- ਅੰਤਰਰਾਸ਼ਟਰੀ
- No Comment
ਪਾਕਿਸਤਾਨ ‘ਚ ਮਿਲੇ ਪੋਲੀਓ ਦੇ 6 ਮਰੀਜ਼, ਭਾਰਤ ਨੂੰ ਇਸ ਬੀਮਾਰੀ ਤੋਂ ਨਹੀਂ ਹੈ ਕੋਈ ਖਤਰਾ
ਪਿਛਲੇ ਸਾਲ ਪਾਕਿਸਤਾਨ ਵਿੱਚ ਪੋਲੀਓ ਦੇ 20 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ, ਪਾਕਿਸਤਾਨ ਪੋਲੀਓ ਇਰਾਡੀਕੇਸ਼ਨ ਪ੍ਰੋਗਰਾਮ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ, 2021 ਵਿੱਚ ਸਥਿਤੀ ਬਿਹਤਰ ਸੀ ਕਿਉਂਕਿ ਦੇਸ਼ ਵਿੱਚ ਪੋਲੀਓ ਦਾ ਸਿਰਫ ਇੱਕ ਕੇਸ ਪਾਇਆ ਗਿਆ ਸੀ।
ਦੁਨੀਆਂ ਵਿਚ ਜਿਥੇ ਪੋਲੀਓ ਦੇ ਖਾਤਮੇ ‘ਤੇ ਗੱਲ ਹੋ ਰਹੀ ਹੈ, ਉਥੇ ਹੀ ਪਾਕਿਸਤਾਨ ‘ਚ ਪੋਲੀਓ ਦੇ ਕੁਝ ਮਾਮਲੇ ਮਿਲੇ ਹਨ। ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਪੋਲੀਓ ਦੇ 6 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਸਨਸਨੀ ਫੈਲ ਗਈ ਹੈ। ਇਸ ਨਾਲ ਦੂਜੇ ਦੇਸ਼ਾਂ ਵਿੱਚ ਪੋਲੀਓ ਦੇ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਵੀ ਵਧ ਗਈ ਹੈ।
ਪਾਕਿਸਤਾਨ ਵਿੱਚ ਪੋਲੀਓ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਸ ਸੰਕਰਮਣ ਦੇ ਮਾਮਲਿਆਂ ਦੀ ਗਿਣਤੀ 6 ਹੋ ਗਈ ਹੈ। ਯਾਨੀ ਪਾਕਿਸਤਾਨ ਵਿੱਚ ਇਸ ਸਾਲ ਪੋਲੀਓ ਦੇ 6 ਮਰੀਜ਼ ਪਾਏ ਗਏ ਹਨ। ਇਸ ਨਾਲ ਇਸ ਬਿਮਾਰੀ ਨੂੰ ਖ਼ਤਮ ਕਰਨ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।
ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐਨਆਈਐਚ) ਦੀ ਇੱਕ ਰਿਪੋਰਟ ਦੇ ਅਨੁਸਾਰ, ਉੱਤਰੀ-ਪੱਛਮੀ ਸੂਬੇ ਦੇ ਖੈਬਰ-ਪਖਤੂਨਖਵਾ ਦੇ ਓਰਕਜ਼ਈ ਜ਼ਿਲ੍ਹੇ ਦੀ ਇੱਕ 9 ਮਹੀਨਿਆਂ ਦੀ ਬੱਚੀ ਵਾਇਰਸ ਨਾਲ ਸੰਕਰਮਿਤ ਹੋਈ ਹੈ ਅਤੇ ਅਧਰੰਗ ਹੋ ਗਈ ਹੈ। ਖੈਬਰ ਪਖਤੂਨਖਵਾ ਸੂਬੇ ‘ਚ ਪੋਲੀਓ ਦਾ ਇਹ ਚੌਥਾ ਮਾਮਲਾ ਹੈ। ਦੂਜੇ ਦੋ ਮਾਮਲੇ ਸਿੰਧ ਸੂਬੇ ਵਿੱਚ ਪਾਏ ਗਏ। ਪਿਛਲੇ ਸਾਲ ਪਾਕਿਸਤਾਨ ਵਿੱਚ ਪੋਲੀਓ ਦੇ 20 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ, ਪਾਕਿਸਤਾਨ ਪੋਲੀਓ ਇਰਾਡੀਕੇਸ਼ਨ ਪ੍ਰੋਗਰਾਮ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਦੇ ਅਨੁਸਾਰ, 2021 ਵਿੱਚ ਸਥਿਤੀ ਬਿਹਤਰ ਸੀ ਕਿਉਂਕਿ ਦੇਸ਼ ਵਿੱਚ ਪੋਲੀਓ ਦਾ ਸਿਰਫ ਇੱਕ ਕੇਸ ਪਾਇਆ ਗਿਆ ਸੀ।
ਪਾਕਿਸਤਾਨ ਵਿੱਚ ਪੋਲੀਓ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫੈਡਰਲ ਸਿਹਤ ਮੰਤਰੀ ਡਾਕਟਰ ਨਦੀਮ ਜਾਨ ਨੇ ਦੁੱਖ ਪ੍ਰਗਟ ਕੀਤਾ ਹੈ। ਪੋਲੀਓ ਦੇ ਇੱਕ ਨਵੇਂ ਕੇਸ ਦੀ ਖੋਜ ‘ਤੇ ਨਿਰਾਸ਼ਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ, ”ਮੈਂ ਬਹੁਤ ਦੁਖੀ ਹਾਂ ਕਿ ਇਸ ਵਾਇਰਸ ਨੇ ਇੱਕ ਹੋਰ ਬੱਚੇ ਤੋਂ ਸਿਹਤਮੰਦ ਜੀਵਨ ਜਿਊਣ ਅਤੇ ਆਪਣੀ ਸਮਰੱਥਾ ਅਨੁਸਾਰ ਜੀਣ ਦਾ ਮੌਕਾ ਖੋਹ ਲਿਆ ਹੈ।” ਭਾਰਤ ‘ਚ ਕਈ ਦਹਾਕਿਆਂ ਪਹਿਲਾਂ ਪੋਲੀਓ ਦਾ ਖਾਤਮਾ ਹੋ ਗਿਆ ਸੀ। ਪਰ ਪਾਕਿਸਤਾਨ ‘ਚ ਪੋਲੀਓ ਦੇ 6 ਮਰੀਜ਼ਾਂ ਦੇ ਖੁਲਾਸੇ ਤੋਂ ਬਾਅਦ ਭਾਰਤ ਸਰਕਾਰ ਵੀ ਅਲਰਟ ਹੋ ਗਈ ਹੈ, ਪਰ ਫਿਲਹਾਲ ਪਾਕਿਸਤਾਨ ‘ਚ ਪੋਲੀਓ ਦੇ ਮਰੀਜਾਂ ਦੇ ਖੁਲਾਸੇ ਤੋਂ ਬਾਅਦ ਭਾਰਤ ਨੂੰ ਕੋਈ ਖਤਰਾ ਨਹੀਂ ਹੈ।