4 ਮਹੀਨਿਆਂ ਬਾਅਦ ਪੀਐੱਮ ਮੋਦੀ ਦੀ ਮਨ ਕੀ ਬਾਤ : ਪੀਐੱਮ ਨੇ ਕਿਹਾ ਮਾਂ ਦੇ ਨਾਮ ‘ਤੇ ਰੁੱਖ ਲਗਾਓ

4 ਮਹੀਨਿਆਂ ਬਾਅਦ ਪੀਐੱਮ ਮੋਦੀ ਦੀ ਮਨ ਕੀ ਬਾਤ : ਪੀਐੱਮ ਨੇ ਕਿਹਾ ਮਾਂ ਦੇ ਨਾਮ ‘ਤੇ ਰੁੱਖ ਲਗਾਓ

ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਲੋਕਾਂ ਨੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰੀ ਪ੍ਰਣਾਲੀਆਂ ਵਿੱਚ ਆਪਣਾ ਅਟੁੱਟ ਵਿਸ਼ਵਾਸ ਦੁਹਰਾਇਆ ਹੈ। 2024 ਦੀ ਚੋਣ ਦੁਨੀਆ ਦੀ ਸਭ ਤੋਂ ਵੱਡੀ ਚੋਣ ਸੀ। ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਇੰਨੀ ਵੱਡੀ ਚੋਣ ਕਦੇ ਨਹੀਂ ਹੋਈ, ਜਿਸ ਵਿੱਚ 65 ਕਰੋੜ ਲੋਕਾਂ ਨੇ ਵੋਟ ਪਾਈ ਹੋਵੇ।

ਭਾਰਤੀ ਜਨਤਾ ਪਾਰਟੀ ਨੇ ਲੋਕਸਭਾ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਲਗਭਗ 4 ਮਹੀਨਿਆਂ ਬਾਅਦ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕ ਸਭਾ ਚੋਣਾਂ, ਰੱਥ ਯਾਤਰਾ-ਅਮਰਨਾਥ ਯਾਤਰਾ, ਕੁਵੈਤ ਰੇਡੀਓ ਦੇ ਹਿੰਦੀ ਸ਼ੋਅ, ਸਥਾਨਕ ਉਤਪਾਦਾਂ, ਵਾਤਾਵਰਨ ਦਿਵਸ ਅਤੇ ਯੋਗ ਦਿਵਸ ਬਾਰੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ 26 ਜੁਲਾਈ ਤੋਂ ਹੋਣ ਵਾਲੇ ਪੈਰਿਸ ਓਲੰਪਿਕ ‘ਚ ਜਾਣ ਵਾਲੀ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਵਾਰ ਓਲੰਪਿਕ ‘ਚ ਪਹਿਲੀ ਵਾਰ ਕੁਝ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਖਿਡਾਰੀ ਵੀ ਵੱਖ-ਵੱਖ ਪੱਧਰ ‘ਤੇ ਉਤਸ਼ਾਹ ਦਿਖਾਉਣਗੇ।

ਇਸ ਤੋਂ ਪਹਿਲਾਂ ‘ਮਨ ਕੀ ਬਾਤ’ ਦਾ 110ਵਾਂ ਐਪੀਸੋਡ ਫਰਵਰੀ ‘ਚ ਪ੍ਰਸਾਰਿਤ ਕੀਤਾ ਗਿਆ ਸੀ। ਉਦੋਂ ਪੀਐਮ ਮੋਦੀ ਨੇ ਕਿਹਾ ਸੀ ਕਿ ਸਿਆਸੀ ਮਰਿਆਦਾ ਕਾਰਨ ਲੋਕ ਸਭਾ ਚੋਣਾਂ ਦੌਰਾਨ ‘ਮਨ ਕੀ ਬਾਤ’ ਦਾ 3 ਮਹੀਨਿਆਂ ਤੱਕ ਪ੍ਰਸਾਰਣ ਨਹੀਂ ਕੀਤਾ ਜਾਵੇਗਾ। ਦੇਸ਼ ਵਾਸੀਆਂ ਅਤੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ।

ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਲੋਕਾਂ ਨੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰੀ ਪ੍ਰਣਾਲੀਆਂ ਵਿੱਚ ਆਪਣਾ ਅਟੁੱਟ ਵਿਸ਼ਵਾਸ ਦੁਹਰਾਇਆ ਹੈ। 2024 ਦੀ ਚੋਣ ਦੁਨੀਆ ਦੀ ਸਭ ਤੋਂ ਵੱਡੀ ਚੋਣ ਸੀ। ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਇੰਨੀ ਵੱਡੀ ਚੋਣ ਕਦੇ ਨਹੀਂ ਹੋਈ, ਜਿਸ ਵਿੱਚ 65 ਕਰੋੜ ਲੋਕਾਂ ਨੇ ਵੋਟ ਪਾਈ ਹੋਵੇ। ਵਿਸ਼ਵ ਵਾਤਾਵਰਨ ਦਿਵਸ ‘ਤੇ ਸ਼ੁਰੂ ਕੀਤੀਆਂ ਗਈਆਂ ਮੁਹਿੰਮਾਂ ‘ਚ ਮਾਂ ਦੇ ਰੁੱਖ ਦਾ ਜ਼ਿਕਰ ਕੀਤਾ ਗਿਆ। ਪੀਐਮ ਮੋਦੀ ਨੇ ਦੱਸਿਆ, ‘ਮੈਂ ਵੀ ਆਪਣੀ ਮਾਂ ਦੇ ਨਾਂ ‘ਤੇ ਇਕ ਰੁੱਖ ਲਗਾਇਆ ਹੈ।’ ਪਿਛਲੇ ਦਸ ਸਾਲਾਂ ਵਿੱਚ ਜੰਗਲਾਤ ਵਿੱਚ ਹੋਏ ਵਾਧੇ ਅਤੇ ਅੰਮ੍ਰਿਤ ਮਹੋਤਸਵ ਦੌਰਾਨ ਬਣੀਆਂ 60 ਹਜ਼ਾਰ ਤੋਂ ਵੱਧ ਝੀਲਾਂ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਮਾਂ ਦੇ ਨਾਂ ’ਤੇ ਰੁੱਖ ਲਗਾਉਣ ਦੀ ਅਪੀਲ ਕੀਤੀ।