- ਪੰਜਾਬ
- No Comment
ਸ਼ਾਹਰੁਖ ਖਾਨ ਨੇ ਦਿਲਜੀਤ ਨੂੰ ਕਿਹਾ ਸੀ ਭਾਰਤ ਦਾ ਸਰਵੋਤਮ ਐਕਟਰ, ਇਸ ਲਈ ਮਿਲੀ ਸੀ ਫਿਲਮ ਅਮਰ ਸਿੰਘ ਚਮਕੀਲਾ
ਨਿਰਦੇਸ਼ਕ ਇਮਤਿਆਜ਼ ਅਲੀ ਨੇ ਇਹ ਵੀ ਦੱਸਿਆ ਕਿ ਜੇਕਰ ਦਿਲਜੀਤ ਨੇ ਇਹ ਕਿਰਦਾਰ ਨਿਭਾਉਣ ਲਈ ਹਾਮੀ ਨਾ ਭਰੀ ਹੁੰਦੀ ਤਾਂ ਸ਼ਾਇਦ ਇਹ ਫ਼ਿਲਮ ਕਦੇ ਨਾ ਬਣ ਸਕਦੀ ਸੀ।
ਦਿਲਜੀਤ ਦੋਸਾਂਝ ਇਕ ਵਾਰ ਆਪਣੀ ਫਿਰ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨਾਲ ਧਮਾਲ ਮਚਾ ਰਹੇ ਹਨ। ਹਾਲ ਹੀ ਵਿੱਚ ਇਮਤਿਆਜ਼ ਨੇ ਖੁਲਾਸਾ ਕੀਤਾ ਹੈ ਕਿ ਸ਼ਾਹਰੁਖ ਨੇ ਇੱਕ ਵਾਰ ਦਿਲਜੀਤ ਨੂੰ ਭਾਰਤ ਦਾ ਸਭ ਤੋਂ ਵਧੀਆ ਅਦਾਕਾਰ ਕਿਹਾ ਸੀ। ਉਸ ਦੀ ਤਾਰੀਫ ਤੋਂ ਪ੍ਰਭਾਵਿਤ ਹੋ ਕੇ ਨਿਰਦੇਸ਼ਕ ਨੇ ਦਿਲਜੀਤ ਨੂੰ ਇਹ ਫਿਲਮ ਆਫਰ ਕੀਤੀ। ਨਿਰਦੇਸ਼ਕ ਨੇ ਇਹ ਵੀ ਦੱਸਿਆ ਕਿ ਜੇਕਰ ਦਿਲਜੀਤ ਨੇ ਇਹ ਕਿਰਦਾਰ ਨਿਭਾਉਣ ਲਈ ਹਾਮੀ ਨਾ ਭਰੀ ਹੁੰਦੀ ਤਾਂ ਸ਼ਾਇਦ ਇਹ ਫ਼ਿਲਮ ਕਦੇ ਨਾ ਬਣ ਸਕਦੀ ਸੀ।
ਨਿਰਦੇਸ਼ਕ ਇਮਤਿਆਜ਼ ਅਲੀ, ਪਰਿਣੀਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਨੇ ਕਪਿਲ ਸ਼ਰਮਾ ਸ਼ੋਅ ਵਿੱਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਕਪਿਲ ਨੇ ਨਿਰਦੇਸ਼ਕ ਤੋਂ ਦਿਲਜੀਤ ਨੂੰ ਕਾਸਟ ਕਰਨ ਦਾ ਕਾਰਨ ਪੁੱਛਿਆ। ਜਵਾਬ ‘ਚ ਇਮਤਿਆਜ਼ ਨੇ ਕਿਹਾ- ਇਕ ਵਾਰ ਸ਼ਾਹਰੁਖ ਖਾਨ ਨੇ ਮੈਨੂੰ ਕਿਹਾ ਸੀ ਕਿ ਦਿਲਜੀਤ ਦੇਸ਼ ਦਾ ਸਭ ਤੋਂ ਵਧੀਆ ਐਕਟਰ ਹੈ। ਇਸ ‘ਤੇ ਦਿਲਜੀਤ ਨੇ ਕਿਹਾ- ਸ਼ਾਇਦ ਉਹ ਮੂਡ ‘ਚ ਹੋਵੇਗਾ। ਇਮਤਿਆਜ਼ ਨੇ ਅੱਗੇ ਕਿਹਾ- ਜੇਕਰ ਦਿਲਜੀਤ ਨੇ ਇਹ ਰੋਲ ਕਰਨ ਤੋਂ ਨਾਂ ਕਰ ਦਿੱਤੀ ਹੁੰਦੀ ਤਾਂ ਸ਼ਾਇਦ ਇਹ ਫਿਲਮ ਨਾ ਬਣੀ ਹੁੰਦੀ। ਅਸੀਂ ਬਹੁਤ ਖੁਸ਼ਕਿਸਮਤ ਰਹੇ ਹਾਂ। ਸਾਨੂੰ ਪਰਿਣੀਤੀ ਅਤੇ ਦਿਲਜੀਤ ਤੋਂ ਵਧੀਆ ਕਲਾਕਾਰ ਨਹੀਂ ਮਿਲ ਸਕਦੇ ਸਨ।
2015 ‘ਚ ਫਿਲਮ ਦਿਲਵਾਲੇ ਦੇ ਪ੍ਰਮੋਸ਼ਨ ਦੌਰਾਨ ਸ਼ਾਹਰੁਖ ਨੇ ਦਿਲਜੀਤ ਦੀ ਕਾਫੀ ਤਾਰੀਫ ਕੀਤੀ ਸੀ। ਸ਼ਾਹਰੁਖ ਨੇ ਕਿਹਾ ਸੀ- ਮੈਂ ਤੁਹਾਡੀਆਂ ਫਿਲਮਾਂ ਦੇਖੀਆਂ ਹਨ। ਮੈਂ ਵੀ ਤੁਹਾਡਾ ਬਹੁਤ ਵੱਡਾ ਫੈਨ ਹਾਂ। ਤੁਸੀਂ ਜੋ ਅਦਾਕਾਰੀ ਕਰਦੇ ਹੋ ਉਹ ਬਹੁਤ ਵਿਸ਼ਵ ਪੱਧਰੀ ਹੈ। ਮੈਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਨਹੀਂ ਬੋਲ ਰਿਹਾ। ਸ਼ਾਹਰੁਖ ਨੇ ਅੱਗੇ ਕਿਹਾ ਸੀ- ਦਿਲਜੀਤ, ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ ਹਾਂ। ਇਸ ‘ਤੇ ਦਿਲਜੀਤ ਨੇ ਕਿਹਾ ਸੀ- ਹਾਏ ਰੱਬਾ। 2017 ਵਿੱਚ, ਦਿਲਜੀਤ ਨੇ ਸ਼ਾਹਰੁਖ ਦੀ ਫਿਲਮ ਜਬ ਹੈਰੀ ਮੇਟ ਸੇਜਲ ਦੇ ਗੀਤ ਰੌਲਾ ਨੂੰ ਆਪਣੀ ਆਵਾਜ਼ ਦਿੱਤੀ ਸੀ। ਫਿਲਮ ਅਮਰ ਸਿੰਘ ਚਮਕੀਲਾ 12 ਅਪ੍ਰੈਲ ਨੂੰ OTT ਪਲੇਟਫਾਰਮ Netflix ‘ਤੇ ਰਿਲੀਜ਼ ਹੋ ਚੁੱਕੀ ਹੈ।