ਚੀਨ ਨੇ ਫੌਜ ਤਾਇਨਾਤ ਕਰਕੇ ਸਮਝੌਤਿਆਂ ਦੀ ਉਲੰਘਣਾ ਕੀਤੀ, ਇਹ ਮੁੱਦਾ ਅਜੇ ਵੀ ਹੱਲ ਨਹੀਂ ਹੋਇਆ, ਪਰ ਕਿਸੇ ਵੀ ਤੀਜੀ ਧਿਰ ਦੀ ਦਖਲਅੰਦਾਜ਼ੀ ਸਵੀਕਾਰ ਨਹੀਂ : ਜੈਸ਼ੰਕਰ

ਚੀਨ ਨੇ ਫੌਜ ਤਾਇਨਾਤ ਕਰਕੇ ਸਮਝੌਤਿਆਂ ਦੀ ਉਲੰਘਣਾ ਕੀਤੀ, ਇਹ ਮੁੱਦਾ ਅਜੇ ਵੀ ਹੱਲ ਨਹੀਂ ਹੋਇਆ, ਪਰ ਕਿਸੇ ਵੀ ਤੀਜੀ ਧਿਰ ਦੀ ਦਖਲਅੰਦਾਜ਼ੀ ਸਵੀਕਾਰ ਨਹੀਂ : ਜੈਸ਼ੰਕਰ

ਵਿਦੇਸ਼ ਮੰਤਰੀ ਨੇ ਕਿਹਾ ਕਿ ਗੁਆਂਢੀ ਹੋਣ ਦੇ ਨਾਤੇ ਅਸੀਂ ਚੀਨ ਨਾਲ ਬਿਹਤਰ ਸਬੰਧਾਂ ਦੀ ਉਮੀਦ ਕਰਦੇ ਹਾਂ। ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਉਹ ਕੰਟਰੋਲ ਰੇਖਾ (LOC) ਦਾ ਸਨਮਾਨ ਕਰਨ।

ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਕ ਵਾਰ ਫੇਰ ਚੀਨ ‘ਤੇ ਜ਼ੁਬਾਨੀ ਹਮਲਾ ਬੋਲਿਆ ਹੈ। ਟੋਕੀਓ, ਜਾਪਾਨ ਵਿੱਚ ਸੋਮਵਾਰ ਨੂੰ ਕਵਾਡ ਦੇਸ਼ਾਂ (ਭਾਰਤ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ) ਦੀ ਇੱਕ ਮੀਟਿੰਗ ਹੋਈ। ਮੀਟਿੰਗ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਚੀਨ ਨਾਲ ਸਾਡੇ ਸਬੰਧ ਬਹੁਤ ਚੰਗੇ ਨਹੀਂ ਚੱਲ ਰਹੇ ਹਨ।

ਇਸ ਦਾ ਕਾਰਨ 2020 ‘ਚ ਕੋਰੋਨਾ ਦੌਰਾਨ ਚੀਨ-ਭਾਰਤ ਸਰਹੱਦ ‘ਤੇ ਫੌਜ ਦੀ ਤਾਇਨਾਤੀ ਹੈ। ਜੈਸ਼ੰਕਰ ਨੇ ਕਿਹਾ ਕਿ ਚੀਨ ਨੇ ਫੌਜ ਤਾਇਨਾਤ ਕਰਕੇ ਸਮਝੌਤਿਆਂ ਦੀ ਉਲੰਘਣਾ ਕੀਤੀ ਹੈ। ਇਹ ਮੁੱਦਾ ਅਜੇ ਵੀ ਹੱਲ ਨਹੀਂ ਹੋਇਆ ਹੈ, ਪਰ ਕਿਸੇ ਵੀ ਤੀਜੀ ਧਿਰ ਦੀ ਦਖਲਅੰਦਾਜ਼ੀ ਮਨਜ਼ੂਰ ਨਹੀਂ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਗੁਆਂਢੀ ਹੋਣ ਦੇ ਨਾਤੇ ਅਸੀਂ ਚੀਨ ਨਾਲ ਬਿਹਤਰ ਸਬੰਧਾਂ ਦੀ ਉਮੀਦ ਕਰਦੇ ਹਾਂ। ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਉਹ ਕੰਟਰੋਲ ਰੇਖਾ (LOC) ਦਾ ਸਨਮਾਨ ਕਰਨ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਉਹਨਾਂ ਸਮਝੌਤਿਆਂ ਦਾ ਸਤਿਕਾਰ ਕਰੋ ਜੋ ਉਹਨਾਂ ਨੇ ਪਹਿਲਾਂ ਹਸਤਾਖਰ ਕੀਤੇ ਹਨ। ਜਦੋਂ ਤੱਕ ਉਨ੍ਹਾਂ ਦਾ ਰਵੱਈਆ ਨਹੀਂ ਬਦਲਦਾ, ਭਾਰਤ ਨਾਲ ਸਬੰਧ ਨਹੀਂ ਸੁਧਰਣਗੇ। ਲਾਓਸ ਵਿੱਚ 25 ਜੁਲਾਈ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਇੱਕ ਅਹਿਮ ਮੀਟਿੰਗ ਹੋਈ ਸੀ। ਇਸ ‘ਚ ਭਾਰਤ-ਚੀਨ ਸਰਹੱਦੀ ਵਿਵਾਦ ‘ਤੇ ਨੇਤਾਵਾਂ ਵਿਚਾਲੇ ਚਰਚਾ ਹੋਈ। ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰੀ ਨੂੰ ਐਲਏਸੀ ਅਤੇ ਪਹਿਲਾਂ ਹੋਏ ਸਮਝੌਤਿਆਂ ਦਾ ਸਨਮਾਨ ਕਰਨ ਲਈ ਕਿਹਾ। ਜੈਸ਼ੰਕਰ ਨੇ ਕਿਹਾ ਕਿ ਸਬੰਧਾਂ ਨੂੰ ਸਥਿਰ ਕਰਨਾ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਹੈ।