‘ਐਨੀਮਲ’ ਦੀ ਸਟਾਰਕਾਸਟ ਦੀ ਫੀਸ : ਰਣਬੀਰ ਕਪੂਰ ਨੇ ਲਈ 30-35 ਕਰੋੜ ਫੀਸ, ਅਨਿਲ ਕਪੂਰ ਨੇ ਲਈ ਸਭ ਤੋਂ ਘੱਟ 2 ਕਰੋੜ ਫੀਸ

‘ਐਨੀਮਲ’ ਦੀ ਸਟਾਰਕਾਸਟ ਦੀ ਫੀਸ : ਰਣਬੀਰ ਕਪੂਰ ਨੇ ਲਈ 30-35 ਕਰੋੜ ਫੀਸ, ਅਨਿਲ ਕਪੂਰ ਨੇ ਲਈ ਸਭ ਤੋਂ ਘੱਟ 2 ਕਰੋੜ ਫੀਸ

ਰਣਬੀਰ ਨੇ ਕਿਹਾ ਕਿ ਉਹ ਫਿਲਮ ਦੇ ਮੁਨਾਫੇ ‘ਚ ਹਿੱਸਾ ਲੈਣਗੇ। ਦਰਅਸਲ ਰਣਬੀਰ ਇੱਕ ਫਿਲਮ ਲਈ 70 ਕਰੋੜ ਰੁਪਏ ਲੈਂਦੇ ਹਨ। ਪਰ ਭੂਸ਼ਣ ਕੁਮਾਰ ਅਤੇ ਸੰਦੀਪ ਰੈਡੀ ਵੰਗਾ ਦਾ ਸਮਰਥਨ ਕਰਨ ਲਈ, ਉਸਨੇ ਆਪਣੀ ਫੀਸ 50% ਤੋਂ ਵੱਧ ਘਟਾ ਦਿੱਤੀ ਹੈ।

ਫਿਲਮ ਐਨੀਮਲ ਅੱਜ ਕਲ ਹਰ ਪਾਸੇ ਚਰਚਾ ਦਾ ਕੇਂਦਰ ਬਣੀ ਹੋਈ ਹੈ। ਫਿਲਮ ਐਨੀਮਲ 1 ਦਸੰਬਰ ਨੂੰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਇਸ ਫਿਲਮ ਦੀ ਸਾਰੀ ਸਟਾਰ ਕਾਸਟ ਮਸ਼ਹੂਰ ਅਤੇ ਵੱਡੇ ਕਲਾਕਾਰਾਂ ਦੀ ਹੈ। ਇਸ ਦੌਰਾਨ ਫਿਲਮ ਦੀ ਕਾਸਟ ਦੀ ਫੀਸ ਨੂੰ ਲੈ ਕੇ ਕੁਝ ਗੱਲਾਂ ਸਾਹਮਣੇ ਆਈਆਂ ਹਨ।

ਮੀਡਿਆ ਰਿਪੋਰਟਾਂ ਮੁਤਾਬਕ ਰਣਬੀਰ ਕਪੂਰ ਨੇ ਐਨੀਮਲ ਲਈ 30-35 ਕਰੋੜ ਰੁਪਏ ਫੀਸ ਲਈ ਸੀ। ਉਸਨੇ ਇਸ ਫਿਲਮ ਨੂੰ ਬਣਾਉਣ ਲਈ ਆਪਣੀ ਫੀਸ ਦਾ ਇੱਕ ਹਿੱਸਾ ਨਿਵੇਸ਼ ਕੀਤਾ ਸੀ। ਰਣਬੀਰ ਨੇ ਕਿਹਾ ਕਿ ਉਹ ਫਿਲਮ ਦੇ ਮੁਨਾਫੇ ‘ਚ ਹਿੱਸਾ ਲੈਣਗੇ। ਦਰਅਸਲ ਰਣਬੀਰ ਇੱਕ ਫਿਲਮ ਲਈ 70 ਕਰੋੜ ਰੁਪਏ ਲੈਂਦੇ ਹਨ। ਪਰ ਭੂਸ਼ਣ ਕੁਮਾਰ ਅਤੇ ਸੰਦੀਪ ਰੈਡੀ ਵੰਗਾ ਦਾ ਸਮਰਥਨ ਕਰਨ ਲਈ, ਉਸਨੇ ਆਪਣੀ ਫੀਸ 50% ਤੋਂ ਵੱਧ ਘਟਾ ਦਿੱਤੀ ਸੀ।

ਫਾਈਨੈਂਸ਼ੀਅਲ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਬੌਬੀ ਦਿਓਲ ਨੂੰ 4-5 ਕਰੋੜ ਰੁਪਏ ਮਿਲੇ ਹਨ। ਜਦੋਂ ਕਿ ਰਸ਼ਮਿਕਾ ਮੰਡਾਨਾ ਨੂੰ 4 ਕਰੋੜ ਅਤੇ ਅਨਿਲ ਕਪੂਰ ਨੂੰ 2 ਕਰੋੜ ਰੁਪਏ ਮਿਲੇ ਹਨ। ਫਿਲਮ ‘ਚ ਰਣਬੀਰ ਦੀ ਅਦਾਕਾਰੀ ਨੂੰ ਦੇਖ ਕੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਨੇ ਕਿਹਾ ਸੀ ਕਿ ਉਹ ਰਣਬੀਰ ਵਰਗੇ ਕਲਾਕਾਰ ਨੂੰ ਪਹਿਲਾਂ ਕਦੇ ਨਹੀਂ ਮਿਲੇ ਸਨ। ਰਣਬੀਰ ਦੀ ਪਰਫਾਰਮੈਂਸ ਨੂੰ ਦੇਖ ਕੇ ਕਈ ਵਾਰ ਸੰਦੀਪ ਉਸ ਦੇ ਪੈਰ ਛੂਹਣਾ ਚਾਹੁੰਦਾ ਹੈ।

ਐਨੀਮਲ ਤਿੰਨ ਘੰਟੇ 21 ਮਿੰਟ ਦੀ ਫਿਲਮ ਹੈ, ਪਰ ਸੰਦੀਪ ਨੂੰ ਭਰੋਸਾ ਸੀ ਕਿ ਰਣਬੀਰ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ, ਫਿਲਮ ਰਿਲੀਜ਼ ਹੋਣ ਤੋਂ ਬਾਅਦ ਵੀ ਅਜਿਹਾ ਹੀ ਹੋਇਆ। ਰਣਬੀਰ ਨੇ ਆਪਣੇ 16 ਸਾਲ ਦੇ ਕਰੀਅਰ ‘ਚ ਕੁੱਲ 20 ਫਿਲਮਾਂ ਕੀਤੀਆਂ ਹਨ, ਜਿਨ੍ਹਾਂ ‘ਚੋਂ 11 ਫਿਲਮਾਂ ਫਲਾਪ ਅਤੇ 9 ਹਿੱਟ ਰਹੀਆਂ ਹਨ। ਕਰੀਅਰ ਦੇ ਨਜ਼ਰੀਏ ਤੋਂ ਰਣਬੀਰ ਲਈ ਐਨੀਮਲ ਬਹੁਤ ਮਹੱਤਵਪੂਰਨ ਫਿਲਮ ਹੈ। ਇਸ ਫਿਲਮ ‘ਚ ਰਣਬੀਰ ਇਕ ਗੁੱਸੇ ਵਾਲੇ ਨੌਜਵਾਨ ਦੀ ਭੂਮਿਕਾ ‘ਚ ਹੈ, ਜੋ ਉਸ ਦੇ ਲਵਰ ਬੁਆਏ ਦੀ ਇਮੇਜ ਤੋਂ ਵੱਖ ਹੈ। ਐਨੀਮਲ ਦੇ ਕਲੈਕਸ਼ਨ ਨਾਲ ਰਣਬੀਰ ਨੇ ਆਪਣੀਆਂ ਪਿਛਲੀਆਂ ਸਾਰੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ।