ਪਹਿਲਵਾਨਾਂ ਦੇ ਅਖਾੜੇ ‘ਚ ਪਹੁੰਚੇ ਰਾਹੁਲ ਗਾਂਧੀ : ਦੀਪਕ ਪੂਨੀਆ ਅਤੇ ਬਜਰੰਗ ਪੂਨੀਆ ਨਾਲ ਕੁਸ਼ਤੀ ਸੰਘ ਵਿਵਾਦ ਵਿਚਾਲੇ ਕੀਤੀ ਮੁਲਾਕਾਤ

ਪਹਿਲਵਾਨਾਂ ਦੇ ਅਖਾੜੇ ‘ਚ ਪਹੁੰਚੇ ਰਾਹੁਲ ਗਾਂਧੀ : ਦੀਪਕ ਪੂਨੀਆ ਅਤੇ ਬਜਰੰਗ ਪੂਨੀਆ ਨਾਲ ਕੁਸ਼ਤੀ ਸੰਘ ਵਿਵਾਦ ਵਿਚਾਲੇ ਕੀਤੀ ਮੁਲਾਕਾਤ

ਵਿਨੇਸ਼ ਫੋਗਾਟ ਨੇ ਵੀ ਆਪਣਾ ਅਰਜੁਨ ਐਵਾਰਡ ਅਤੇ ਮੇਜਰ ਧਿਆਨਚੰਦ ਖੇਲ ਰਤਨ ਵਾਪਸ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਅੱਜ ਰਾਹੁਲ ਗਾਂਧੀ ਪਹਿਲਵਾਨਾਂ ਨੂੰ ਮਿਲਣ ਲਈ ਵਰਿੰਦਰ ਅਖਾੜਾ ਪਹੁੰਚੇ।

ਪ੍ਰਿਅੰਕਾ ਗਾਂਧੀ ਤੋਂ ਬਾਅਦ ਰਾਹੁਲ ਗਾਂਧੀ ਵੀ ਕੁਸ਼ਤੀ ਸੰਘ ਵਿਵਾਦ ਵਿਚਾਲੇ ਪਹਿਲਵਾਨਾਂ ਨੂੰ ਮਿਲਣ ਗਏ। ਪਹਿਲਵਾਨਾਂ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜਭੂਸ਼ਣ ਸ਼ਰਨ ਸਿੰਘ ਵਿਚਾਲੇ ਲਗਾਤਾਰ ਤਕਰਾਰ ਜਾਰੀ ਹੈ। ਇਸ ਦੌਰਾਨ ਅੱਜ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਹਰਿਆਣਾ ਦੇ ਪਹਿਲਵਾਨ ਦੀਪਕ ਪੂਨੀਆ ਦੇ ਪਿੰਡ ਪਹਿਲਵਾਨਾਂ ਨੂੰ ਮਿਲਣ ਪੁੱਜੇ।

ਤੁਹਾਨੂੰ ਦੱਸ ਦੇਈਏ ਕਿ ਪਹਿਲਵਾਨ ਲਗਾਤਾਰ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਪਹਿਲਵਾਨਾਂ ਦਾ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ੀ ਬ੍ਰਿਜ ਭੂਸ਼ਣ ਸਿੰਘ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਜਦੋਂ ਬ੍ਰਿਜ ਭੂਸ਼ਣ ਦੇ ਕਰੀਬੀ ਸੰਜੇ ਸਿੰਘ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਵਿੱਚ ਪ੍ਰਧਾਨ ਚੁਣੇ ਗਏ ਤਾਂ ਸਾਕਸ਼ੀ ਮਲਿਕ ਨੇ ਵਿਰੋਧ ਵਿੱਚ ਕੁਸ਼ਤੀ ਛੱਡਣ ਦਾ ਐਲਾਨ ਕਰ ਦਿੱਤਾ, ਜਦੋਂਕਿ ਬਜਰੰਗ ਪੂਨੀਆ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਸਾਹਮਣੇ ਫੁੱਟਪਾਥ ‘ਤੇ ਆਪਣਾ ਪਦਮਸ਼੍ਰੀ ਛੱਡ ਦਿੱਤਾ। ਇਸ ਤੋਂ ਬਾਅਦ ਸਰਕਾਰ ਨੇ ਫੈਡਰੇਸ਼ਨ ਨੂੰ ਹੀ ਮੁਅੱਤਲ ਕਰ ਦਿੱਤਾ।

ਇਸ ਦੌਰਾਨ ਵਿਨੇਸ਼ ਫੋਗਾਟ ਨੇ ਵੀ ਆਪਣਾ ਅਰਜੁਨ ਐਵਾਰਡ ਅਤੇ ਮੇਜਰ ਧਿਆਨਚੰਦ ਖੇਲ ਰਤਨ ਵਾਪਸ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਅੱਜ ਰਾਹੁਲ ਗਾਂਧੀ ਪਹਿਲਵਾਨਾਂ ਨੂੰ ਮਿਲਣ ਲਈ ਵਰਿੰਦਰ ਅਖਾੜਾ ਪੁੱਜੇ ਹਨ। ਰਾਹੁਲ ਗਾਂਧੀ ਝੱਜਰ ਜ਼ਿਲ੍ਹੇ ਦੇ ਛਾਰਾ ਪਿੰਡ ਪੁੱਜੇ ਅਤੇ ਉੱਥੇ ਮੌਜੂਦ ਪਹਿਲਵਾਨਾਂ ਨਾਲ ਵਰਿੰਦਰ ਅਖਾੜੇ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਬਜਰੰਗ ਪੁਨੀਆ ਵੀ ਮੌਕੇ ‘ਤੇ ਮੌਜੂਦ ਸਨ। ਦੱਸ ਦੇਈਏ ਕਿ ਦੀਪਕ ਅਤੇ ਬਜਰੰਗ ਪੂਨੀਆ ਨੇ ਆਪਣੀ ਕੁਸ਼ਤੀ ਦੀ ਸ਼ੁਰੂਆਤ ਛਾਰਾ ਪਿੰਡ ਦੇ ਵਰਿੰਦਰ ਅਖਾੜੇ ਤੋਂ ਕੀਤੀ ਸੀ। ਛਾਰਾ ਪਿੰਡ ਦੀਪਕ ਪੁਨੀਆ ਦਾ ਪਿੰਡ ਹੈ। ਇਸ ਬਾਰੇ ਬਜਰੰਗ ਪੂਨੀਆ ਨੇ ਕਿਹਾ ਕਿ ਰਾਹੁਲ ਗਾਂਧੀ ਸਾਡੀ ਰੈਸਲਿੰਗ ਰੁਟੀਨ ਦੇਖਣ ਆਏ ਸਨ, ਰਾਹੁਲ ਗਾਂਧੀ ਨੇ ਇੱਥੇ ਕੁਸ਼ਤੀ ਵੀ ਕੀਤੀ। ਰਾਹੁਲ ਗਾਂਧੀ ਇੱਥੇ ਇੱਕ ਪਹਿਲਵਾਨ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦੇਖਣ ਆਏ ਸਨ।