ਪੈਰਿਸ ਓਲੰਪਿਕ 2024 ਦੇ 5ਵੇਂ ਦਿਨ ਅੱਜ ਪੀਵੀ ਸਿੰਧੂ ਅਤੇ ਸ਼੍ਰੀਜਾ ਅਕੁਲਾ ਐਕਸ਼ਨ ਵਿੱਚ ਨਜ਼ਰ ਆਉਣਗੇ

ਪੈਰਿਸ ਓਲੰਪਿਕ 2024 ਦੇ 5ਵੇਂ ਦਿਨ ਅੱਜ ਪੀਵੀ ਸਿੰਧੂ ਅਤੇ ਸ਼੍ਰੀਜਾ ਅਕੁਲਾ ਐਕਸ਼ਨ ਵਿੱਚ ਨਜ਼ਰ ਆਉਣਗੇ

ਅੱਜ ਭਾਰਤੀ ਅਥਲੀਟ ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਘੋੜ ਸਵਾਰੀ, ਟੇਬਲ ਟੈਨਿਸ, ਬੈਡਮਿੰਟਨ ਅਤੇ ਮੁੱਕੇਬਾਜ਼ੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਕੁਆਲੀਫਾਇੰਗ ਜਾਂ ਗਰੁੱਪ ਪੜਾਅ ਦੇ ਮੈਚਾਂ ਵਿੱਚ ਐਕਸ਼ਨ ਵਿੱਚ ਨਜ਼ਰ ਆਉਣਗੇ।

ਭਾਰਤ ਨੇ ਪੈਰਿਸ ਓਲੰਪਿਕ 2024 ਵਿਚ ਸ਼ਾਨਦਾਰ ਸ਼ੁਰੁਆਤ ਕੀਤੀ ਹੈ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋ ਰਹੀਆਂ 33ਵੀਆਂ ਸਮਰ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ 4 ਦਿਨਾਂ ਦੇ ਐਕਸ਼ਨ ਵਿੱਚ 2 ਮੈਡਲ ਜਿੱਤੇ ਹਨ। ਇਹ ਦੋਵੇਂ ਮੈਡਲ ਵੱਖ-ਵੱਖ ਸ਼ੂਟਿੰਗ ਈਵੈਂਟਸ ‘ਚ ਆਏ ਹਨ, ਜਿਨ੍ਹਾਂ ‘ਚ ਮਨੂ ਭਾਕਰ ਦੋਵਾਂ ‘ਚ ਸ਼ਾਮਲ ਸੀ।

ਮਨੂ ਨੇ ਜਿੱਥੇ ਪਹਿਲਾਂ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ, ਇਸ ਤੋਂ ਬਾਅਦ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਨਿਸ਼ਾਨੇਬਾਜ਼ੀ ਵਿੱਚ ਮਿਕਸਡ ਟੀਮ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ।

ਜੇਕਰ ਅਸੀਂ ਪੰਜਵੇਂ ਦਿਨ ਯਾਨੀ 31 ਜੁਲਾਈ ਦੇ ਭਾਰਤ ਦੇ ਪ੍ਰੋਗਰਾਮ ‘ਤੇ ਨਜ਼ਰ ਮਾਰੀਏ ਤਾਂ ਕੋਈ ਵੀ ਐਥਲੀਟ ਤਮਗਾ ਮੁਕਾਬਲੇ ‘ਚ ਹਿੱਸਾ ਲੈਂਦਾ ਨਜ਼ਰ ਨਹੀਂ ਆਵੇਗਾ। ਪੈਰਿਸ ਓਲੰਪਿਕ ਵਿੱਚ ਅੱਜ ਭਾਰਤੀ ਅਥਲੀਟ ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਘੋੜ ਸਵਾਰੀ, ਟੇਬਲ ਟੈਨਿਸ, ਬੈਡਮਿੰਟਨ ਅਤੇ ਮੁੱਕੇਬਾਜ਼ੀ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਕੁਆਲੀਫਾਇੰਗ ਜਾਂ ਗਰੁੱਪ ਪੜਾਅ ਦੇ ਮੈਚਾਂ ਵਿੱਚ ਐਕਸ਼ਨ ਵਿੱਚ ਨਜ਼ਰ ਆਉਣਗੇ। ਮਨਿਕਾ ਬੱਤਰਾ ਪ੍ਰੀ-ਕੁਆਰਟਰ ਫਾਈਨਲ ਮੈਚ ਖੇਡੇਗੀ, ਲਵਲੀਨਾ ਮੁੱਕੇਬਾਜ਼ੀ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਜੇਕਰ ਪੈਰਿਸ ਓਲੰਪਿਕ ਦੇ 5ਵੇਂ ਦਿਨ ਭਾਰਤ ਦੇ ਸ਼ੈਡਿਊਲ ਦੀ ਗੱਲ ਕਰੀਏ ਤਾਂ ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਪ੍ਰੀ-ਕੁਆਰਟਰ ਫਾਈਨਲ ਮੈਚ ਖੇਡੇਗੀ ਜਦੋਂਕਿ ਸ਼੍ਰੀਜਾ ਅਕੁਲਾ ਰਾਊਂਡ ਆਫ 32 ਵਿੱਚ ਸਿੰਗਾਪੁਰ ਦੀ ਖਿਡਾਰਨ ਨਾਲ ਭਿੜੇਗੀ। ਦੋ ਵਾਰ ਓਲੰਪਿਕ ‘ਚ ਤਮਗਾ ਜਿੱਤਣ ਵਾਲੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵੀ ਅੱਜ ਐਕਸ਼ਨ ‘ਚ ਨਜ਼ਰ ਆਵੇਗੀ, ਜਿਸ ‘ਚ ਉਹ ਗਰੁੱਪ-ਐੱਮ ‘ਚ ਆਪਣੇ ਅਗਲੇ ਮੈਚ ‘ਚ ਇਸਟੋਨੀਅਨ ਖਿਡਾਰਨ ਨਾਲ ਭਿੜੇਗੀ।