- ਰਾਸ਼ਟਰੀ
- No Comment
ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ : 29 ਜੂਨ ਤੋਂ ਸ਼ੁਰੂ ਹੋਵੇਗੀ ਯਾਤਰਾ, 6 ਲੱਖ ਯਾਤਰੀਆਂ ਦੇ ਆਉਣ ਦੀ ਸੰਭਾਵਨਾ
ਆਨਲਾਈਨ ਰਜਿਸਟ੍ਰੇਸ਼ਨ ਲਈ, ਤੁਸੀਂ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਲੌਗਇਨ ਕਰ ਸਕਦੇ ਹੋ। ਜੇਕਰ ਤੁਸੀਂ ਮੋਬਾਈਲ ਐਪਲੀਕੇਸ਼ਨ ਰਾਹੀਂ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼੍ਰੀ ਅਮਰਨਾਥ ਜੀ ਯਾਤਰਾ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ।
ਦੇਸ਼ ਵਿਚ ਸਰਧਾਲੂ ਹਰ ਸਾਲ ਅਮਰਨਾਥ ਯਾਤਰਾ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰਦੇ ਹਨ। ਅਮਰਨਾਥ ਯਾਤਰਾ 29 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਵਾਰ ਇਹ ਯਾਤਰਾ 19 ਅਗਸਤ ਤੱਕ ਜਾਰੀ ਰਹੇਗੀ। ਇਹ ਯਾਤਰਾ 1 ਜੁਲਾਈ 2023 ਤੋਂ ਸ਼ੁਰੂ ਹੋਈ ਸੀ। ਇਸ ਵਾਰ ਯਾਤਰਾ 52 ਦਿਨਾਂ ਤੱਕ ਚੱਲੇਗੀ। ਇਸ ਲਈ ਰਜਿਸਟ੍ਰੇਸ਼ਨ 15 ਅਪ੍ਰੈਲ ਯਾਨੀ ਅੱਜ ਤੋਂ ਸ਼ੁਰੂ ਹੋ ਗਈ ਹੈ।
ਸਰਕਾਰੀ ਹੁਕਮਾਂ ਮੁਤਾਬਕ 13 ਤੋਂ 70 ਸਾਲ ਦੀ ਉਮਰ ਦੇ ਭਾਰਤੀ ਨਾਗਰਿਕ ਅਮਰਨਾਥ ਯਾਤਰਾ ਕਰ ਸਕਦੇ ਹਨ। ਯਾਤਰਾ ਲਈ ਜ਼ਰੂਰੀ ਮੈਡੀਕਲ ਸਰਟੀਫਿਕੇਟ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ। 15 ਅਪ੍ਰੈਲ ਤੋਂ, ਰਜਿਸਟ੍ਰੇਸ਼ਨ ਔਨਲਾਈਨ ਅਤੇ ਔਫਲਾਈਨ ਦੋਵਾਂ ਤਰ੍ਹਾਂ ਕੀਤੀ ਜਾ ਸਕਦੀ ਹੈ। ਆਨਲਾਈਨ ਰਜਿਸਟ੍ਰੇਸ਼ਨ ਲਈ, ਤੁਸੀਂ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਲੌਗਇਨ ਕਰ ਸਕਦੇ ਹੋ। ਜੇਕਰ ਤੁਸੀਂ ਮੋਬਾਈਲ ਐਪਲੀਕੇਸ਼ਨ ਰਾਹੀਂ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼੍ਰੀ ਅਮਰਨਾਥ ਜੀ ਯਾਤਰਾ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ, ਐਸਬੀਆਈ, ਯੈੱਸ ਬੈਂਕ ਅਤੇ ਜੰਮੂ-ਕਸ਼ਮੀਰ ਬੈਂਕ ਤੋਂ ਆਫਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਪਿਛਲੀ ਵਾਰ ਕਰੀਬ 4.50 ਲੱਖ ਸ਼ਰਧਾਲੂ ਆਏ ਸਨ। ਇਸ ਵਾਰ 6 ਲੱਖ ਯਾਤਰੀਆਂ ਦੇ ਆਉਣ ਦੀ ਸੰਭਾਵਨਾ ਹੈ। ਯਾਤਰਾ ਥੋੜ੍ਹੇ ਸਮੇਂ ਦੀ ਹੈ ਅਤੇ ਭੀੜ ਜ਼ਿਆਦਾ ਹੋਵੇਗੀ, ਇਸ ਲਈ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਪੂਰੇ ਰੂਟ ‘ਤੇ ਖਾਣੇ, ਰੁਕਣ ਅਤੇ ਸਿਹਤ ਜਾਂਚ ਦਾ ਪ੍ਰਬੰਧ ਹੋਵੇਗਾ। ਆਕਸੀਜਨ ਬੂਥ, ਆਈਸੀਯੂ ਬੈੱਡ, ਐਕਸਰੇ, ਸੋਨੋਗ੍ਰਾਫੀ ਮਸ਼ੀਨਾਂ ਅਤੇ ਤਰਲ ਆਕਸੀਜਨ ਪਲਾਂਟਾਂ ਨਾਲ ਲੈਸ ਦੋ ਕੈਂਪ ਹਸਪਤਾਲਾਂ ਲਈ ਤਿਆਰੀਆਂ ਚੱਲ ਰਹੀਆਂ ਹਨ।