ਜੂਨੀਅਰ ਮਹਿਮੂਦ ਦਾ 67 ਸਾਲ ਦੀ ਉਮਰ ‘ਚ ਹੋਇਆ ਦਿਹਾਂਤ, ਮੁੰਬਈ ਵਿੱਚ ਲਏ ਆਖਰੀ ਸਾਹ

ਜੂਨੀਅਰ ਮਹਿਮੂਦ ਦਾ 67 ਸਾਲ ਦੀ ਉਮਰ ‘ਚ ਹੋਇਆ ਦਿਹਾਂਤ, ਮੁੰਬਈ ਵਿੱਚ ਲਏ ਆਖਰੀ ਸਾਹ

ਜੂਨੀਅਰ ਮਹਿਮੂਦ ਨੇ ਕਟੀ ਪਤੰਗ, ਮੇਰਾ ਨਾਮ ਜੋਕਰ, ਪਰਵਾਰਿਸ਼ ਅਤੇ ਦੋ ਔਰ ਦੋ ਪੰਚ ਸਮੇਤ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ। ਉਸਨੇ 1967 ਵਿੱਚ ਰਿਲੀਜ਼ ਹੋਈ ਫਿਲਮ ‘ਨੌਨੀਹਾਲ’ ਨਾਲ ਬਾਲ ਕਲਾਕਾਰ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਜੂਨੀਅਰ ਮਹਿਮੂਦ ਦੀ ਗਿਣਤੀ ਆਪਣੇ ਸਮੇਂ ਦੇ ਮਸ਼ਹੂਰ ਕਾਮੇਡੀਅਨ ਵਿਚ ਕੀਤੀ ਜਾਂਦੀ ਸੀ। ਜੂਨੀਅਰ ਮਹਿਮੂਦ ਦੇ ਨਾਂ ਨਾਲ ਮਸ਼ਹੂਰ ਬਾਲੀਵੁੱਡ ਅਭਿਨੇਤਾ ਨਈਮ ਸਈਦ ਦਾ ਬੀਤੀ ਰਾਤ 2 ਵਜੇ ਮੁੰਬਈ ‘ਚ ਦਿਹਾਂਤ ਹੋ ਗਿਆ। ਉਹ ਪੇਟ ਦੇ ਕੈਂਸਰ ਤੋਂ ਪੀੜਤ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸਨ। ਜੂਨੀਅਰ ਮਹਿਮੂਦ ਦੀ ਮੌਤ ਦੀ ਪੁਸ਼ਟੀ ਇਕ ਪਰਿਵਾਰਕ ਦੋਸਤ ਨੇ ਕੀਤੀ।

ਜੂਨੀਅਰ ਮਹਿਮੂਦ ਨੇ ਕਟੀ ਪਤੰਗ, ਮੇਰਾ ਨਾਮ ਜੋਕਰ, ਪਰਵਾਰਿਸ਼ ਅਤੇ ਦੋ ਔਰ ਦੋ ਪੰਚ ਸਮੇਤ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ। ਉਸਨੇ 1967 ਵਿੱਚ ਰਿਲੀਜ਼ ਹੋਈ ਫਿਲਮ ‘ਨੌਨੀਹਾਲ’ ਨਾਲ ਬਾਲ ਕਲਾਕਾਰ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪੰਜ ਦਹਾਕਿਆਂ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ, ਜੂਨੀਅਰ ਮਹਿਮੂਦ ਨੇ 250 ਤੋਂ ਵੱਧ ਫਿਲਮਾਂ ਵਿੱਚ ਕੰਮ ਕਰਕੇ ਆਪਣੀ ਅਦਾਕਾਰੀ ਅਤੇ ਕਾਮੇਡੀ ਹੁਨਰ ਨੂੰ ਸਾਬਤ ਕੀਤਾ। ਦੋ ਹਫ਼ਤੇ ਪਹਿਲਾਂ ਹੀ ਜਾਣਕਾਰੀ ਸਾਹਮਣੇ ਆਈ ਸੀ ਕਿ ਅਦਾਕਾਰ ਸਟੇਜ 4 ਕੈਂਸਰ ਦੀ ਲੜਾਈ ਲੜ ਰਹੇ ਸਨ।

ਵੀਰਵਾਰ ਰਾਤ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਬੀਮਾਰੀ ਕਾਰਨ ਜੂਨੀਅਰ ਮਹਿਮੂਦ ਨੇ ਅਦਾਕਾਰ ਜਤਿੰਦਰ ਅਤੇ ਸਚਿਨ ਪਿਲਗਾਂਵਕਰ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ, ਜਿਸ ਤੋਂ ਬਾਅਦ ਅਦਾਕਾਰ ਉਨ੍ਹਾਂ ਨੂੰ ਮਿਲਣ ਆਏ। ਵੀਰਵਾਰ ਨੂੰ ਕਾਮੇਡੀਅਨ ਅਤੇ ਐਕਟਰ ਜੌਨੀ ਲੀਵਰ ਨੇ ਵੀ ਜੂਨੀਅਰ ਮਹਿਮੂਦ ਨਾਲ ਮੁਲਾਕਾਤ ਕੀਤੀ। ਜੂਨੀਅਰ ਮਹਿਮੂਦ ਨੇ ਆਪਣੇ ਕਰੀਅਰ ਦੌਰਾਨ ਜੀਤੇਂਦਰ ਅਤੇ ਸਚਿਨ ਪਿਲਗਾਂਵਕਰ ਦੋਵਾਂ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ।

ਸਚਿਨ ਪਿਲਗਾਂਵਕਰ ਅਤੇ ਜੂਨੀਅਰ ਮਹਿਮੂਦ ਨੇ ‘ਬਚਪਨ’, ‘ਗੀਤ ਗਾਤਾ ਚਲ’ ਅਤੇ ‘ਬ੍ਰਹਮਚਾਰੀ’ ਵਰਗੀਆਂ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਸੀ। ਫਿਲਮਾਂ ਤੋਂ ਇਲਾਵਾ ਉਹ ਦੇਸ਼-ਵਿਦੇਸ਼ ਦੇ ਕਈ ਸਟੇਜ ਸ਼ੋਅਜ਼ ਦਾ ਹਿੱਸਾ ਸੀ। ਫਿਲਮ ਇੰਡਸਟਰੀ ਵਿੱਚ ਰਹਿੰਦਿਆਂ ਜੂਨੀਅਰ ਮਹਿਮੂਦ ਨੇ ਵੱਖ-ਵੱਖ ਭਾਸ਼ਾਵਾਂ ਵਿੱਚ 200 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਮੁਹੱਬਤ ਜ਼ਿੰਦਗੀ ਹੈ ਅਤੇ ਨੌਨਿਹਾਲ ਨੂੰ ਉਨ੍ਹਾਂ ਦੀ ਪਹਿਲੀ ਫਿਲਮ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜੂਨੀਅਰ ਮਹਿਮੂਦ ਦੇ ਨਾਂ ‘ਤੇ ਕੁਝ ਹੋਰ ਖਾਸ ਫਿਲਮਾਂ ਦਰਜ ਹਨ।