ਪੰਜਾਬ ਸਰਕਾਰ ਵਲੋਂ ਸੱਦੀ ਗਈ ਆਲ ਪਾਰਟੀ ਡਿਬੇਟ ਬੇਬੁਨਿਆਦ, ਪੰਜਾਬ ਦੇ ਹਿੱਤ ‘ਚ ਸਿਆਸੀ ਪਾਰਟੀਆਂ ਨੂੰ ਇੱਕਜੁੱਟ ਹੋਣ ਦੀ ਲੋੜ : ਰਵਨੀਤ ਬਿੱਟੂ

ਪੰਜਾਬ ਸਰਕਾਰ ਵਲੋਂ ਸੱਦੀ ਗਈ ਆਲ ਪਾਰਟੀ ਡਿਬੇਟ ਬੇਬੁਨਿਆਦ, ਪੰਜਾਬ ਦੇ ਹਿੱਤ ‘ਚ ਸਿਆਸੀ ਪਾਰਟੀਆਂ ਨੂੰ ਇੱਕਜੁੱਟ ਹੋਣ ਦੀ ਲੋੜ : ਰਵਨੀਤ ਬਿੱਟੂ

ਸੰਸਦ ਮੈਂਬਰ ਬਿੱਟੂ ਨੇ ਬਹਿਸ ਦੇ ਸਥਾਨ ‘ਤੇ ਵੀ ਸਵਾਲ ਉਠਾਏ ਹਨ। ਉਸ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਦਿਆਂ ‘ਤੇ ਬਹਿਸ ਲਈ ਢੁੱਕਵੀਂ ਥਾਂ ਸੰਸਦ ਅਤੇ ਫਿਰ ਵਿਧਾਨ ਸਭਾ ਹੈ। ਜੇਕਰ ਇਮਾਨਦਾਰੀ ਨਾਲ ਬਹਿਸ ਕਰਨੀ ਹੈ ਤਾਂ ਉੱਥੇ ਹੋਣੀ ਚਾਹੀਦੀ ਹੈ।

ਰਵਨੀਤ ਸਿੰਘ ਬਿੱਟੂ ਨੇ SYL ਨੂੰ ਲੈ ਕੇ ਆਪਣੀ ਰਾਏ ਦਿਤੀ ਹੈ। ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਵੱਲੋਂ 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵਿਖੇ ਸੱਦੀ ਗਈ ਸਰਬ ਪਾਰਟੀ ਬਹਿਸ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।

ਇੰਟਰਨੈੱਟ ਮੀਡੀਆ ‘ਤੇ ਜਾਰੀ ਇਕ ਬਿਆਨ ‘ਚ ਸੰਸਦ ਮੈਂਬਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਰਬ-ਪਾਰਟੀ ਬਹਿਸ ਦਾ ਕੋਈ ਮਤਲਬ ਨਹੀਂ ਹੈ। ਅੱਜ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਹਿੱਤਾਂ ਲਈ ਇਕਜੁੱਟ ਹੋਣ ਦੀ ਲੋੜ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਮੁੱਦਿਆਂ ‘ਤੇ ਸਾਰੀਆਂ ਪਾਰਟੀਆਂ ਨੂੰ ਖੁੱਲ੍ਹੀ ਬਹਿਸ ਲਈ ਸੱਦਾ ਦਿੱਤਾ ਹੈ।

ਸੰਸਦ ਮੈਂਬਰ ਬਿੱਟੂ ਨੇ ਬਹਿਸ ਦੇ ਸਥਾਨ ‘ਤੇ ਵੀ ਸਵਾਲ ਉਠਾਏ ਹਨ। ਉਸ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਦਿਆਂ ‘ਤੇ ਬਹਿਸ ਲਈ ਢੁੱਕਵੀਂ ਥਾਂ ਸੰਸਦ ਅਤੇ ਫਿਰ ਵਿਧਾਨ ਸਭਾ ਹੈ। ਜੇਕਰ ਇਮਾਨਦਾਰੀ ਨਾਲ ਬਹਿਸ ਕਰਨੀ ਹੈ ਤਾਂ ਉੱਥੇ ਹੋਣੀ ਚਾਹੀਦੀ ਹੈ। ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਸ ਬਹਿਸ ਵਿੱਚ ਹਿੱਸਾ ਲੈਣ ਜਾਂ ਨਾ ਲੈਣ ਦਾ ਫੈਸਲਾ ਕਰਨਗੇ। ਪਾਰਟੀ ਜੋ ਕਹੇਗੀ ਉਸ ਦੇ ਆਧਾਰ ‘ਤੇ ਤਿਆਰੀਆਂ ਕੀਤੀਆਂ ਜਾਣਗੀਆਂ।

ਬਿੱਟੂ ਨੇ ਕਿਹਾ ਕਿ ਇਹ ਬਹਿਸ ਮੀਡੀਆ ਦੀਆਂ ਸੁਰਖੀਆਂ ਹਾਸਲ ਕਰਨ ਲਈ ਜਾਂ ਸਿਆਸੀ ਬਹਿਸ ਲਈ ਚੰਗੀ ਹੈ, ਪਰ ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ। ਪੰਜਾਬ ਦਿਵਸ ‘ਤੇ ‘ਤੂ-ਤੂ’, ‘ਮੈਂ-ਮੈਂ’ ਦੀ ਗੱਲ ਨਹੀਂ ਕਰਨੀ ਚਾਹੀਦੀ। ਇਸ ਦਿਨ ਪੰਜਾਬ ਦੇ ਹਿੱਤ ਵਿੱਚ ਇੱਕਜੁੱਟ ਹੋ ਕੇ ਫੈਸਲੇ ਲੈਣੇ ਚਾਹੀਦੇ ਹਨ। ਕਈ ਕੇਸ ਅਦਾਲਤਾਂ ਵਿੱਚ ਪੈਂਡਿੰਗ ਪਏ ਹਨ, ਜੋ ਪੰਜਾਬ ਦੇ ਹਿੱਤ ਵਿੱਚ ਨਹੀਂ ਹਨ। ਬਹਿਸ ਕਰਨ ਦੀ ਬਜਾਏ ਸਾਨੂੰ ਅਗਲੀ ਯੋਜਨਾ ਬਾਰੇ ਸੋਚਣਾ ਚਾਹੀਦਾ ਹੈ।

ਇਸਤੋਂ ਪਹਿਲਾ ਵੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਐਸ.ਵਾਈ.ਐਲ. ਨਹਿਰ ਸਬੰਧੀ ਹਰਿਆਣਾ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਸੀ.ਐਮ. ਮਾਨ ਨੂੰ ਮਾਮਲੇ ਸਬੰਧੀ ਪੂਰੀ ਤਿਆਰੀ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ’ਤੇ ਸਿਰਫ਼ ਪੰਜਾਬ ਦਾ ਹੀ ਹੱਕ ਹੈ, ਇਸ ਲਈ ਇਹ ਕਹਿ ਕੇ ਭੱਜਣ ਦੀ ਲੋੜ ਨਹੀਂ ਕਿ ਸੂਬੇ ਵਿੱਚ ਪਾਣੀ ਦੀ ਕਮੀ ਹੈ।