ਬ੍ਰਿਕਸ ਸੰਮੇਲਨ ਤੋਂ ਪਹਿਲਾਂ ‘ਬਾਲੀਵੁੱਡ’ ਦੇ ਦੀਵਾਨੇ ਹੋਏ ਪੁਤਿਨ, ਭਾਰਤੀ ਸਿਨੇਮਾ ਦੀ ਖੁਲ ਕੇ ਕੀਤੀ ਪ੍ਰਸ਼ੰਸਾ

ਬ੍ਰਿਕਸ ਸੰਮੇਲਨ ਤੋਂ ਪਹਿਲਾਂ ‘ਬਾਲੀਵੁੱਡ’ ਦੇ ਦੀਵਾਨੇ ਹੋਏ ਪੁਤਿਨ, ਭਾਰਤੀ ਸਿਨੇਮਾ ਦੀ ਖੁਲ ਕੇ ਕੀਤੀ ਪ੍ਰਸ਼ੰਸਾ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੰਕੇਤ ਦਿੱਤਾ ਹੈ ਕਿ ਉਹ ਅਗਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ‘ਤੇ ਭਾਰਤੀ ਫਿਲਮਾਂ ਦੇ ਹੋਰ ਪ੍ਰਚਾਰ ‘ਤੇ ਚਰਚਾ ਕਰ ਸਕਦੇ ਹਨ।

ਰੂਸ ਦੀ ਗਿਣਤੀ ਭਾਰਤ ਦੇ ਚੰਗੇ ਦੋਸਤਾਂ ਵਿਚ ਹੁੰਦੀ ਹੈ। 16ਵਾਂ ਬ੍ਰਿਕਸ ਸਿਖਰ ਸੰਮੇਲਨ ਇਸ ਮਹੀਨੇ 22-23 ਅਕਤੂਬਰ ਨੂੰ ਰੂਸ ਦੇ ਕਜ਼ਾਨ ਵਿੱਚ ਹੋਣ ਜਾ ਰਿਹਾ ਹੈ। ਰੂਸ ਇਸ ਲਈ ਵਿਸ਼ੇਸ਼ ਤਿਆਰੀਆਂ ਕਰ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਨ੍ਹਾਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ।

ਬ੍ਰਿਕਸ ਦੀਆਂ ਤਿਆਰੀਆਂ ਵਿਚਾਲੇ ਪੁਤਿਨ ਦਾ ਬਾਲੀਵੁੱਡ ਪ੍ਰਤੀ ਪਿਆਰ ਇਕ ਵਾਰ ਫਿਰ ਦੁਨੀਆ ਦੇ ਸਾਹਮਣੇ ਆ ਗਿਆ ਹੈ। ਮੁਲਾਕਾਤ ਦੌਰਾਨ ਪੁਤਿਨ ਤੋਂ ਜਦੋਂ ਪੁੱਛਿਆ ਗਿਆ ਕਿ ਭਾਰਤ ਤੋਂ ਬਾਹਰ ਬਾਲੀਵੁੱਡ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਕੌਣ ਹੈ? ਇਸ ‘ਤੇ ਰਾਸ਼ਟਰਪਤੀ ਪੁਤਿਨ ਨੇ ਇਕ ਵਾਰ ਫਿਰ ਰੂਸ ਵੱਲੋਂ ਭਾਰਤੀ ਫਿਲਮਾਂ ਦੀ ਤਾਰੀਫ ਕਰਨ ਦਾ ਐਲਾਨ ਕੀਤਾ ਹੈ। ਵਲਾਦੀਮੀਰ ਪੁਤਿਨ ਨੇ ਕਿਹਾ, ਤੁਸੀਂ ਜਾਣਦੇ ਹੋ ਜੇਕਰ ਤੁਸੀਂ ਸਾਰੇ ਬ੍ਰਿਕਸ ਮੈਂਬਰ ਦੇਸ਼ਾਂ ਨੂੰ ਦੇਖਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਭਾਰਤੀ ਸਿਨੇਮਾ ਕਿਸੇ ਵੀ ਬ੍ਰਿਕਸ ਦੇਸ਼ ਦੇ ਮੁਕਾਬਲੇ ਰੂਸ ਵਿੱਚ ਵਧੇਰੇ ਪ੍ਰਸਿੱਧ ਹੈ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਟੀਵੀ ‘ਤੇ ਇੱਕ ਵੱਖਰਾ ਚੈਨਲ ਵੀ ਹੈ, ਜੋ ਦਿਨ ਰਾਤ ਭਾਰਤੀ ਸਿਨੇਮਾ ਦਿਖਾਉਂਦੇ ਹਨ। ਇਸ ਲਈ ਭਾਰਤੀ ਸਿਨੇਮਾ ਵਿੱਚ ਸਾਡੀ ਦਿਲਚਸਪੀ ਬਹੁਤ ਜ਼ਿਆਦਾ ਹੈ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੰਕੇਤ ਦਿੱਤਾ ਹੈ ਕਿ ਉਹ ਅਗਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ‘ਤੇ ਭਾਰਤੀ ਫਿਲਮਾਂ ਦੇ ਹੋਰ ਪ੍ਰਚਾਰ ‘ਤੇ ਚਰਚਾ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਲਈ ਰੂਸ ਜਾਣਗੇ। ਇਸ ਸਾਲ ਮੋਦੀ ਦੀ ਰੂਸ ਦੀ ਇਹ ਦੂਜੀ ਯਾਤਰਾ ਹੋਵੇਗੀ। ਉਹ ਆਖਰੀ ਵਾਰ ਜੁਲਾਈ ਵਿੱਚ 22ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਮਾਸਕੋ ਗਏ ਸਨ।