ਵਾਇਨਾਡ ਲੋਕ ਸਭਾ ਸੀਟ : ਪ੍ਰਿਅੰਕਾ ਗਾਂਧੀ ਅੱਜ ਦਾਖਲ ਕਰੇਗੀ ਨਾਮਜ਼ਦਗੀ, ਭਾਜਪਾ ਨੇ ਨਵਿਆ ਹਰੀਦਾਸ ਨੂੰ ਉਮੀਦਵਾਰ ਬਣਾਇਆ

ਵਾਇਨਾਡ ਲੋਕ ਸਭਾ ਸੀਟ : ਪ੍ਰਿਅੰਕਾ ਗਾਂਧੀ ਅੱਜ ਦਾਖਲ ਕਰੇਗੀ ਨਾਮਜ਼ਦਗੀ, ਭਾਜਪਾ ਨੇ ਨਵਿਆ ਹਰੀਦਾਸ ਨੂੰ ਉਮੀਦਵਾਰ ਬਣਾਇਆ

ਲੋਕ ਸਭਾ ਚੋਣਾਂ 2024 ਵਿੱਚ, ਰਾਹੁਲ ਗਾਂਧੀ ਨੇ ਕੇਰਲ ਦੇ ਵਾਇਨਾਡ ਅਤੇ ਯੂਪੀ ਵਿੱਚ ਰਾਏਬਰੇਲੀ ਲੋਕ ਸਭਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ। ਬਾਅਦ ਵਿੱਚ ਉਸਨੇ ਗਾਂਧੀ ਪਰਿਵਾਰ ਦੀ ਰਵਾਇਤੀ ਸੀਟ ਰਾਏ ਬਰੇਲੀ ਨੂੰ ਚੁਣਿਆ ਅਤੇ ਵਾਇਨਾਡ ਸੀਟ ਛੱਡ ਦਿਤੀ ਸੀ।

ਪ੍ਰਿਅੰਕਾ ਗਾਂਧੀ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਕਾਫੀ ਸਮੇਂ ਤੋਂ ਚਰਚਾ ਸੀ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅੱਜ ਵਾਇਨਾਡ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖ਼ਲ ਕਰੇਗੀ। ਇਸ ਦੌਰਾਨ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ। ਨਾਮਜ਼ਦਗੀ ਤੋਂ ਪਹਿਲਾ ਪ੍ਰਿਅੰਕਾ ਰੋਡ ਸ਼ੋਅ ਵੀ ਕਰੇਗੀ। ਪ੍ਰਿਅੰਕਾ ਗਾਂਧੀ ਪਹਿਲੀ ਵਾਰ ਚੋਣ ਲੜ ਰਹੀ ਹੈ। ਭਾਜਪਾ ਨੇ ਉਨ੍ਹਾਂ ਦੇ ਖਿਲਾਫ ਨਵਿਆ ਹਰੀਦਾਸ ਨੂੰ ਮੈਦਾਨ ‘ਚ ਉਤਾਰਿਆ ਹੈ।

ਪ੍ਰਿਅੰਕਾ ਮੰਗਲਵਾਰ ਰਾਤ ਹੀ ਆਪਣੀ ਮਾਂ ਸੋਨੀਆ ਗਾਂਧੀ ਨਾਲ ਵਾਇਨਾਡ ਪਹੁੰਚੀ ਹੈ। ਦੋਵੇਂ ਕਰਨਾਟਕ ਦੇ ਮੈਸੂਰ ਹਵਾਈ ਅੱਡੇ ‘ਤੇ ਉਤਰੇ ਜਿੱਥੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਦੋਵੇਂ ਸੜਕ ਰਾਹੀਂ ਵਾਇਨਾਡ ਪਹੁੰਚੇ। ਉਹ ਮੈਸੂਰ ਵਿੱਚ ਇੱਕ ਸਾਬਕਾ ਫੌਜੀ ਦੇ ਘਰ ਵੀ ਗਈ। ਪਾਰਟੀ ਸੂਤਰਾਂ ਮੁਤਾਬਕ ਸਾਬਕਾ ਫੌਜੀ ਨੇ ਪ੍ਰਿਅੰਕਾ ਨੂੰ ਦੱਸਿਆ ਕਿ ਉਸ ਦੀ ਬਜ਼ੁਰਗ ਮਾਂ ਹਰ ਰੋਜ਼ ਪ੍ਰਿਅੰਕਾ ਲਈ ਪ੍ਰਾਰਥਨਾ ਕਰਦੀ ਹੈ ਅਤੇ ਉਸ ਨੂੰ ਨਿੱਜੀ ਤੌਰ ‘ਤੇ ਮਿਲਣਾ ਚਾਹੁੰਦੀ ਹੈ। ਇਸ ਤੋਂ ਬਾਅਦ ਪ੍ਰਿਅੰਕਾ ਸਾਬਕਾ ਫੌਜੀ ਦੇ ਘਰ ਗਈ।

ਨਾਮਜ਼ਦਗੀ ਭਰਨ ਤੋਂ ਪਹਿਲਾਂ ਪ੍ਰਿਅੰਕਾ ਰੋਡ ਸ਼ੋਅ ਕਰੇਗੀ। ਇਸ ਦੇ ਲਈ ਰਾਹੁਲ ਗਾਂਧੀ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਰੋਡ ਸ਼ੋਅ ਤੋਂ ਪਹਿਲਾਂ ਜ਼ਿਲਾ ਹੈੱਡਕੁਆਰਟਰ ਕਲਪੇਟਾ ਪਹੁੰਚਣਗੇ। ਲੋਕ ਸਭਾ ਚੋਣਾਂ 2024 ਵਿੱਚ, ਰਾਹੁਲ ਗਾਂਧੀ ਨੇ ਕੇਰਲ ਦੇ ਵਾਇਨਾਡ ਅਤੇ ਯੂਪੀ ਵਿੱਚ ਰਾਏਬਰੇਲੀ ਲੋਕ ਸਭਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ। ਬਾਅਦ ਵਿੱਚ ਉਸਨੇ ਗਾਂਧੀ ਪਰਿਵਾਰ ਦੀ ਰਵਾਇਤੀ ਸੀਟ ਰਾਏ ਬਰੇਲੀ ਨੂੰ ਚੁਣਿਆ ਅਤੇ ਵਾਇਨਾਡ ਸੀਟ ਛੱਡ ਦਿਤੀ ਸੀ।