ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਪੈਰਾਲੰਪਿਕ ਲਈ ਖਿਡਾਰੀਆਂ ਵਿੱਚ ਭਰਿਆ ਉਤਸ਼ਾਹ, ਭਾਰਤੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਿਸ ਪੈਰਾਲੰਪਿਕ ਲਈ ਖਿਡਾਰੀਆਂ ਵਿੱਚ ਭਰਿਆ ਉਤਸ਼ਾਹ, ਭਾਰਤੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਭਾਰਤ ਨੇ 54 ਐਥਲੀਟਾਂ ਨੂੰ ਟੋਕੀਓ ਭੇਜਿਆ ਸੀ, ਜਿਨ੍ਹਾਂ ਨੇ 5 ਸੋਨੇ ਸਮੇਤ 19 ਤਗਮੇ ਜਿੱਤ ਕੇ ਭਾਰਤ ਨੂੰ 24ਵੇਂ ਸਥਾਨ ‘ਤੇ ਪਹੁੰਚਾਇਆ ਸੀ।

ਪੈਰਿਸ ਵਿਚ ਓਲਿੰਪਿਕ ਤੋਂ ਬਾਅਦ ਹੁਣ ਪੈਰਾਲੰਪਿਕ ਖੇਡਾਂ ਦਾ ਆਯੋਜਨ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ 19 ਅਗਸਤ ਨੂੰ ਪੈਰਿਸ ਜਾ ਰਹੇ ਪੈਰਾਲੰਪਿਕ ਐਥਲੀਟਾਂ ਨਾਲ ਗੱਲਬਾਤ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਵਿੱਚ, ਪ੍ਰਧਾਨ ਮੰਤਰੀ ਨੇ ਦੇਸ਼ ਦੇ ਚੋਟੀ ਦੇ ਐਥਲੀਟਾਂ ਨੂੰ ਪੈਰਾਲੰਪਿਕ ਖੇਡਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਨੂੰ ‘ਵਿਜੈ ਭਾਵ’ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਦੇ ਨਾਲ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਖਿਡਾਰੀਆਂ ਦਾ ਹੌਸਲਾ ਵਧਾਇਆ।

ਪੀਐਮ ਮੋਦੀ ਨੇ ਤੀਰਅੰਦਾਜ਼ ਸ਼ੀਤਲ ਦੇਵੀ ਅਤੇ ਨਿਸ਼ਾਨੇਬਾਜ਼ ਅਵਨੀ ਲੇਖਰਾ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਜਦੋਂ ਸ਼ੀਤਲ ਨੂੰ ਪੁੱਛਿਆ ਗਿਆ ਕਿ ਉਸਦਾ ਉਦੇਸ਼ ਕੀ ਹੈ, ਤਾਂ ਆਰਚਰ ਨੇ ਜਵਾਬ ਦਿੱਤਾ, “ਇਕਮਾਤਰ ਉਦੇਸ਼ ਪੈਰਿਸ ਵਿੱਚ ਤਿਰੰਗਾ ਲਹਿਰਾਉਣਾ ਹੈ।” ਭਾਰਤ ਨੇ ਪੈਰਿਸ ਪੈਰਾਲੰਪਿਕ ਲਈ ਆਪਣਾ ਸਭ ਤੋਂ ਵੱਡਾ ਦਲ ਭੇਜਿਆ ਹੈ। ਇਸ ਵਾਰ ਭਾਰਤ ਦੇ 84 ਅਥਲੀਟ ਹਿੱਸਾ ਲੈਣਗੇ।

ਟੋਕੀਓ ਪੈਰਾਲੰਪਿਕ ਵਿੱਚ 54 ਐਥਲੀਟਾਂ ਨੇ ਭਾਗ ਲਿਆ ਸੀ, ਜਦੋਂ ਦੇਸ਼ ਨੂੰ 5 ਸੋਨੇ ਸਮੇਤ 19 ਤਗਮੇ ਮਿਲੇ ਸਨ। ਪੈਰਿਸ ਵਿੱਚ ਪੈਰਾਲੰਪਿਕ ਖੇਡਾਂ 28 ਅਗਸਤ ਤੋਂ ਸ਼ੁਰੂ ਹੋ ਕੇ 8 ਸਤੰਬਰ ਤੱਕ ਚੱਲਣਗੀਆਂ। ਇਸ ਵਾਰ ਭਾਰਤ ਤੋਂ 84 ਐਥਲੀਟ ਹਿੱਸਾ ਲੈਣਗੇ। ਭਾਰਤ ਨੇ 54 ਐਥਲੀਟਾਂ ਨੂੰ ਟੋਕੀਓ ਭੇਜਿਆ ਸੀ, ਜਿਨ੍ਹਾਂ ਨੇ 5 ਸੋਨੇ ਸਮੇਤ 19 ਤਗਮੇ ਜਿੱਤ ਕੇ ਭਾਰਤ ਨੂੰ 24ਵੇਂ ਸਥਾਨ ‘ਤੇ ਪਹੁੰਚਾਇਆ ਸੀ। ਪੈਰਾਲੰਪਿਕ ਵਿੱਚ ਭਾਰਤ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਸੀ।