POK ‘ਚ ਮਹਿੰਗਾਈ ਖਿਲਾਫ ਪ੍ਰਦਰਸ਼ਨ, ਲੋਕਾਂ ਨੇ ਪੁਲਿਸ ਨਾਲ ਕੀਤੀ ਕੁੱਟਮਾਰ, ਇਕ ਦੀ ਮੌਤ, 100 ਜ਼ਖਮੀ

POK ‘ਚ ਮਹਿੰਗਾਈ ਖਿਲਾਫ ਪ੍ਰਦਰਸ਼ਨ, ਲੋਕਾਂ ਨੇ ਪੁਲਿਸ ਨਾਲ ਕੀਤੀ ਕੁੱਟਮਾਰ, ਇਕ ਦੀ ਮੌਤ, 100 ਜ਼ਖਮੀ

ਜੀਓ ਨਿਊਜ਼ ਦੇ ਅਨੁਸਾਰ, ਏਏਸੀ ਨੇ ਪ੍ਰਦਰਸ਼ਨਾਂ ਦੇ ਵਿਚਕਾਰ ਪੂਰੇ ਪੀਓਕੇ ਵਿੱਚ ਬੰਦ ਦੀ ਅਪੀਲ ਕੀਤੀ। ਇਸ ਤੋਂ ਬਾਅਦ ਸਕੂਲਾਂ, ਦਫ਼ਤਰਾਂ, ਰੈਸਟੋਰੈਂਟਾਂ, ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ ਨੂੰ ਤਾਲੇ ਲੱਗੇ ਹੋਏ ਦੇਖੇ ਗਏ।

ਪਾਕਿਸਤਾਨ ‘ਚ ਨਵੀਂ ਸਰਕਾਰ ਬਣਨ ਦੇ ਬਾਵਜੂਦ ਆਰਥਿਕ ਹਾਲਾਤ ਦਿਨ ਪ੍ਰਤੀਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਕੇ) ਵਿੱਚ ਲਗਾਤਾਰ ਦੂਜੇ ਦਿਨ ਮਹਿੰਗਾਈ ਅਤੇ ਬਿਜਲੀ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਹੋਏ। ਇਸ ਦੌਰਾਨ ਪੁਲਸ ਅਤੇ ਪੀਓਕੇ ਦੀ ਸਿਆਸੀ-ਧਾਰਮਿਕ ਸੰਗਠਨ ਅਵਾਮੀ ਐਕਸ਼ਨ ਕਮੇਟੀ (ਏਏਸੀ) ਵਿਚਾਲੇ ਝੜਪ ਹੋਈ। ਇਸ ‘ਚ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ, ਜਦਕਿ 100 ਜ਼ਖਮੀ ਹੋ ਗਏ।

ਜੀਓ ਨਿਊਜ਼ ਦੇ ਅਨੁਸਾਰ, ਏਏਸੀ ਨੇ ਪ੍ਰਦਰਸ਼ਨਾਂ ਦੇ ਵਿਚਕਾਰ ਪੂਰੇ ਪੀਓਕੇ ਵਿੱਚ ਬੰਦ ਦੀ ਅਪੀਲ ਕੀਤੀ। ਇਸ ਤੋਂ ਬਾਅਦ ਸਕੂਲਾਂ, ਦਫ਼ਤਰਾਂ, ਰੈਸਟੋਰੈਂਟਾਂ, ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ ਨੂੰ ਤਾਲੇ ਲੱਗੇ ਹੋਏ ਦੇਖੇ ਗਏ। ਮਕਬੂਜ਼ਾ ਕਸ਼ਮੀਰ ਦੇ ਮਦੀਨਾ ਬਾਜ਼ਾਰ ‘ਚ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ। ਏਏਸੀ ਵਰਕਰਾਂ ਨੇ ਇੱਥੇ ਰੋਸ ਮਾਰਚ ਕੱਢਿਆ। ਪੁਲਿਸ ਨੇ ਮੁਜ਼ੱਫਰਾਬਾਦ ਦੇ ਰਸਤੇ ‘ਤੇ ਬੈਰੀਕੇਡ ਲਗਾ ਦਿੱਤੇ ਹਨ। ਇਸ ਤੋਂ ਬਾਅਦ ਇਸਲਾਮਗੜ੍ਹ ਨੇੜੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ।

ਪੁਲਿਸ ਨੇ ਦੋਸ਼ ਲਾਇਆ ਕਿ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ‘ਚ ਮੀਰਪੁਰ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਅਦਨਾਨ ਕੁਰੈਸ਼ੀ ਦੀ ਛਾਤੀ ‘ਚ ਗੋਲੀ ਲੱਗੀ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ, ਜਿਸ ਦੇ ਜਵਾਬ ਵਿੱਚ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ। ਮਕਬੂਜ਼ਾ ਕਸ਼ਮੀਰ ‘ਚ ਵਿਗੜਦੇ ਹਾਲਾਤ ਦਰਮਿਆਨ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਸੋਮਵਾਰ ਨੂੰ ਐਮਰਜੈਂਸੀ ਮੀਟਿੰਗ ਬੁਲਾਈ ਹੈ। ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਾਲਾਤ ਸੁਧਾਰਨ ਲਈ ਪ੍ਰਸਤਾਵ ਮੰਗੇ ਹਨ।