CWC ਦੀ ਬੈਠਕ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ, ਕਾਂਗਰਸ ਸ਼ਾਸਿਤ ਰਾਜਾਂ ‘ਚ ਜਾਤੀ ਜਨਗਣਨਾ ਹੋਵੇਗੀ, ਭਾਜਪਾ ‘ਤੇ ਵੀ ਦਬਾਅ ਪਾਵਾਂਗੇ

CWC ਦੀ ਬੈਠਕ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ, ਕਾਂਗਰਸ ਸ਼ਾਸਿਤ ਰਾਜਾਂ ‘ਚ ਜਾਤੀ ਜਨਗਣਨਾ ਹੋਵੇਗੀ, ਭਾਜਪਾ ‘ਤੇ ਵੀ ਦਬਾਅ ਪਾਵਾਂਗੇ

ਦਿੱਲੀ ‘ਚ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ, ਜਿਨ੍ਹਾਂ ਸੂਬਿਆਂ ‘ਚ ਸਾਡੀ ਸਰਕਾਰ ਹੈ ਉੱਥੇ ਜਾਤੀ ਜਨਗਣਨਾ ਕੀਤੀ ਜਾਵੇਗੀ। ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਵਿੱਚ ਸਾਡੀ ਸਰਕਾਰ ਆ ਰਹੀ ਹੈ। ਸਾਡੇ ਕੋਲ ਜਾਤੀ ਜਨਗਣਨਾ ਦੇ ਅੰਕੜੇ ਨਹੀਂ ਹਨ, ਜੇਕਰ ਸਰਕਾਰ ਉਹ ਅੰਕੜੇ ਜਾਰੀ ਨਹੀਂ ਕਰਦੀ ਤਾਂ ਸਾਡੀ ਸਰਕਾਰ ਆਉਣ ‘ਤੇ ਅਸੀਂ ਇਸਨੂੰ ਜਾਰੀ ਕਰਾਂਗੇ।


ਕਾਂਗਰਸ ਵਰਕਿੰਗ ਕਮੇਟੀ (CWC) ਦੀ ਸੋਮਵਾਰ (9 ਸਤੰਬਰ) ਨੂੰ ਬੈਠਕ ਹੋਈ। ਇਸ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸਮੇਤ ਪਾਰਟੀ ਦੇ ਕਈ ਨੇਤਾ ਸ਼ਾਮਲ ਹੋਏ।

ਦਿੱਲੀ ‘ਚ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ, ਜਿਨ੍ਹਾਂ ਸੂਬਿਆਂ ‘ਚ ਸਾਡੀ ਸਰਕਾਰ ਹੈ ਉੱਥੇ ਜਾਤੀ ਜਨਗਣਨਾ ਕੀਤੀ ਜਾਵੇਗੀ। ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਵਿੱਚ ਸਾਡੀ ਸਰਕਾਰ ਆ ਰਹੀ ਹੈ। ਸਾਡੇ ਕੋਲ ਜਾਤੀ ਜਨਗਣਨਾ ਦੇ ਅੰਕੜੇ ਨਹੀਂ ਹਨ, ਜੇਕਰ ਸਰਕਾਰ ਉਹ ਅੰਕੜੇ ਜਾਰੀ ਨਹੀਂ ਕਰਦੀ ਤਾਂ ਸਾਡੀ ਸਰਕਾਰ ਆਉਣ ‘ਤੇ ਅਸੀਂ ਇਸ ਨੂੰ ਜਾਰੀ ਕਰਾਂਗੇ।

ਰਾਹੁਲ ਨੇ ਪੁੱਛਿਆ ਕਿ ਇਸ ਦੇਸ਼ ਵਿੱਚ ਕਿਸਦੀ ਕਿੰਨੀ ਆਬਾਦੀ ਹੈ। ਸਵਾਲ ਇਹ ਹੈ ਕਿ ਕੀ ਦੇਸ਼ ਦੀ ਦੌਲਤ ਇਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਹੈ ਜਾਂ ਨਹੀਂ। ਦੇਸ਼ ਦੀਆਂ ਸੰਸਥਾਵਾਂ ਵਿੱਚ ਕਿੰਨੇ ਆਦਿਵਾਸੀ, ਓਬੀਸੀ ਅਤੇ ਦਲਿਤ ਹਨ, ਇਹ ਸਵਾਲ ਹੈ। ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਤੁਸੀਂ ਦੇਸ਼ ਨੂੰ ਤੋੜਨਾ ਚਾਹੁੰਦੇ ਹੋ, ਇਸ ‘ਤੇ ਤੁਸੀਂ ਕੀ ਕਹੋਗੇ। ਇਸ ਤੋਂ ਪਹਿਲਾਂ ਬੈਠਕ ‘ਚ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਸਮੇਤ ਕਈ ਨੇਤਾ ਮੌਜੂਦ ਸਨ।

ਮੀਟਿੰਗ ਦੌਰਾਨ, ਖੜਗੇ ਨੇ ਕਿਹਾ- ਕਲਿਆਣਕਾਰੀ ਯੋਜਨਾਵਾਂ ਵਿੱਚ ਉਚਿਤ ਭਾਗੀਦਾਰੀ ਲਈ ਸਮਾਜ ਦੇ ਕਮਜ਼ੋਰ ਵਰਗਾਂ ਦੀ ਸਥਿਤੀ ਬਾਰੇ ਸਮਾਜਿਕ-ਆਰਥਿਕ ਅੰਕੜਿਆਂ ਦਾ ਹੋਣਾ ਜ਼ਰੂਰੀ ਹੈ। ਕਾਂਗਰਸ ਦੇਸ਼ ਵਿਆਪੀ ਜਾਤੀ ਜਨਗਣਨਾ ਦੀ ਮੰਗ ਲਗਾਤਾਰ ਉਠਾ ਰਹੀ ਹੈ, ਪਰ ਭਾਜਪਾ ਇਸ ਮੁੱਦੇ ‘ਤੇ ਚੁੱਪ ਹੈ। ਇਸ ਤੋਂ ਪਹਿਲਾਂ 16 ਸਤੰਬਰ ਨੂੰ ਹੈਦਰਾਬਾਦ ਵਿੱਚ CWC ਦੀ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਸ਼ਾਮਲ ਹੋਏ ਸਨ। ਬੈਠਕ ‘ਚ ਪੇਸ਼ ਪ੍ਰਸਤਾਵ ‘ਚ ਕਿਹਾ ਗਿਆ ਕਿ ਕੇਂਦਰ ਸਰਕਾਰ ਸਿਆਸੀ, ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਦੇ ਮੋਰਚੇ ‘ਤੇ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਦਾਅਵਾ ਕੀਤਾ ਗਿਆ ਕਿ ਭਾਜਪਾ ਦੇਸ਼ ਦੇ ਸੰਵਿਧਾਨਕ ਅਤੇ ਸੰਘੀ ਢਾਂਚੇ ਲਈ ਚੁਣੌਤੀ ਹੈ।

ਇਸ ਬੈਠਕ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਸੀ ਕਿ ਮੋਦੀ ਸਰਕਾਰ ਮਹਿੰਗਾਈ, ਬੇਰੁਜ਼ਗਾਰੀ, ਮਨੀਪੁਰ ਹਿੰਸਾ ਅਤੇ ਅਸਮਾਨਤਾ ਨੂੰ ਰੋਕਣ ਦੇ ਮੁੱਦਿਆਂ ‘ਤੇ ਪੂਰੀ ਤਰ੍ਹਾਂ ਫੇਲ ਹੋ ਰਹੀ ਹੈ। ਖੜਗੇ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਇੰਡੀਅਨ ਨੈਸ਼ਨਲ ਇਨਕਲੂਸਿਵ ਅਲਾਇੰਸ (I.N.D.I.A.) ਨੂੰ ਸਫਲਤਾ ਮਿਲ ਰਹੀ ਹੈ, ਭਾਜਪਾ ਸਰਕਾਰ ਵਿਰੋਧੀ ਪਾਰਟੀਆਂ ਖਿਲਾਫ ਕਾਰਵਾਈ ਕਰਨ ‘ਚ ਲੱਗੀ ਹੋਈ ਹੈ।