‘ਆਪ’ ਨਾਲ ਗਠਜੋੜ ਵਿਰੁੱਧ ਪੰਜਾਬ ਕਾਂਗਰਸ ਦੇ ਆਗੂ, ਹਰਿਆਣਾ ਚੋਣਾਂ ‘ਚ ਇਕੱਲਿਆਂ ਲੜਨ ਦੀ ਦਿਤੀ ਸਲਾਹ

‘ਆਪ’ ਨਾਲ ਗਠਜੋੜ ਵਿਰੁੱਧ ਪੰਜਾਬ ਕਾਂਗਰਸ ਦੇ ਆਗੂ, ਹਰਿਆਣਾ ਚੋਣਾਂ ‘ਚ ਇਕੱਲਿਆਂ ਲੜਨ ਦੀ ਦਿਤੀ ਸਲਾਹ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਗੈਰ ਰਸਮੀ ਗੱਲਬਾਤ ਦੌਰਾਨ ਕਿਹਾ ਕਿ ਇਸ ਸਬੰਧੀ ਅੰਤਿਮ ਫੈਸਲਾ ਹਾਈਕਮਾਂਡ ਨੇ ਹੀ ਲੈਣਾ ਹੈ, ਪਰ ਉਹ ਨਿੱਜੀ ਤੌਰ ‘ਤੇ ‘ਆਪ’ ਨਾਲ ਗਠਜੋੜ ਦੇ ਖਿਲਾਫ ਹਨ।

ਹਰਿਆਣਾ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਹਾਈਕਮਾਂਡ ਆਮ ਆਦਮੀ ਪਾਰਟੀ ਨਾਲ ਗਠਜੋੜ ਦੇ ਪੱਖ ਵਿਚ ਹੈ। ਪਰ ਪੰਜਾਬ ਦੇ ਕਾਂਗਰਸੀ ਹਰਿਆਣਾ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਦੇ ਹੱਕ ਵਿੱਚ ਨਹੀਂ ਹਨ। ਹਾਲਾਂਕਿ ਦੋਵਾਂ ਪਾਰਟੀਆਂ ਦੀ ਹਾਈਕਮਾਂਡ ਇਹ ਗਠਜੋੜ ਚਾਹੁੰਦੀ ਹੈ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਗੈਰ ਰਸਮੀ ਗੱਲਬਾਤ ਦੌਰਾਨ ਕਿਹਾ ਕਿ ਇਸ ਸਬੰਧੀ ਅੰਤਿਮ ਫੈਸਲਾ ਹਾਈਕਮਾਂਡ ਨੇ ਹੀ ਲੈਣਾ ਹੈ ਪਰ ਉਹ ਨਿੱਜੀ ਤੌਰ ‘ਤੇ ‘ਆਪ’ ਨਾਲ ਗਠਜੋੜ ਦੇ ਖਿਲਾਫ ਹਨ। ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗੁਬਾਰਾ ਫਟ ਗਿਆ ਹੈ। ਉਨ੍ਹਾਂ ਕੋਲ ਕਰਨ ਲਈ ਕੁਝ ਨਹੀਂ ਹੈ। ਹਰਿਆਣਾ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ਅਤੇ ਹਲਕਿਆਂ ਦੀ ਚੋਣ ਨੂੰ ਲੈ ਕੇ ਗਠਜੋੜ ਦੀ ਗੱਲਬਾਤ ‘ਚ ਵੱਡਾ ਅੜਿੱਕਾ ਖੜ੍ਹਾ ਹੋ ਗਿਆ ਹੈ।

ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਮੌਜੂਦਾ ਫਾਰਮੂਲੇ ‘ਤੇ ਅੜੀ ਰਹੀ ਤਾਂ ਗਠਜੋੜ ਨਹੀਂ ਹੋਵੇਗਾ। ਅਜਿਹੇ ‘ਚ ‘ਆਪ’ ਹਰਿਆਣਾ ‘ਚ 50 ਸੀਟਾਂ ‘ਤੇ ਚੋਣ ਲੜੇਗੀ। ਕਾਂਗਰਸ ਅਤੇ ਭਾਜਪਾ ਦੇ ਕਈ ਬਾਗੀਆਂ ਦੇ ‘ਆਪ’ ਦੀ ਟਿਕਟ ‘ਤੇ ਚੋਣ ਲੜਨ ਦੇ ਆਸਾਰ ਹਨ। ਕਾਂਗਰਸ ਨੇ ਪੰਜਾਬ ਵਿਚ ਹਾਲੀਆ ਲੋਕ ਸਭਾ ਚੋਣਾਂ ਵੀ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਲੜੀਆਂ ਸਨ। ਕਾਂਗਰਸ ਨੇ ਸੂਬੇ ਦੀਆਂ 9 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਇਕ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ ਸੀ।