਕਿਹਾ ਕਿ ਨੇਗੇਵ ਰੇਗਿਸਤਾਨ ਨੇੜੇ ਨੇਵਾਟਿਨ ਏਅਰ ਫੋਰਸ ਬੇਸ ‘ਤੇ ਉਤਰੇ ਅਮਰੀਕੀ ਜਹਾਜ਼ਾਂ ਨੇ ਇਜ਼ਰਾਈਲੀ ਬਲਾਂ ਨੂੰ ਹਥਿਆਰ ਪਹੁੰਚਾਏ ਸਨ। ਇਨ੍ਹਾਂ ਜਹਾਜ਼ਾਂ ਵਿਚ ਕਈ ਜ਼ਰੂਰੀ ਵਸਤੂਆਂ ਦੇ ਨਾਲ-ਨਾਲ ਬਖਤਰਬੰਦ ਵਾਹਨ ਵੀ ਲੱਦੇ ਹੋਏ ਸਨ। ਹਾਲਾਂਕਿ ਪਾਕਿਸਤਾਨੀ ਵਿਦੇਸ਼ ਮੰਤਰਾਲੇ ਅਤੇ ਪਾਕਿਸਤਾਨੀ ਸਰਕਾਰ ਵੱਲੋਂ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਗਿਆ ਹੈ।

ਦਰਅਸਲ, ਪਾਕਿਸਤਾਨ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਇਜ਼ਰਾਈਲ ਨੂੰ ਮਾਨਤਾ ਨਹੀਂ ਦਿੰਦਾ ਹੈ। ਪਾਕਿਸਤਾਨੀ ਪਾਸਪੋਰਟ ਦੇ ਪਿਛਲੇ ਪਾਸੇ ਇੱਕ ਚੇਤਾਵਨੀ ਵੀ ਹੈ, ਜਿਸ ਵਿੱਚ ਲਿਖਿਆ ਹੈ- ਇਹ ਪਾਸਪੋਰਟ ਇਜ਼ਰਾਈਲ ਨੂੰ ਛੱਡ ਕੇ ਦੁਨੀਆ ਦੇ ਸਾਰੇ ਦੇਸ਼ਾਂ ਲਈ ਵੈਧ ਹੈ। ਪਰ ਪਾਕਿਸਤਾਨ ਦਾ ਤੁਰਕੀ ਰਾਹੀਂ ਇਜ਼ਰਾਈਲ ਪਹੁੰਚਣ ਦਾ ਲੰਬਾ ਇਤਿਹਾਸ ਰਿਹਾ ਹੈ।