PUNJAB : ਸੁਰਜੀਤ ਹਾਕੀ ਟੂਰਨਾਮੈਂਟ ‘ਚ ਨਹੀਂ ਖੇਡ ਸਕੇਗਾ ਪਾਕਿਸਤਾਨ, ਕੇਂਦਰ ਸਰਕਾਰ ਨੇ ਪਾਕਿਸਤਾਨ ਦੀ ਦੋਵਾਂ ਟੀਮਾਂ ਨੂੰ ਨਹੀਂ ਦਿੱਤਾ ਵੀਜ਼ਾ

PUNJAB : ਸੁਰਜੀਤ ਹਾਕੀ ਟੂਰਨਾਮੈਂਟ ‘ਚ ਨਹੀਂ ਖੇਡ ਸਕੇਗਾ ਪਾਕਿਸਤਾਨ, ਕੇਂਦਰ ਸਰਕਾਰ ਨੇ ਪਾਕਿਸਤਾਨ ਦੀ ਦੋਵਾਂ ਟੀਮਾਂ ਨੂੰ ਨਹੀਂ ਦਿੱਤਾ ਵੀਜ਼ਾ

ਇਸਦੇ ਨਾਲ ਹੀ ਹਾਕੀ ਪ੍ਰਮੋਟਰ ਸਵਾਲ ਉਠਾ ਰਹੇ ਹਨ ਕਿ ਕ੍ਰਿਕਟ ਟੀਮ ਨੂੰ ਵੀਜ਼ਾ ਮਿਲਦਾ ਹੈ, ਪਰ ਹਾਕੀ ਟੀਮ ਨੂੰ ਨਹੀਂ। ਹਾਲਾਂਕਿ ਪਾਕਿਸਤਾਨ ਦੀ ਟੀਮ ਨੇ ਚੇਨਈ ‘ਚ ਹਾਕੀ ਚੈਂਪੀਅਨਸ਼ਿਪ ‘ਚ ਹਿੱਸਾ ਲਿਆ ਸੀ।

ਪੰਜਾਬ ਨੂੰ ਹਾਕੀ ਦਾ ਗੜ ਕਿਹਾ ਜਾਂਦਾ ਹੈ, ਦੇਸ਼ ਲਈ ਹਾਕੀ ਖੇਡਣ ਵਾਲੇ ਜ਼ਿਆਦਾਤਰ ਖਿਡਾਰੀ ਪੰਜਾਬ ਤੋਂ ਹੀ ਹਨ । ਪਾਕਿਸਤਾਨ ਦੀ ਟੀਮ ਜਲੰਧਰ ‘ਚ ਹੋਣ ਵਾਲੇ ਸੁਰਜੀਤ ਹਾਕੀ ਟੂਰਨਾਮੈਂਟ ‘ਚ ਨਹੀਂ ਖੇਡ ਸਕੇਗੀ। ਕੇਂਦਰ ਸਰਕਾਰ ਨੇ ਦੋਵਾਂ ਟੀਮਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਹਾਕੀ ਪ੍ਰੇਮੀ ਕਾਫੀ ਨਿਰਾਸ਼ ਹਨ।

ਇਸ ਦੇ ਨਾਲ ਹੀ ਹਾਕੀ ਪ੍ਰਮੋਟਰ ਸਵਾਲ ਉਠਾ ਰਹੇ ਹਨ ਕਿ ਕ੍ਰਿਕਟ ਟੀਮ ਨੂੰ ਵੀਜ਼ਾ ਮਿਲਦਾ ਹੈ,ਪਰ ਹਾਕੀ ਟੀਮ ਨੂੰ ਨਹੀਂ। ਹਾਲਾਂਕਿ ਪਾਕਿਸਤਾਨ ਦੀ ਟੀਮ ਨੇ ਚੇਨਈ ‘ਚ ਹਾਕੀ ਚੈਂਪੀਅਨਸ਼ਿਪ ‘ਚ ਹਿੱਸਾ ਲਿਆ ਸੀ। ਪੰਜਾਬ ਨੂੰ ਹਾਕੀ ਖਿਡਾਰੀਆਂ ਦੀ ਨਰਸਰੀ ਮੰਨਿਆ ਜਾਂਦਾ ਹੈ। ਇੱਥੋਂ ਦੇ ਖਿਡਾਰੀਆਂ ਦੀ ਬਦੌਲਤ ਹੀ ਭਾਰਤ ਨੇ ਏਸ਼ੀਆ ਕੱਪ ਜਿੱਤਿਆ ਸੀ।

ਪਾਕਿਸਤਾਨ ਦੀ ਟੀਮ ਇਸ ਤੋਂ ਪਹਿਲਾਂ ਵੀ ਕਈ ਵਾਰ ਟੂਰਨਾਮੈਂਟ ਵਿੱਚ ਹਿੱਸਾ ਲੈ ਚੁੱਕੀ ਹੈ। ਪ੍ਰਬੰਧਕਾਂ ਨੂੰ ਉਮੀਦ ਸੀ ਕਿ ਟੀਮਾਂ ਦੇ ਵੀਜ਼ੇ ਮੰਤਰਾਲੇ ਦੁਆਰਾ ਕਲੀਅਰ ਕੀਤੇ ਜਾਣਗੇ। ਪਾਕਿਸਤਾਨ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੇ ਸਾਲ 2011, 2012, 2013, 2014 ਵਿੱਚ ਭਾਗ ਲਿਆ ਹੈ। ਸੁਰਜੀਤ ਹਾਕੀ ਟੂਰਨਾਮੈਂਟ 25 ਅਕਤੂਬਰ ਤੋਂ 3 ਨਵੰਬਰ ਤੱਕ ਚੱਲੇਗਾ। ਇਸ ਵਿੱਚ ਪਾਕਿਸਤਾਨ ਦੀਆਂ ਦੋ ਟੀਮਾਂ ਤੋਂ ਇਲਾਵਾ 18 ਟੀਮਾਂ ਹਿੱਸਾ ਲੈਣ ਜਾ ਰਹੀਆਂ ਸਨ।

ਸੁਰਜੀਤ ਹਾਕੀ ਸੁਸਾਇਟੀ ਦੇ ਸੀਈਓ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਦੋ ਟੀਮਾਂ ਨੇ ਸੁਰਜੀਤ ਹਾਕੀ ਵਿੱਚ ਖੇਡਣ ਦੀ ਇੱਛਾ ਪ੍ਰਗਟਾਈ ਸੀ ਅਤੇ ਇਸ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਸਨ। ਟੀਮਾਂ ਦੇ ਠਹਿਰਨ ਅਤੇ ਆਵਾਜਾਈ ਦੇ ਪ੍ਰਬੰਧ ਕੀਤੇ ਗਏ ਸਨ, ਪਰ ਪੰਜ ਦਿਨ ਪਹਿਲਾਂ ਕੇਂਦਰ ਨੇ ਦੋਵਾਂ ਟੀਮਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੁਰਜੀਤ ਹਾਕੀ ਸੋਸਾਇਟੀ ਦੇ ਮੀਤ ਪ੍ਰਧਾਨ ਅਤੇ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਭਾਰਤ-ਪਾਕਿਸਤਾਨ ਤਣਾਅ ਦਾ ਖੇਡ ‘ਤੇ ਕੋਈ ਅਸਰ ਨਹੀਂ ਪਵੇਗਾ ਅਤੇ ਲੋਕਾਂ ਨੂੰ ਵਧੀਆ ਮੈਚ ਦੇਖਣ ਨੂੰ ਮਿਲਣਗੇ। ਚੇਨਈ ‘ਚ ਏਸ਼ੀਅਨ ਟਰਾਫੀ ਦਾ ਆਯੋਜਨ ਹੋਇਆ, ਜਿਸ ‘ਚ ਪਾਕਿਸਤਾਨ ਦੀ ਹਾਕੀ ਟੀਮ ਨੇ ਹਿੱਸਾ ਲਿਆ ਸੀ, ਪਰ ਪੰਜਾਬ ‘ਚ ਟੂਰਨਾਮੈਂਟ ਲਈ ਵੀਜ਼ਾ ਨਹੀਂ ਦਿੱਤਾ ਗਿਆ, ਇਹ ਸਮਝ ਤੋਂ ਪਰੇ ਹੈ।