ਪ੍ਰਧਾਨ ਮੰਤਰੀ ਮੋਦੀ ਯੂਏਈ ਰਵਾਨਾ, ਕੱਲ ਪਹਿਲੇ ਹਿੰਦੂ ਮੰਦਰ ਦਾ ਕਰਨਗੇ ਉਦਘਾਟਨ, ਭਾਰਤੀ ਭਾਈਚਾਰੇ ਦੇ 65 ਹਜ਼ਾਰ ਲੋਕਾਂ ਵਿਚਾਲੇ ਦੇਣਗੇ ਭਾਸ਼ਣ

ਪ੍ਰਧਾਨ ਮੰਤਰੀ ਮੋਦੀ ਯੂਏਈ ਰਵਾਨਾ, ਕੱਲ ਪਹਿਲੇ ਹਿੰਦੂ ਮੰਦਰ ਦਾ ਕਰਨਗੇ ਉਦਘਾਟਨ, ਭਾਰਤੀ ਭਾਈਚਾਰੇ ਦੇ 65 ਹਜ਼ਾਰ ਲੋਕਾਂ ਵਿਚਾਲੇ ਦੇਣਗੇ ਭਾਸ਼ਣ

ਪ੍ਰਧਾਨ ਮੰਤਰੀ ਮੋਦੀ ‘ਅਹਲਾਨ ਮੋਦੀ’ (ਹੈਲੋ ਮੋਦੀ) ਪ੍ਰੋਗਰਾਮ ‘ਚ ਯੂਏਈ ‘ਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਕਰੀਬ 65 ਹਜ਼ਾਰ ਲੋਕਾਂ ਨੂੰ ਵੀ ਸੰਬੋਧਨ ਕਰਨਗੇ।

ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪੀਐੱਮ ਨਰਿੰਦਰ ਮੋਦੀ ਕੱਲ ਯੂਏਈ ਵਿਚ ਹਿੰਦੂ ਮੰਦਿਰ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਯੂਏਈ ਦੌਰੇ ਲਈ ਰਵਾਨਾ ਹੋ ਗਏ ਹਨ। ਉਹ ਇੱਥੇ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਦੁਵੱਲੀ ਮੀਟਿੰਗ ਕਰਨਗੇ। ਇਸ ਤੋਂ ਇਲਾਵਾ ਉਹ ‘ਅਹਲਾਨ ਮੋਦੀ’ (ਹੈਲੋ ਮੋਦੀ) ਪ੍ਰੋਗਰਾਮ ‘ਚ ਯੂਏਈ ‘ਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਕਰੀਬ 65 ਹਜ਼ਾਰ ਲੋਕਾਂ ਨੂੰ ਵੀ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਮੋਦੀ 14 ਫਰਵਰੀ ਨੂੰ ਰਾਜਧਾਨੀ ਅਬੂ ਧਾਬੀ ਵਿੱਚ ਦੇਸ਼ ਦੇ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਇੱਕ ਰੋਜ਼ਾ ਦੌਰੇ ‘ਤੇ ਕਤਰ ਲਈ ਰਵਾਨਾ ਹੋਣਗੇ। 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੀਐਮ ਮੋਦੀ ਦੀ ਇਹ 7ਵੀਂ ਯੂਏਈ ਯਾਤਰਾ ਹੈ। ਉਹ ਅਗਸਤ 2015 ਵਿੱਚ ਪ੍ਰਧਾਨ ਮੰਤਰੀ ਵਜੋਂ ਪਹਿਲੀ ਵਾਰ ਯੂਏਈ ਗਏ ਸਨ।

ਪ੍ਰਧਾਨ ਮੰਤਰੀ ਮੋਦੀ ਨੇ 2018 ਅਤੇ 2019 ਵਿੱਚ ਯੂਏਈ ਦਾ ਵੀ ਦੌਰਾ ਕੀਤਾ। 2019 ਵਿੱਚ, UAE ਸਰਕਾਰ ਨੇ ਮੋਦੀ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ ਜ਼ਾਇਦ’ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਮੋਦੀ ਜੂਨ 2022 ਅਤੇ ਜੁਲਾਈ 2023 ਵਿੱਚ ਦੁਬਈ ਗਏ। ਯੂਏਈ ਵਿੱਚ ਕਰੀਬ 35 ਲੱਖ ਭਾਰਤੀ ਰਹਿੰਦੇ ਹਨ। ਇਹ ਦੇਸ਼ ਦੀ ਕੁੱਲ ਆਬਾਦੀ ਦਾ 30% ਹੈ ਅਤੇ ਇੱਥੇ ਭਾਰਤੀਆਂ ਦੀ ਗਿਣਤੀ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਹੈ।

ਇਸਦੇ ਨਾਲ ਹੀ ਯੂਏਈ ਭਾਰਤ ਨੂੰ ਰੂਸ, ਸਾਊਦੀ ਅਰਬ ਅਤੇ ਇਰਾਕ ਤੋਂ ਬਾਅਦ ਚੌਥਾ ਸਭ ਤੋਂ ਵੱਡਾ ਤੇਲ ਸਪਲਾਇਰ ਹੈ। ਯੂਏਈ ਦੇ ਭਾਰਤ ਨਾਲ ਰਿਸ਼ਤੇ ਬਹੁਤ ਚੰਗੇ ਹਨ। 2019 ਵਿੱਚ, ਜਦੋਂ ਭਾਰਤ ਨੇ ਕਸ਼ਮੀਰ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੀ ਧਾਰਾ 370 ਨੂੰ ਖਤਮ ਕੀਤਾ ਸੀ, ਯੂਏਈ ਨੇ ਇਸਨੂੰ ਭਾਰਤ ਦਾ ਅੰਦਰੂਨੀ ਮੁੱਦਾ ਕਿਹਾ ਸੀ, ਜਦੋਂ ਕਿ ਪਾਕਿਸਤਾਨ ਭਾਰਤ ਦੀ ਇਸ ਕਾਰਵਾਈ ‘ਤੇ ਅਰਬ ਦੇਸ਼ਾਂ ਤੋਂ ਸਖ਼ਤ ਪ੍ਰਤੀਕਿਰਿਆ ਦੀ ਉਮੀਦ ਕਰ ਰਿਹਾ ਸੀ।