SBI ਨੇ ਵੀ ਕਿਹਾ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦੀ ਹੈ, ਸੱਚ ਹੋ ਸਕਦੀ ਹੈ ਪੀਐੱਮ ਮੋਦੀ ਦੀ ਭਵਿੱਖਵਾਣੀ

SBI ਨੇ ਵੀ ਕਿਹਾ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦੀ ਹੈ, ਸੱਚ ਹੋ ਸਕਦੀ ਹੈ ਪੀਐੱਮ ਮੋਦੀ ਦੀ ਭਵਿੱਖਵਾਣੀ

ਐਸਬੀਆਈ ਦੇ ਅਰਥ ਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਸਾਲ 2027 ਤੱਕ ਭਾਰਤੀ ਅਰਥਵਿਵਸਥਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗੀ। ਇਸ ਸਮੇਂ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।


ਭਾਰਤੀ ਜਨਤਾ ਪਾਰਟੀ ਨੂੰ ਪੂਰੀ ਉਮੀਦ ਹੈ ਕਿ ਉਹ 2024 ਵਿਚ ਇਕ ਵਾਰ ਫੇਰ ਕੇਂਦਰ ‘ਚ ਸਰਕਾਰ ਬਣਾਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਭਾਰਤੀ ਅਰਥਵਿਵਸਥਾ ਨੂੰ ਲੈ ਕੇ ਵੱਡੀ ਗਾਰੰਟੀ ਦਿੱਤੀ ਹੈ। ਪੀਐਮ ਮੋਦੀ ਦੇ ਸ਼ਬਦਾਂ ਵਿੱਚ, ਉਨ੍ਹਾਂ ਦੀ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ, ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।

ਪ੍ਰਧਾਨ ਮੰਤਰੀ ਦੇ ਐਲਾਨ ਤੋਂ ਅਗਲੇ ਦਿਨ ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਦੇ ਅਰਥ ਸ਼ਾਸਤਰੀਆਂ ਨੇ ਵੱਡੀ ਭਵਿੱਖਬਾਣੀ ਕੀਤੀ ਹੈ। ਐਸਬੀਆਈ ਦੇ ਅਰਥ ਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਸਾਲ 2027 ਤੱਕ ਭਾਰਤੀ ਅਰਥਵਿਵਸਥਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗੀ। ਐਸਬੀਆਈ ਦਾ ਅਨੁਮਾਨ ਪਹਿਲਾਂ ਦੇ ਅਨੁਮਾਨ ਤੋਂ ਦੋ ਸਾਲ ਘੱਟ ਹੈ। ਇਹ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਤੋਂ ਇਕ ਦਿਨ ਬਾਅਦ ਆਈ ਹੈ, ਜਿਸ ਵਿਚ ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਦੌਰਾਨ ਦੇਸ਼ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।

ਐਸਬੀਆਈ ਦੇ ਅਰਥਸ਼ਾਸਤਰੀਆਂ ਨੇ ਕਿਹਾ ਕਿ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਕਾਸ ਦਰ (ਸਥਿਰ ਕੀਮਤਾਂ ‘ਤੇ) 2023-24 ਵਿੱਚ 6.5 ਫੀਸਦੀ ਰਹੇਗੀ। ਅਰਥਸ਼ਾਸਤਰੀਆਂ ਨੇ ਆਪਣੀ ਰਿਪੋਰਟ ਵਿੱਚ ਕਿਹਾ, “2014 ਤੋਂ ਦੇਸ਼ ਨੇ ਜੋ ਰਾਹ ਚੁਣਿਆ ਹੈ, ਉਹ ਦਰਸਾਉਂਦਾ ਹੈ ਕਿ ਭਾਰਤ ਮਾਰਚ 2023 ਦੇ ਅਸਲ ਜੀਡੀਪੀ ਅੰਕੜਿਆਂ ਦੇ ਆਧਾਰ ‘ਤੇ 2027 (ਵਿੱਤੀ 2027-28) ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।” ਜੇਕਰ ਸਾਲ 2014 ਨਾਲ ਤੁਲਨਾ ਕੀਤੀ ਜਾਵੇ ਤਾਂ ਭਾਰਤੀ ਅਰਥਵਿਵਸਥਾ 10ਵੇਂ ਸਥਾਨ ‘ਤੇ ਸੀ। ਇਸ ਲਿਹਾਜ਼ ਨਾਲ ਇਸ ਵਿੱਚ ਸੱਤ ਸਥਾਨਾਂ ਦਾ ਸੁਧਾਰ ਹੋਵੇਗਾ।

ਰਿਪੋਰਟ ਮੁਤਾਬਕ ਐਸਬੀਆਈ ਦੇ ਪਿਛਲੇ ਅਨੁਮਾਨ ਤੋਂ ਦੋ ਸਾਲ ਪਹਿਲਾਂ ਇਹ ਮੀਲ ਪੱਥਰ ਹਾਸਲ ਕਰਨ ਦੀ ਸੰਭਾਵਨਾ ਹੈ। ਪਿਛਲੇ ਅਨੁਮਾਨ ਵਿੱਚ, ਭਾਰਤ ਦੇ 2029 ਵਿੱਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਉਮੀਦ ਸੀ। ਇਸ ਸਮੇਂ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਰਿਪੋਰਟ ਮੁਤਾਬਕ ਵਿੱਤੀ ਸਾਲ 2023-24 ਦੀ ਪਹਿਲੀ ਤਿਮਾਹੀ ‘ਚ ਜੀਡੀਪੀ ਵਿਕਾਸ ਦਰ 8.1 ਫੀਸਦੀ ਰਹੇਗੀ। ਅਰਥਸ਼ਾਸਤਰੀਆਂ ਨੇ ਲਿਖਿਆ ਹੈ ਕਿ 2027 ਤੱਕ ਗਲੋਬਲ ਜੀਡੀਪੀ ਵਿੱਚ ਭਾਰਤ ਦੀ ਹਿੱਸੇਦਾਰੀ ਚਾਰ ਫ਼ੀਸਦੀ ਹੋਵੇਗੀ ਅਤੇ ਇਸ ਦੌਰਾਨ ਅਰਥਵਿਵਸਥਾ ਦਾ ਆਕਾਰ ਹਰ ਦੋ ਸਾਲਾਂ ਵਿੱਚ 750 ਬਿਲੀਅਨ ਡਾਲਰ ਵਧੇਗਾ।