ਐਨੀਮਲ ਟੀਜ਼ਰ ਆਉਟ : ਰਣਬੀਰ ਕਪੂਰ ਜਬਰਦਸਤ ਅਵਤਾਰ ‘ਚ ਆਏ ਨਜ਼ਰ, ਬੌਬੀ ਦਿਓਲ ਬਣੇ ਖਤਰਨਾਕ ਖਲਨਾਇਕ

ਐਨੀਮਲ ਟੀਜ਼ਰ ਆਉਟ : ਰਣਬੀਰ ਕਪੂਰ ਜਬਰਦਸਤ ਅਵਤਾਰ ‘ਚ ਆਏ ਨਜ਼ਰ, ਬੌਬੀ ਦਿਓਲ ਬਣੇ ਖਤਰਨਾਕ ਖਲਨਾਇਕ

ਟੀਜ਼ਰ ਦੀ ਸ਼ੁਰੂਆਤ ਰਸ਼ਮਿਕਾ ਮੰਡੰਨਾ ਅਤੇ ਰਣਬੀਰ ਕਪੂਰ ਦੇ ਸੀਨ ਨਾਲ ਹੁੰਦੀ ਹੈ। ਅੰਤ ‘ਚ ਬੌਬੀ ਦਿਓਲ ਇਕ ਦਮਦਾਰ ਲੁੱਕ ‘ਚ ਨਜ਼ਰ ਆਉਂਦੇ ਹਨ । ਫਿਲਮ ‘ਚ ਬੌਬੀ ਨੇ ਖਲਨਾਇਕ ਦਾ ਕਿਰਦਾਰ ਨਿਭਾਇਆ ਹੈ।

ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ‘ਐਨੀਮਲ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਅਦਾਕਾਰ ਦੀ ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸ਼ਾਹਿਤ ਹਨ। ਰਣਬੀਰ ਕਪੂਰ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਐਨੀਮਲ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਰਣਬੀਰ ਪਹਿਲੀ ਵਾਰ ਵੱਖਰੇ ਲੁੱਕ ਨਾਲ ਨਜ਼ਰ ਆਉਣਗੇ।

ਅਨਿਲ ਕਪੂਰ ਨੇ ਉਨ੍ਹਾਂ ਦੇ ਪਿਤਾ ਦੀ ਭੂਮਿਕਾ ਨਿਭਾਈ ਹੈ। ਟੀਜ਼ਰ ‘ਚ ਪਿਓ-ਪੁੱਤ ਦਾ ਵੱਖਰਾ ਚਿਹਰਾ ਦੇਖਣ ਨੂੰ ਮਿਲੇਗਾ। ਦੋਵਾਂ ਵਿਚਾਲੇ ਆਹਮੋ-ਸਾਹਮਣੇ ਹੋਣ ਦਾ ਕਾਰਨ ਕੀ ਹੈ, ਕੀ ਇਸ ਦੇ ਪਿੱਛੇ ਕੋਈ ਇਤਿਹਾਸ ਹੈ? ਟੀਜ਼ਰ ‘ਚ ਇਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ‘ਚ ਰਸ਼ਮਿਕਾ ਮੰਡੰਨਾ ਮੁੱਖ ਅਦਾਕਾਰਾ ਹੈ।

ਟੀਜ਼ਰ ਦੀ ਸ਼ੁਰੂਆਤ ਰਸ਼ਮਿਕਾ ਮੰਡੰਨਾ ਅਤੇ ਰਣਬੀਰ ਕਪੂਰ ਦੇ ਸੀਨ ਨਾਲ ਹੁੰਦੀ ਹੈ। ਅੰਤ ‘ਚ ਬੌਬੀ ਦਿਓਲ ਇਕ ਦਮਦਾਰ ਲੁੱਕ ‘ਚ ਨਜ਼ਰ ਆਉਂਦੇ ਹਨ । ਫਿਲਮ ‘ਚ ਬੌਬੀ ਨੇ ਖਲਨਾਇਕ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ ਹਨ। ਜਿਕਰਯੋਗ ਹੈ ਕਿ ਅੱਜ ਰਣਬੀਰ ਕਪੂਰ ਦਾ ਵੀ ਜਨਮਦਿਨ ਹੈ। ਇਸ ਮੌਕੇ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ।

ਸੰਦੀਪ ਵੰਗਾ ਰੈੱਡੀ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 1 ਦਸੰਬਰ ਨੂੰ ਰਿਲੀਜ਼ ਹੋਵੇਗੀ। ਸੰਦੀਪ ਰੈਡੀ ਵਾਂਗਾ ਨੇ ਕਬੀਰ ਸਿੰਘ ਦਾ ਨਿਰਦੇਸ਼ਨ ਕੀਤਾ ਸੀ। ਐਨੀਮਲ ਇੱਕ ਅਜਿਹੀ ਫ਼ਿਲਮ ਹੈ, ਜਿਸਦਾ ਰਣਬੀਰ ਕਪੂਰ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਦੀ ਪਿਛਲੀ ਫਿਲਮ ‘ਤੂ ਝੂਠੀ ਮੈਂ ਮੱਕਾਰ’ ਵੀ ਹਿੱਟ ਰਹੀ ਸੀ। ਇਸ ਫਿਲਮ ਵਿੱਚ ਉਸਨੇ ਇੱਕ ਕੂਲ, ਫੰਕੀ ਅਤੇ ਲਵਰ ਬੁਆਏ ਟਾਈਪ ਰੋਲ ਨਿਭਾਇਆ ਸੀ।

ਐਨੀਮਲ ਬਿਲਕੁਲ ਉਲਟ ਹੈ, ਇਸ ‘ਚ ਰਣਬੀਰ ਦੀ ਹਮਲਾਵਰ ਇਮੇਜ ਨਜ਼ਰ ਆ ਰਹੀ ਹੈ। ਜ਼ਾਹਿਰ ਹੈ ਕਿ ਰਣਬੀਰ ਦੇ ਪ੍ਰਸ਼ੰਸਕਾਂ ਲਈ ਇਹ ਜ਼ਿੰਦਗੀ ਭਰ ਦਾ ਅਨੁਭਵ ਹੋ ਸਕਦਾ ਹੈ। ਟੀਜ਼ਰ ਦੇਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਸੰਦੀਪ ਵੰਗਾ ਰੈੱਡੀ ਫਿਰ ਤੋਂ ਕੁਝ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਨ ਜਾ ਰਹੇ ਹਨ। ਉਸ ਦੀਆਂ ਫਿਲਮਾਂ ਹਮਲਾਵਰ ਹੁੰਦੀਆਂ ਹਨ। ਜੇਕਰ ਅਸੀਂ ਅਰਜੁਨ ਰੈਡੀ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਗੁੱਸੇ ਵਾਲੇ ਨੌਜਵਾਨ ਦੀ ਕਹਾਣੀ ਸੀ, ਕਬੀਰ ਸਿੰਘ ਇਸ ਦਾ ਹਿੰਦੀ ਰੀਮੇਕ ਸੀ। ਹੁਣ ਐਨੀਮਲ ਦੇ ਨਾਲ ਉਸਨੇ ਰਣਬੀਰ ਕਪੂਰ ਨਾਲ ਕੁਝ ਨਵੇਂ ਤਜਰਬੇ ਕਰਨ ਦੀ ਕੋਸ਼ਿਸ਼ ਕੀਤੀ ਹੈ।