ਮੱਧ ਪ੍ਰਦੇਸ਼ ਵਿਧਾਨਸਭਾ ਚੋਣਾਂ ‘ਚ ਕਾਂਗਰਸ ਦੀ ਮੁੱਖ ਪ੍ਰਚਾਰਕ ਹੋਵੇਗੀ ਪ੍ਰਿਅੰਕਾ ਗਾਂਧੀ, 40 ਤੋਂ ਵੱਧ ਰੈਲੀਆਂ ਤੇ ਮੀਟਿੰਗਾਂ ਕਰੇਗੀ ਪ੍ਰਿਅੰਕਾ

ਮੱਧ ਪ੍ਰਦੇਸ਼ ਵਿਧਾਨਸਭਾ ਚੋਣਾਂ ‘ਚ ਕਾਂਗਰਸ ਦੀ ਮੁੱਖ ਪ੍ਰਚਾਰਕ ਹੋਵੇਗੀ ਪ੍ਰਿਅੰਕਾ ਗਾਂਧੀ, 40 ਤੋਂ ਵੱਧ ਰੈਲੀਆਂ ਤੇ ਮੀਟਿੰਗਾਂ ਕਰੇਗੀ ਪ੍ਰਿਅੰਕਾ

ਰਾਹੁਲ ਗਾਂਧੀ ਵੀ ਕਈ ਵਾਰ ਪ੍ਰਿਅੰਕਾ ਦੇ ਨਾਲ ਮੱਧ ਪ੍ਰਦੇਸ਼ ਆਉਣਗੇ, ਪਰ ਮੱਧ ਪ੍ਰਦੇਸ਼ ਵਿੱਚ ਪ੍ਰਚਾਰ ਦੀ ਰਣਨੀਤੀ ਨੂੰ ਪ੍ਰਿਅੰਕਾ ਹੀ ਅੰਤਿਮ ਰੂਪ ਦੇਵੇਗੀ। ਮੱਧ ਪ੍ਰਦੇਸ਼ ਦੇ ਨਾਲ-ਨਾਲ ਉਹ ਛੱਤੀਸਗੜ੍ਹ ਦੀ ਚੋਣ ਪ੍ਰਚਾਰ ਦੀ ਕਮਾਨ ਵੀ ਸੰਭਾਲੇਗੀ।

ਦੇਸ਼ ਵਿਚ ਕੁਝ ਮਹੀਨੇ ਬਾਅਦ ਮੱਧ ਪ੍ਰਦੇਸ਼ ਵਿਚ ਵਿਧਾਨਸਭਾ ਚੋਣਾਂ ਹੋਣੀਆਂ ਹਨ, ਜਿਸਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਪਣੀ ਤਿਆਰੀ ਸ਼ੁਰੂ ਕਰ ਦਿਤੀ ਹੈ। ਪ੍ਰਿਅੰਕਾ ਗਾਂਧੀ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਚੋਣ ਮੁਹਿੰਮ ਦੀ ਅਗਵਾਈ ਕਰੇਗੀ। ਉਹ ਮੱਧ ਪ੍ਰਦੇਸ਼ ਵਿੱਚ ਲਗਭਗ 40 ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰੇਗੀ। ਉਹ ਇੱਕ ਦਿਨ ਵਿੱਚ 2 ਤੋਂ 3 ਰੈਲੀਆਂ ਕਰੇਗੀ।

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹਰ ਦੂਜੇ ਦਿਨ ਇੱਥੇ ਆਵੇਗੀ। ਰਾਹੁਲ ਗਾਂਧੀ ਵੀ ਕਈ ਵਾਰ ਪ੍ਰਿਅੰਕਾ ਦੇ ਨਾਲ ਇੱਥੇ ਆਉਣਗੇ, ਪਰ ਮੱਧ ਪ੍ਰਦੇਸ਼ ਵਿੱਚ ਪ੍ਰਚਾਰ ਦੀ ਰਣਨੀਤੀ ਨੂੰ ਪ੍ਰਿਅੰਕਾ ਹੀ ਅੰਤਿਮ ਰੂਪ ਦੇਵੇਗੀ। ਮੱਧ ਪ੍ਰਦੇਸ਼ ਦੇ ਨਾਲ-ਨਾਲ ਉਹ ਛੱਤੀਸਗੜ੍ਹ ਦੀ ਚੋਣ ਪ੍ਰਚਾਰ ਦੀ ਕਮਾਨ ਵੀ ਸੰਭਾਲੇਗੀ।

ਕਾਂਗਰਸ ਦੀ ਰਣਨੀਤੀ ਤਹਿਤ ਰਾਹੁਲ ਰਾਜਸਥਾਨ ਅਤੇ ਤੇਲੰਗਾਨਾ ਦੇ ਪ੍ਰਚਾਰ ਦੀ ਅਗਵਾਈ ਕਰਨਗੇ। ਪ੍ਰਿਅੰਕਾ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤੋਂ ਵੀ ਛੁੱਟੀ ਲੈ ਕੇ ਰਾਜਸਥਾਨ ਅਤੇ ਤੇਲੰਗਾਨਾ ਵਿੱਚ ਕੁਝ ਮੀਟਿੰਗਾਂ ਕਰੇਗੀ। ਕਾਂਗਰਸ ਦੇ ਚੋਣ ਰਣਨੀਤੀਕਾਰਾਂ ਨੇ ਇਸ ਦਾ ਬਲੂਪ੍ਰਿੰਟ ਤਿਆਰ ਕਰ ਲਿਆ ਹੈ। ਪ੍ਰਿਅੰਕਾ ਦੇ ਦਫ਼ਤਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਚੋਣਾਂ ਦਾ ਐਲਾਨ ਹੁੰਦੇ ਹੀ ਪ੍ਰਿਅੰਕਾ ਗਾਂਧੀ ਦਾ ਐਮਪੀ ਵਿੱਚ ਦੌਰਾ ਸ਼ੁਰੂ ਹੋ ਜਾਵੇਗਾ।

ਪ੍ਰਿਅੰਕਾ ਗਾਂਧੀ ਔਸਤਨ ਹਰ ਦੂਜੇ-ਤੀਜੇ ਦਿਨ ਮੱਧ ਪ੍ਰਦੇਸ਼ ਵਿੱਚ ਹੋਵੇਗੀ। ਕਾਂਗਰਸ ਦੀ ਕੌਮੀ ਲੀਡਰਸ਼ਿਪ ਦੀ ਵਿਉਂਤਬੰਦੀ ਕੀਤੀ ਗਈ ਹੈ, ਜਿਸ ਅਨੁਸਾਰ ਰਾਹੁਲ ਗਾਂਧੀ ਨੂੰ ਰਾਜਸਥਾਨ ਅਤੇ ਤੇਲੰਗਾਨਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਦਕਿ ਪ੍ਰਿਅੰਕਾ ਗਾਂਧੀ ਨੂੰ ਮੱਧ ਪ੍ਰਦੇਸ਼ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕਈ ਵਾਰ ਰਾਹੁਲ ਗਾਂਧੀ ਵੀ ਪ੍ਰਿਅੰਕਾ ਗਾਂਧੀ ਨਾਲ ਇਕੱਠੇ ਨਜ਼ਰ ਆਉਣਗੇ।

ਇਸ ਦੌਰਾਨ ਪ੍ਰਿਅੰਕਾ ਗਾਂਧੀ ਦੇ ਨਾਲ ਰਾਹੁਲ ਗਾਂਧੀ ਵੀ ਜਨ ਸਭਾ ਨੂੰ ਸੰਬੋਧਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਚੋਣਾਂ ਦਾ ਐਲਾਨ ਹੁੰਦੇ ਹੀ ਪ੍ਰਿਅੰਕਾ ਗਾਂਧੀ ਦਾ ਮੱਧ ਪ੍ਰਦੇਸ਼ ਦੌਰਾ ਸ਼ੁਰੂ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ 5 ਗਾਰੰਟੀਆਂ ਦਿੱਤੀਆਂ ਹਨ। ਇਨ੍ਹਾਂ ਗਾਰੰਟੀਆਂ ਵਿੱਚ ਹਰ ਪਰਿਵਾਰ ਨੂੰ 200 ਯੂਨਿਟ ਤੱਕ ਮੁਫਤ ਬਿਜਲੀ, ਬੇਰੁਜ਼ਗਾਰ ਗ੍ਰੈਜੂਏਟ ਨੂੰ 3,000 ਰੁਪਏ ਬੇਰੁਜ਼ਗਾਰੀ ਭੱਤਾ ਅਤੇ ਡਿਪਲੋਮਾ ਧਾਰਕਾਂ ਨੂੰ 1,500 ਰੁਪਏ ਪ੍ਰਤੀ ਮਹੀਨਾ, ਪਰਿਵਾਰ ਦੀ ਇੱਕ ਔਰਤ ਨੂੰ 2,000 ਰੁਪਏ, ਗਰੀਬਾਂ ਨੂੰ ਹਰ ਮਹੀਨੇ 10 ਕਿਲੋ ਮੁਫਤ ਅਨਾਜ, ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਕਰਨਾ ਸ਼ਾਮਲ ਹੈ।