ਬ੍ਰਿਟੇਨ ਦੀ ਰਾਜਨੀਤੀ ਜ਼ਹਿਰੀਲੀ ਹੋ ਰਹੀ, ਵਿਰੋਧ ਪ੍ਰਦਰਸ਼ਨਾਂ ‘ਚ ਸ਼ਾਮਲ ਹੋ ਰਹੇ ਹਨ ਕੱਟੜਪੰਥੀ : ਰਿਸ਼ੀ ਸੁਨਕ

ਬ੍ਰਿਟੇਨ ਦੀ ਰਾਜਨੀਤੀ ਜ਼ਹਿਰੀਲੀ ਹੋ ਰਹੀ, ਵਿਰੋਧ ਪ੍ਰਦਰਸ਼ਨਾਂ ‘ਚ ਸ਼ਾਮਲ ਹੋ ਰਹੇ ਹਨ ਕੱਟੜਪੰਥੀ : ਰਿਸ਼ੀ ਸੁਨਕ

ਰਿਸ਼ੀ ਸੁਨਕ ਨੇ ਕਿਹਾ ਕਿ ਤਿੰਨ ਮਹਿਲਾ ਸੰਸਦ ਮੈਂਬਰਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਅਚਾਨਕ ਲਿਆ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਧਮਕੀਆਂ ਮਿਲ ਰਹੀਆਂ ਸਨ। ਇਨ੍ਹਾਂ ਮਹਿਲਾ ਸੰਸਦ ਮੈਂਬਰਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਰਿਸ਼ੀ ਸੁਨਕ ਬ੍ਰਿਟੇਨ ਵਿਚ ਵੱਧ ਰਹੇ ਹੈ ਕੱਟੜਵਾਦ ਤੋਂ ਪ੍ਰੇਸ਼ਾਨ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਦੇਸ਼ ਦੀ ਰਾਜਨੀਤੀ ਵਿਚ ਕੱਟੜਪੰਥੀਆਂ ਦਾ ਦਖਲ ਵਧ ਰਿਹਾ ਹੈ ਅਤੇ ਇਸ ਕਾਰਨ ਮਾਹੌਲ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਸੁਨਕ ਦਾ ਇਹ ਬਿਆਨ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਆਇਆ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਤਿੰਨ ਮਹਿਲਾ ਸੰਸਦ ਮੈਂਬਰਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਲਿਆ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਕੱਟੜਪੰਥੀਆਂ ਤੋਂ ਧਮਕੀਆਂ ਮਿਲ ਰਹੀਆਂ ਸਨ।

ਸੁਨਕ ਦਾ ਇਹ ਬਿਆਨ ‘ਦਿ ਟਾਈਮਜ਼’ ਅਖਬਾਰ ਦੀ ਉਸ ਰਿਪੋਰਟ ਤੋਂ ਬਾਅਦ ਆਇਆ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਤਿੰਨ ਮਹਿਲਾ ਸੰਸਦ ਮੈਂਬਰਾਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਅਚਾਨਕ ਲਿਆ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਧਮਕੀਆਂ ਮਿਲ ਰਹੀਆਂ ਸਨ। ਇਨ੍ਹਾਂ ਮਹਿਲਾ ਸੰਸਦ ਮੈਂਬਰਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਇਕ ਬਿਆਨ ‘ਚ ਕਿਹਾ ਦੇਸ਼ ‘ਚ ਕੁਝ ਲੋਕ ਅੱਤਵਾਦ ਦੀ ਤਾਰੀਫ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਸੜਕਾਂ ‘ਤੇ ਹੋ ਰਹੇ ਪ੍ਰਦਰਸ਼ਨਾਂ ਨੂੰ ਕੁਝ ਕੱਟੜਪੰਥੀਆਂ ਨੇ ਹਾਈਜੈਕ ਕਰ ਲਿਆ ਹੈ। ਸੁਨਕ ਨੇ ਇਹ ਗੱਲ ਗਾਜ਼ਾ ‘ਚ ਇਜ਼ਰਾਇਲੀ ਹਮਲਿਆਂ ਦੇ ਮੱਦੇਨਜ਼ਰ ਕਹੀ ਹੈ। 7 ਅਕਤੂਬਰ ਨੂੰ ਇਜ਼ਰਾਇਲੀ ‘ਤੇ ਹਮਲੇ ਤੋਂ ਬਾਅਦ ਇਜ਼ਰਾਇਲੀ ਫੌਜ ਨੇ ਗਾਜ਼ਾ ‘ਚ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਇਹ ਹੁਣ ਤੱਕ ਜਾਰੀ ਹੈ। ਗਾਜ਼ਾ ‘ਤੇ ਕਬਜ਼ਾ ਕਰਨ ਵਾਲੇ ਹਮਾਸ ਦਾ ਦਾਅਵਾ ਹੈ ਕਿ ਇਜ਼ਰਾਇਲੀ ਹਮਲਿਆਂ ‘ਚ ਹੁਣ ਤੱਕ 28 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ।

ਬ੍ਰਿਟੇਨ ਸਮੇਤ ਯੂਰਪ ਦੇ ਕਈ ਦੇਸ਼ਾਂ ‘ਚ ਫਲਸਤੀਨ ਦੇ ਸਮਰਥਨ ‘ਚ ਪ੍ਰਦਰਸ਼ਨ ਹੋ ਰਹੇ ਹਨ। ਹੁਣ ਕਿਹਾ ਜਾ ਰਿਹਾ ਹੈ ਕਿ ਬ੍ਰਿਟੇਨ ‘ਚ ਪਹਿਲਾਂ ਤੋਂ ਮੌਜੂਦ ਕੁਝ ਕੱਟੜਪੰਥੀ ਸੰਗਠਨ ਇਸ ਮਾਮਲੇ ਨੂੰ ਅਹਿਮੀਅਤ ਦੇ ਰਹੇ ਹਨ। ਬ੍ਰਿਟੇਨ, ਖਾਸ ਤੌਰ ‘ਤੇ ਲੰਡਨ ਵਿਚ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਵਾਲੇ ਲੋਕ ਆਪਣੇ ਚਿਹਰੇ ਢੱਕ ਕੇ ਬਾਹਰ ਆਉਂਦੇ ਹਨ ਅਤੇ ਅਕਸਰ ਪੁਲਿਸ ਨਾਲ ਹਿੰਸਕ ਝੜਪਾਂ ਹੁੰਦੀਆਂ ਹਨ। ਇਸ ਨੂੰ ਲੈ ਕੇ ਬਰਤਾਨੀਆ ਦੇ ਆਮ ਲੋਕਾਂ ਵਿਚ ਨਾਰਾਜ਼ਗੀ ਹੈ। ਸੁਨਕ ਨੇ ਕਿਹਾ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਤੋਂ ਬਾਅਦ ਸਾਡੇ ਦੇਸ਼ ‘ਚ ਜੋ ਵੀ ਹੋ ਰਿਹਾ ਹੈ, ਤੁਸੀਂ ਇਸ ਨੂੰ ਯਹੂਦੀਆਂ ਪ੍ਰਤੀ ਨਫਰਤ ਜਾਂ ਨਸਲਵਾਦ ਦੇ ਰੂਪ ‘ਚ ਵੀ ਦੇਖ ਸਕਦੇ ਹੋ। ਮੈਂ ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਬਰਤਾਨੀਆ ਵਿੱਚ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਹ ਇੱਥੋਂ ਦੇ ਸੱਭਿਆਚਾਰ ਦੇ ਖ਼ਿਲਾਫ਼ ਹੈ।