- ਖੇਡਾਂ
- No Comment
BCCI ਟੀਮ ਇੰਡੀਆ ਨੂੰ ਦੇਵੇਗਾ ₹125 ਕਰੋੜ, ਬੀ.ਸੀ.ਸੀ.ਆਈ. ਨੇ ਟੀਮ ਇੰਡੀਆ ਲਈ ਆਪਣੀ ਤਿਜੌਰੀ ਖੋਲ੍ਹੀ

ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾਉਣ ਵਾਲੀ ਭਾਰਤੀ ਟੀਮ ਨੂੰ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ। ਬੋਰਡ ਦੇ ਸਕੱਤਰ ਜੈ ਸ਼ਾਹ ਨੇ ਇਸਦਾ ਐਲਾਨ ਕੀਤਾ।
ਭਾਰਤੀ ਕ੍ਰਿਕਟ ਟੀਮ ਨੇ ਟੀ-20 ਵਿਸ਼ਵਕੱਪ ਵਿਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। BCCI ਨੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ‘ਤੇ ਪੈਸੇ ਦੀ ਵਰਖਾ ਕੀਤੀ ਹੈ। ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾਉਣ ਵਾਲੀ ਭਾਰਤੀ ਟੀਮ ਨੂੰ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ। ਬੋਰਡ ਦੇ ਸਕੱਤਰ ਜੈ ਸ਼ਾਹ ਨੇ 30 ਜੂਨ ਨੂੰ ਇਸ ਦਾ ਐਲਾਨ ਕੀਤਾ ਸੀ।

ਇਸ ਤੋਂ ਪਹਿਲਾਂ, ਧੋਨੀ ਦੀ ਕਪਤਾਨੀ ਵਿੱਚ, ਜਦੋਂ ਭਾਰਤ ਨੇ 2007 ਵਿੱਚ ਦੱਖਣੀ ਅਫਰੀਕਾ ਵਿੱਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਅਤੇ ਫਿਰ ਉਸਦੀ ਕਪਤਾਨੀ ਵਿੱਚ 2011 ਵਨਡੇ ਵਿਸ਼ਵ ਚੈਂਪੀਅਨ ਬਣਿਆ, ਤਾਂ ਹਰੇਕ ਖਿਡਾਰੀ ਨੂੰ 2 ਕਰੋੜ ਰੁਪਏ ਦੀ ਨਕਦ ਕੀਮਤ ਦਿੱਤੀ ਗਈ ਸੀ। ਜੈ ਸ਼ਾਹ ਨੇ ਬਿਆਨ ‘ਚ ਕਿਹਾ, ‘ਮੈਂ ਟੀਮ ਇੰਡੀਆ ਨੂੰ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2024 ਜਿੱਤਣ ਲਈ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕਰਦੇ ਹੋਏ ਖੁਸ਼ ਹਾਂ।’

ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਮਿਸਾਲ ਪ੍ਰਤਿਭਾ, ਦ੍ਰਿੜਤਾ ਅਤੇ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਸਾਰੇ ਖਿਡਾਰੀਆਂ, ਕੋਚਾਂ ਅਤੇ ਸਹਿਯੋਗੀ ਸਟਾਫ਼ ਨੂੰ ਵਧਾਈ। ਭਾਰਤ ਨੇ ਬਾਰਬਾਡੋਸ ਵਿੱਚ ਸ਼ਨੀਵਾਰ ਨੂੰ ਇੱਕ ਰੋਮਾਂਚਕ ਫਾਈਨਲ ਵਿੱਚ ਦੱਖਣੀ ਅਫ਼ਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਆਈਸੀਸੀ ਟਰਾਫ਼ੀ ਜਿੱਤ ਲਈ, ਜਿਸ ਨਾਲ 11 ਸਾਲਾਂ ਦੇ ਆਈਸੀਸੀ ਟਰਾਫ਼ੀ ਦੇ ਸੋਕੇ ਨੂੰ ਖ਼ਤਮ ਕੀਤਾ। ਇਕ ਸਮੇਂ ਦੱਖਣੀ ਅਫਰੀਕਾ ਮੈਚ ਆਸਾਨੀ ਨਾਲ ਜਿੱਤਦਾ ਨਜ਼ਰ ਆ ਰਿਹਾ ਸੀ, ਦੱਖਣੀ ਅਫਰੀਕਾ ਨੂੰ 30 ਗੇਂਦਾਂ ‘ਚ ਸਿਰਫ 30 ਦੌੜਾਂ ਦੀ ਲੋੜ ਸੀ ਪਰ ਜਸਪ੍ਰੀਤ ਬੁਮਰਾਹ ਨੇ 15ਵੇਂ ਓਵਰ ‘ਚ ਦਬਾਅ ਬਣਾ ਲਿਆ। ਹਾਰਦਿਕ ਨੇ 16ਵੇਂ ਓਵਰ ਵਿੱਚ ਕਲਾਸੇਨ ਨੂੰ ਆਊਟ ਕੀਤਾ।