ਅਸੀਂ ਅਜਿਹਾ ਸਮਾਜ ਸਿਰਜਣਾ ਚਾਹੁੰਦੇ ਹਾਂ, ਜਿੱਥੇ ਸਰਕਾਰੀ ਦਖਲਅੰਦਾਜ਼ੀ ਘੱਟ ਹੋਵੇ : ਪੀਐੱਮ ਮੋਦੀ

ਅਸੀਂ ਅਜਿਹਾ ਸਮਾਜ ਸਿਰਜਣਾ ਚਾਹੁੰਦੇ ਹਾਂ, ਜਿੱਥੇ ਸਰਕਾਰੀ ਦਖਲਅੰਦਾਜ਼ੀ ਘੱਟ ਹੋਵੇ : ਪੀਐੱਮ ਮੋਦੀ

ਪ੍ਰਧਾਨ ਮੰਤਰੀ ਦੇ 5F ਵਿਜ਼ਨ ਤੋਂ ਪ੍ਰੇਰਨਾ ਲੈ ਕੇ, ਇਸ ਪ੍ਰੋਗਰਾਮ ਵਿੱਚ ਫਾਈਬਰ, ਫੈਬਰਿਕ ਅਤੇ ਫੈਸ਼ਨ ਦੇ ਮਾਧਿਅਮ ਨਾਲ ਫਾਰਮ ਤੋਂ ਲੈ ਕੇ ਵਿਦੇਸ਼ਾਂ ਤੱਕ ਏਕੀਕ੍ਰਿਤ ਫੋਕਸ ਹੈ।

ਦੇਸ਼ ਵਿਚ 2024 ਲੋਕਸਭਾ ਚੋਣਾਂ ਨੂੰ ਘਟ ਸਮਾਂ ਰਹਿ ਗਿਆ ਹੈ ਅਤੇ ਸਾਰੀਆਂ ਹੈ ਰਾਜਨੀਤਿਕ ਪਾਰਟੀਆਂ ਨੇ ਆਪਣੀ ਤਿਆਰੀ ਸ਼ੁਰੂ ਕਰ ਦਿਤੀ ਹੈ। ਭਾਰਤ ਮੰਡਪਮ ਵਿਖੇ ਭਾਰਤ ਟੇਕਸ-2024 ਦੇ ਉਦਘਾਟਨ ਮੌਕੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ, 26 ਜੁਲਾਈ 2023 ਨੂੰ ਪੀਐਮ ਮੋਦੀ ਵੱਲੋਂ ਇਸ ਭਾਰਤ ਮੰਡਪਮ ਦਾ ਉਦਘਾਟਨ ਕੀਤੇ ਸਿਰਫ 7 ਮਹੀਨੇ ਹੋਏ ਹਨ ਅਤੇ ਸਿਰਫ 7 ਮਹੀਨਿਆਂ ਵਿੱਚ, ਇਹ ਸਥਾਨ ਅਤੇ ਸ਼ਾਨ ਵਧਣੀ ਸ਼ੁਰੂ ਹੋ ਗਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ ਟੇਕਸ-2024 ਦਾ ਉਦਘਾਟਨ ਕੀਤਾ। ਇਹ ਦੇਸ਼ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਗਲੋਬਲ ਟੈਕਸਟਾਈਲ ਸਮਾਗਮਾਂ ਵਿੱਚੋਂ ਇੱਕ ਹੈ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਦਰਸ਼ਨਾ ਜਰਦੋਸ਼ ਨੇ ਵੀ ਸ਼ਿਰਕਤ ਕੀਤੀ। ਭਾਰਤ ਟੇਕਸ-2024 ਦਾ ਆਯੋਜਨ 26 ਫਰਵਰੀ ਤੋਂ 29 ਫਰਵਰੀ 2024 ਤੱਕ ਕੀਤਾ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੇ 5F ਵਿਜ਼ਨ ਤੋਂ ਪ੍ਰੇਰਨਾ ਲੈ ਕੇ, ਇਸ ਪ੍ਰੋਗਰਾਮ ਵਿੱਚ ਫਾਈਬਰ, ਫੈਬਰਿਕ ਅਤੇ ਫੈਸ਼ਨ ਦੇ ਮਾਧਿਅਮ ਨਾਲ ਫਾਰਮ ਤੋਂ ਲੈ ਕੇ ਵਿਦੇਸ਼ਾਂ ਤੱਕ ਏਕੀਕ੍ਰਿਤ ਫੋਕਸ ਹੈ। ਜੋ ਸਮੁੱਚੀ ਟੈਕਸਟਾਈਲ ਵੈਲਿਊ ਚੇਨ ਨੂੰ ਕਵਰ ਕਰਦਾ ਹੈ। ਉਦਘਾਟਨ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਅੱਜ ਦਾ ਸਮਾਗਮ ਆਪਣੇ ਆਪ ਵਿੱਚ ਬਹੁਤ ਖਾਸ ਹੈ, ਖਾਸ ਕਰਕੇ ਕਿਉਂਕਿ ਇਹ ਭਾਰਤ ਦੇ ਦੋ ਸਭ ਤੋਂ ਵੱਡੇ ਪ੍ਰਦਰਸ਼ਨੀ ਕੇਂਦਰਾਂ, ਭਾਰਤ ਮੰਡਪਮ ਅਤੇ ਯਸ਼ੋ ਭੂਮੀ ਵਿੱਚ ਇੱਕੋ ਸਮੇਂ ਆਯੋਜਿਤ ਕੀਤਾ ਜਾ ਰਿਹਾ ਹੈ।”

ਪੀਐੱਮ ਮੋਦੀ ਨੇ ਕਿਹਾ, ”ਅੱਜ, 100 ਤੋਂ ਵੱਧ ਦੇਸ਼ਾਂ ਦੇ 3000 ਤੋਂ ਵੱਧ ਪ੍ਰਦਰਸ਼ਕ, 3 ਹਜ਼ਾਰ ਖਰੀਦਦਾਰ ਅਤੇ 40,000 ਵਪਾਰਕ ਮਹਿਮਾਨ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ ਹਨ। ਇਹ ਸਮਾਗਮ ਟੈਕਸਟਾਈਲ ਈਕੋਸਿਸਟਮ ਵਿੱਚ ਮੈਂਬਰਾਂ ਨੂੰ ਮਿਲਣ ਅਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਇੱਕ ਵਧੀਆ ਮੌਕਾ ਹੈ।

ਪੀਐਮ ਮੋਦੀ ਨੇ ਕਿਹਾ, ‘ਅਸੀਂ ਅਜਿਹਾ ਸਮਾਜ ਬਣਾਉਣਾ ਚਾਹੁੰਦੇ ਹਾਂ, ਜਿੱਥੇ ਸਰਕਾਰੀ ਦਖਲਅੰਦਾਜ਼ੀ ਘੱਟ ਹੋਵੇ।’ ਜੇਕਰ ਗਰੀਬ ਲੋੜਵੰਦ ਹੈ, ਤਾਂ ਉਸ ਦੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਮੈਂ 10 ਸਾਲਾਂ ਤੋਂ ਸਰਕਾਰ ਦੀ ਦੂਜਿਆਂ ਦੀ ਜ਼ਿੰਦਗੀ ਵਿਚ ਦਖਲ ਦੇਣ ਦੀ ਆਦਤ ਦੇ ਖਿਲਾਫ ਲੜ ਰਿਹਾ ਹਾਂ ਅਤੇ ਆਉਣ ਵਾਲੇ 5 ਸਾਲਾਂ ਵਿਚ ਯਕੀਨੀ ਤੌਰ ‘ਤੇ ਅਜਿਹਾ ਕਰਨਾ ਜਾਰੀ ਰੱਖਾਂਗਾ।